
ਭਾਰਤ ਨੇ ਬਾਲਾਕੋਟ ਵਿਚ ਜੈਸ਼ ਦੇ ਅਤਿਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਅਤੇ ਪਾਕਿਸਤਾਨ ਨੂੰ ਖ਼ਬਰ ਵੀ ਨਹੀਂ ਲੱਗੀ। ਠੀਕ ਇਸ ਅੰਦਾਜ਼ ਵਿਚ ਅਮਰੀਕੀ ਸੈਨਿਕਾਂ .....
ਨਵੀਂ ਦਿੱਲੀ- ਭਾਰਤ ਨੇ ਬਾਲਾਕੋਟ ਵਿਚ ਜੈਸ਼ ਦੇ ਅਤਿਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਅਤੇ ਪਾਕਿਸਤਾਨ ਨੂੰ ਖ਼ਬਰ ਵੀ ਨਹੀਂ ਲੱਗੀ। ਠੀਕ ਇਸ ਅੰਦਾਜ਼ ਵਿਚ ਅਮਰੀਕੀ ਸੈਨਿਕਾਂ ਨੇ ਅਲ-ਕਾਇਦਾ ਦੇ ਖੂੰਖਾਰ ਅਤਿਵਾਦੀ ਓਸਾਮਾ ਬਿਨ ਲਾਦੇਨ ਨੂੰ ਤਬਾਹ ਕਰ ਦਿੱਤਾ ਸੀ ਅਤੇ ਪਾਕਿ ਨੂੰ ਖ਼ਬਰ ਤੱਕ ਨਹੀਂ ਹੋਈ ਸੀ। ਭਾਰਤੀ ਹਵਾਈ ਫੌਜ ਨੇ ਪਾਕਿ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿਚ ਸਥਿਤ ਬਾਲਾਕੋਟ ਨੂੰ ਨਿਸ਼ਾਨਾ ਬਣਾਇਆ। ਇਹ ਜਗ੍ਹਾ ਐਬਟਾਬਾਦ ਤੋਂ ਸਿਰਫ਼ 60 ਕਿਲੋਮੀਟਰ ਦੂਰ ਹੈ। ਐਬਟਾਬਾਦ ਵਿਚ ਹੀ ਅਮਰੀਕੀ ਕਮਾਂਡੋ ਨੇ ਲਾਦੇਨ ਨੂੰ ਢੇਰ ਕੀਤਾ ਸੀ।
ਅਮਰੀਕੀ ਫੌਜ ਬਲਾਂ ਨੇ 2 ਮਈ 2011 ਨੂੰ ਮਿਸ਼ਨ ਓਸਾਮਾ ਨੂੰ ਅੰਜਾਮ ਦਿੱਤਾ ਸੀ। ਪਾਕਿਸਤਾਨ ਨੂੰ ਇਸਦੀ ਖ਼ਬਰ ਉਂਦੋ ਮਿਲੀ ਜਦੋਂ ਜਵਾਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਐਡਮਿਰਲ ਮਾਇਲ ਵੁਲੇਨ ਨੇ ਫੋਨ ਕਰਕੇ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਅਸ਼ਫਾਕ ਪਰਵੇਜ ਕਿਆਨੀ ਨੂੰ ਦੱਸਿਆ। ਠੀਕ ਉਸੇ ਤਰ੍ਹਾਂ ਭਾਰਤ ਨੇ ਵੀ ਬਾਲਾਕੋਟ ਵਿਚ ਜਾ ਕੇ ਜੈਸ਼ ਦੇ ਸਭ ਤੋਂ ਵੱਡੇ ਅਤਿਵਾਦੀ ਕੈਂਪ ਨੂੰ ਤਬਾਹ ਕੀਤਾ। ਭਾਰਤੀ ਕਾਰਵਾਈ ਦਾ ਪਤਾ ਵੀ ਪਾਕਿਸਤਾਨ ਨੂੰ ਤਦ ਲਗਾ, ਜਦੋਂ ਭਾਰਤ ਦੇ ਮਿਰਾਜ- 2000 ਜਹਾਜ਼ ਬੰਬ ਧਮਾਕਾ ਕਰਕੇ ਵਾਪਸ ਚਲੇ ਗਏ।