
ਸੂਬੇ ਦੇ ਮੁੱਖੀ ਯੋਗੀ ਆਦਿਤਿਅਨਾਥ ਅੱਜ ਕਾਨਪੁਰ ਵਿਚ ਹਨ। ਸੀਐਮ ਮੈਡੀਕਲ......
ਕਾਨਪੁਰ: ਸੂਬੇ ਦੇ ਮੁੱਖੀ ਯੋਗੀ ਆਦਿਤਿਅਨਾਥ ਅੱਜ ਕਾਨਪੁਰ ਵਿਚ ਹਨ। ਸੀਐਮ ਮੈਡੀਕਲ ਕਾਲਜ ਵਿਚ ਸੁਪਰ ਸਪੈਸ਼ਿਆਲਿਟੀ ਬਲਾਕ ਦੇ ਫਾਉਂਡੇਸ਼ਨ ਪੋ੍ਰ੍ਗਰਾਮ ਵਿਚ ਹਿੱਸਾ ਲੈਣ ਪਹੁੁੰਚੇ। ਇੱਥੇ ਉਹਨਾਂ ਨੇ ਡਾਕਟਰਾਂ ਨੂੰ ਸਲਾਹਕਾਰਾਂ ਪ੍ਰ੍ਤੀ ਮਾੜਾ ਰਵੱਈਆ ਰੱਖਣ ਤੇ ਉਹਨਾਂ ਨੂੰ ਝਾੜ ਪਾਈ। ਸੀਐਮ ਨੇ ਕਿਹਾ ਜਦੋਂ ਮੈਂ ਲਖਨਊ ਵਿਚ ਬੈਠ ਕੇ ਇਹ ਸੁਣਦਾ ਹਾਂ ਕਿ ਕਾਨਪੁਰ ਵਿਚ ਡਾਕਟਰਾਂ ਨੇ ਸਲਾਹਕਾਰਾਂ ਨਾਲ ਮਾਰ-ਕੁੱਟ ਕੀਤੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ।
Hospital
ਡਾਕਟਰਾਂ ਵਲੋਂ ਇਸ ਰਵੱਈਏ ਦੀ ਨਿੰਦਾ ਕਰਦਾ ਹਾਂ। ਸੀਐਮ ਬੋਲੇ ਚੰਗੀ ਪੜਾਈ ਕਰਨ ਨਾਲ ਸਲੀਕਾ ਨਹੀਂ ਆਉਂਦਾ। ਅਕਸਰ ਡਾਕਟਰ ਸ਼ਹਿਰ ਵੱਲ ਭੱਜਣ ਵਿਚ ਲੱਗੇ ਰਹਿੰਦੇ ਹਨ। ਜਦੋਂ ਕਿ ਭਾਰਤ ਸਰਕਾਰ ਪੇਂਡੂ ਇਲਾਕਿਆਂ ਵਿਚ ਵੀ ਡਾਕਟਰਾਂ ਲਈ ਉੱਚਿਤ ਸਹੂਲਤ ਉਪਲੱਬਧ ਕਰਾਉਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਫਿਰ ਵੀ ਪੇਂਡੂ ਇਲਾਕਿਆਂ ਵਿਚ ਡਾਕਟਰ ਇੱਕ ਮਹੀਨੇ ਲਈ ਜਾਂਦੇ ਹਨ ਅਤੇ ਦੋ ਮਹੀਨੇ ਦੀ ਛੁੱਟੀ ਲੈ ਕੇ ਬੈਠ ਜਾਂਦੇ ਹਨ।
ਡਾਕਟਰਾਂ ਦੇ ਰਵੱਈਏ ਤੋਂ ਨਰਾਜ਼ ਸੀਐਮ ਬੋਲੇ ਡਾਕਟਰ ਹਸਪਤਾਲ ਜਾਣ ਜਾਂ ਨਾ ਜਾਣ ਪਰ ਸਰਕਾਰ ਜਨਤਾ ਤੱਕ ਬਿਹਤਰ ਦਵਾਈਆਂ ਦੀਆਂ ਸਹੂਲਤਾਂ ਪਹੁੰਚਾਵੇਗੀ। ਇਸ ਆਦੇਸ਼ ਵਿਚ ਸੀਐਮ ਨੇ ਟੈਲੀਮੈਡੀਸਿਨ ਦੀ ਸ਼ੁਰੁਆਤ ਕੀਤੀ ਜਿਹਨਾਂ ਨੂੰ ਮੈਡੀਕਲ ਕਾਲਜਾਂ ਨਾਲ ਜੋੜਿਆ ਜਾਵੇਗਾ।