
ਯਾਤਰਾ ਨੂੰ ਰੋਕਣ ਤੋਂ ਪਹਿਲਾਂ ਕਾਂਗਰਸ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਸੁਰੱਖਿਆ ਵਿਚ ਕੁਤਾਹੀ ਅਤੇ ਸਹੀ ਪ੍ਰਬੰਧ ਨਾ ਕਰਨ ਦਾ ਇਲਜ਼ਾਮ ਲਗਾਇਆ।
ਸ੍ਰੀਨਗਰ: ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਕਸ਼ਮੀਰ ਘਾਟੀ ਦੇ ਪ੍ਰਵੇਸ਼ ਦੁਆਰ ਕਾਜੀਗੁੰਡ ਨੇੜੇ ਸ਼ੁੱਕਰਵਾਰ ਨੂੰ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ। ਯਾਤਰਾ ਨੂੰ ਰੋਕਣ ਤੋਂ ਪਹਿਲਾਂ ਕਾਂਗਰਸ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ 'ਤੇ ਸੁਰੱਖਿਆ ਵਿਚ ਕੁਤਾਹੀ ਅਤੇ ਸਹੀ ਪ੍ਰਬੰਧ ਨਾ ਕਰਨ ਦਾ ਇਲਜ਼ਾਮ ਲਗਾਇਆ। ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਅਸਫਲ ਰਿਹਾ ਹੈ।
ਇਹ ਵੀ ਪੜ੍ਹੋ: 70 ਸਾਲਾ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਜਾਣੋ ਕਿਉਂ ਲਿਆ ਫੈਸਲਾ
Bharat Jodo Yatra to resume from Jammu and Kashmir Banihal
ਉਹਨਾਂ ਕਿਹਾ, "ਸੁਰੱਖਿਆ ਵਿਚ ਕੁਤਾਹੀ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਦੇ ਗੈਰ-ਵਾਜਬ ਅਤੇ ਲਾਪਰਵਾਹੀ ਵਾਲੇ ਰਵੱਈਏ ਨੂੰ ਦਰਸਾਉਂਦੀ ਹੈ"। ਕਾਂਗਰਸ ਨੇਤਾਵਾਂ ਨੇ ਦੋਸ਼ ਲਗਾਇਆ ਕਿ ਕਾਜੀਗੁੰਡ ਪਹੁੰਚਣ ਤੋਂ ਬਾਅਦ ਰਾਹੁਲ ਨੇ ਤੈਅ ਸਮੇਂ ਅਨੁਸਾਰ ਦੱਖਣੀ ਕਸ਼ਮੀਰ ਦੇ ਵੇਸੂ ਵੱਲ ਆਪਣੀ ਪਦਯਾਤਰਾ ਸ਼ੁਰੂ ਕੀਤੀ ਪਰ ਫਿਰ ਪਾਰਟੀ ਵਰਕਰਾਂ ਨੇ ਅਚਾਨਕ ਦੇਖਿਆ ਕਿ ਯਾਤਰਾ ਦਾ ਬਾਹਰੀ ਸੁਰੱਖਿਆ ਘੇਰਾ ਗਾਇਬ ਹੋ ਚੁੱਕਿਆ ਹੈ, ਜਿਸ ਦਾ ਪ੍ਰਬੰਧ ਜੰਮੂ-ਕਸ਼ਮੀਰ ਪੁਲਿਸ ਕੋਲ ਹੈ।
ਇਹ ਵੀ ਪੜ੍ਹੋ: ਪਹਿਲਵਾਨੀ ਲਈ ਮਸ਼ਹੂਰ ਪਿੰਡ ਬਣਿਆ ਗੈਂਗਸਟਰਾਂ ਦਾ ਅੱਡਾ, ਹੁਣ ਸੁਣਨ ਨੂੰ ਮਿਲਦੇ ਨੇ ਗੈਂਗਵਾਰ ਦੇ ਕਿੱਸੇ
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਰਾਹੁਲ ਨੇ ਸ਼ੁੱਕਰਵਾਰ ਨੂੰ 11 ਕਿਲੋਮੀਟਰ ਦੀ ਪੈਦਲ ਯਾਤਰਾ ਕਰਨੀ ਸੀ ਪਰ 500 ਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕਣਾ ਪਿਆ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਜਿੱਥੇ ਵੱਡੀ ਗਿਣਤੀ 'ਚ ਲੋਕ ਰਾਹੁਲ ਗਾਂਧੀ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ 'ਭਾਰਤ ਜੋੜੋ ਯਾਤਰਾ' 'ਚ ਹਿੱਸਾ ਲੈਣ ਲਈ ਆਏ ਸਨ, ਉੱਥੇ ਹੀ "ਲੋਕਾਂ ਵੱਲੋਂ ਕਾਂਗਰਸੀ ਆਗੂ ਦੇ ਬਹੁਤ ਨੇੜੇ ਆਉਣ ਕਾਰਨ" ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੀ ਸਨ।
Bharat Jodo Yatra to resume from Jammu and Kashmir Banihal
ਇਹ ਵੀ ਪੜ੍ਹੋ: Tech Layoffs: ਤਕਨੀਕੀ ਕੰਪਨੀਆਂ ’ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ ਇਹਨਾਂ ਕੰਪਨੀਆਂ ਨੇ ਕੀਤਾ ਛਾਂਟੀ ਦਾ ਐਲਾਨ
ਸੀਨੀਅਰ ਆਗੂ ਮੁਤਾਬਕ ਮਾੜੇ ਸੁਰੱਖਿਆ ਪ੍ਰਬੰਧਾਂ ਕਾਰਨ ਰਾਹੁਲ ਦੀ ਸੁਰੱਖਿਆ ਟੀਮ ਨੇ ਉਹਨਾਂ ਨੂੰ ਆਪਣੀ ਪਦਯਾਤਰਾ ਜਾਰੀ ਰੱਖਣ ਦੀ ਮਨਜ਼ੂਰੀ ਨਹੀਂ ਦਿੱਤੀ। ਰਾਹੁਲ ਗਾਂਧੀ ਕਾਰ ਚਲਾ ਕੇ ਯਾਤਰਾ ਦੇ ਵਿਸ਼ਰਾਮ ਵਾਲੀ ਥਾਂ ’ਤੇ ਪਹੁੰਚੇ।