
ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਇਸ ਫਰਮਾਨ ਦਾ ਸੋਸ਼ਲ ਮੀਡਆ 'ਤੇ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ
ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਇਕ ਯੂਨੀਵਰਸਿਟੀ ਨੇ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ ਹੈ। ਯੂਨੀਵਿਰਸਿਟੀ ਨੇ ਕੈਪਸ ਵਿਚ ਪੜਨ ਵਾਲੀਆਂ ਲੜਕੀਆਂ ਨੂੰ ਲਿਪਸਟੀਕ ਨਾਂ ਲਗਾ ਕੇ ਆਉਣ ਦੀ ਸਲਾਹ ਦਿੱਤੀ ਹੈ ਜਿਸ ਦਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਜ਼ਾਕ ਉਡਾਇਆ ਜਾ ਰਿਹਾ ਹੈ।
File Photo
ਦਰਅਸਲ ਮੁਜ਼ਫਰਾਬਾਦ ਦੀ ਇਕ ਯੂਨੀਵਰਸਿਟੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦਿਆ ਕਿਹਾ ਕਿ ਕੈਂਪਸ ਵਿਚ ਪੜਨ ਵਾਲੀਆਂ ਲੜਕੀਆਂ ਨੂੰ ਲਿਪਸਟੀਕ ਲਗਾ ਕੇ ਆਉਣ ਦੀ ਇਜ਼ਾਜਤ ਨਹੀਂ ਹੈ ਜੇਕਰ ਕਿਸੇ ਲੜਕੀ 'ਤੇ ਲਿਪਸਟੀਕ ਲੱਗਦੀ ਹੋਈ ਵੇਖੀ ਗਈ ਤਾਂ ਉਸ ਨੂੰ 100 ਰੁਪਏ ਜ਼ੁਰਮਾਨੇ ਦੇ ਤੌਰ 'ਤੇ ਦੇਣੇ ਪੈਣਗੇ।
Notification
ਇਸ ਵਿਚ ਯੂਨੀਵਰਸਿਟੀ ਕੈਂਪਸ ਦੀ ਇਕ ਵਿਦਿਆਰਥੀ ਮੁਸਰਤ ਕਾਜਮੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ 'ਤੇ ਯੂਨੀਵਰਸਿਟੀ ਕਾਰਡੀਨੇਟਰ ਦੇ ਦਸਤਖ਼ਤ ਵੀ ਹਨ। ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਇਸ ਫਰਮਾਨ ਦਾ ਸੋਸ਼ਲ ਮੀਡਆ 'ਤੇ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਨੋਟੀਫਿਕੇਸ਼ਨ 'ਤੇ ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਯਤ ਤੇ ਵੀ ਚੁਟਕੀ ਲਈ ਹੈ।
The University of Azad Jammu & Kashmir bans lipstick for female students, will fine Rs100 if caught wearing ?. Does that mean the university is ok with male students wearing a lipstick? pic.twitter.com/lwSUOyH5pw
— Naila Inayat नायला इनायत (@nailainayat) January 26, 2020
ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਅਜ਼ਾਦ ਜੰਮੂ ਕਸ਼ਮੀਰ ਦੀ ਯੂਨੀਵਰਸਿਟੀ ਨੇ ਲੜਕੀਆਂ ਦੇ ਲਿਪਸਟੀਕ ਲਗਾਉਣ 'ਤੇ 100 ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ ਪਰ ਕੀ ਇਸ ਦਾ ਮਤਲਬ ਇਹ ਵੀ ਹੈ ਕਿ ਜੇਕਰ ਕੋਈ ਲੜਕੀ ਯੂਨੀਵਰਸਿਟੀ ਲਿਪਸਟੀਕ ਲਗਾ ਕੇ ਆਉਣ ਤਾਂ ਚੱਲੇਗਾ''। ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਆਪਣੇ ਵਿਵਾਦਤ ਫਰਮਾਨਾਂ ਕਰਕੇ ਚਰਚਾ ਵੀ ਬਣੀਆਂ ਰਹਿੰਦੀਆਂ ਹਨ ਇਸ ਤੋਂ ਪਹਿਲਾ ਸਤੰਬਰ 2019 ਵਿਚ ਖੈਬਰਪਖਤੁਨਵਾਂ ਦੀ ਇਕ ਯੂਨੀਵਰਸਿਟੀ ਨੇ ਲੜਕੀਆਂ ਅਤੇ ਲੜਕਿਆਂ ਦੇ ਇੱਕਠੇ ਘੁੰਮਣ 'ਤੇ ਪਾਬੰਦੀ ਲਗਾ ਦਿੱਤੀ ਸੀ।