
ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ‘ਚ ਮਹਿਲਾ ਸਟਾਫ਼ ਲਈ ਜਾਰੀ ਕੀਤੇ ‘ਡ੍ਰੈਸ ਕੋਡ’ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ‘ਚ ਮਹਿਲਾ ਸਟਾਫ਼ ਲਈ ਜਾਰੀ ਕੀਤੇ ਗਏ ‘ਡ੍ਰੈਸ ਕੋਡ’ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਫਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਮਹਿਲਾ ਕਰਮਚਾਰੀ ਬਿਨ੍ਹਾ ਦੁਪੱਟੇ ਤੋਂ ਦਫ਼ਤਰ ਆਉਂਦੀਆਂ ਹਨ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
DC Order
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰ ਵਿਚ ਇਸ ਢੰਗ ਨਾਲ ਡਰੈੱਸ ਕੋਡ ਲਾਗੂ ਕਰਨਾ ਸੰਭਵ ਨਹੀਂ ਜਾਪਦਾ। ਸੂਬਾ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਲਈ ਕੋਈ ਵੀ ਡਰੈੱਸ ਕੋਡ ਨਹੀਂ ਹੈ ਜਿਸ ਕਰਕੇ ਇਕ ਜ਼ਿਲ੍ਹੇ ਦੇ ਮੁਲਾਜ਼ਮਾਂ ਪਾਸੋਂ ਕੋਈ ਵੀ ਡਰੈੱਸ ਕੋਡ ਅਪਣਾਉਣ ਦੀ ਆਸ ਕਰਨਾ ਮੁਨਾਸਬ ਨਹੀਂ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਲਿਖਤੀ ਰੂਪ ਵਿਚ ਦਿੱਤਾ ਸੀ।
Fazilka DC orders women must wear dupatta in office
ਉਹਨਾਂ ਲਿਖਿਆ ਸੀ ਕਿ ਦਫ਼ਤਰ ਵਿਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ ਅਤੇ ਇਸ ਦੇ ਨਾਲ ਹੀ ਉਹਨਾਂ ਔਰਤਾਂ ਲਈ ਲਿਖਿਆ ਕਿ ਉਹ ਚੁੰਨੀ ਤੋਂ ਬਿਨਾ ਦਫ਼ਤਰ ਵਿਚ ਨਹੀਂ ਆ ਸਕਦੀਆਂ। ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ। ਉਹਨਾਂ ਅੱਗੇ ਲਿਖਿਆ ਸੀ ਕਿ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਡੀਸੀ ਨੂੰ ਹੁਕਮ ਜਾਰੀ ਕਰਨ ਦੀ ਵਜ੍ਹਾ ਹੈ ਇਸ ਦਾ ਪਤਾ ਲਗਾਉਣ ਲਈ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।