
ਸਾਲ 2002 ਵਿਚ ਰਾਸ਼ਟਰੀ ਸੁਰੱਖਿਆ ਕਨੂੰਨ (ਰਾਸੁਕਾ) ਦੇ ਤਹਿਤ ਗੋਰਖਪੁਰ.......
ਲਖਨਊ: ਸਾਲ 2002 ਵਿਚ ਰਾਸ਼ਟਰੀ ਸੁਰੱਖਿਆ ਕਨੂੰਨ (ਰਾਸੁਕਾ) ਦੇ ਤਹਿਤ ਗੋਰਖਪੁਰ ਦੇ ਉਸ ਸਮੇਂ ਦੇ ਸੰਸਦ ਯੋਗੀ ਆਦਿਤਿਆਨਾਥ ਨੂੰ ਗਿ੍ਫਤਾਰ ਕਰਨ ਵਾਲੇ ਆਈਪੀਐਸ ਅਧਿਕਾਰੀ ਨੂੰ ਉੱਤਰ ਪ੍ਦੇਸ਼ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਨੇ ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਵੈਬਸਾਈਟ ਨੂੰ ਦੱਸਿਆ ਸੀ ਕਿ ਯੋਗੀ ਆਦਿਤਿਆਨਾਥ ਨੂੰ ਗਿ੍ਫਤਾਰ ਕਰਨ ਤੇ ਕਿਸ ਤਰਾ੍ਹ੍ਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ।
Adityanath
ਰਿਪੋਰਟ ਮੁਤਾਬਕ ਉੱਤਰ ਪ੍ਦੇਸ਼ ਪੁਲਿਸ ਦੇ ਬੁਲਾਰੇ ਆਰਕੇ ਗੌਤਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 1992 ਕੈਡਰ ਦੇ ਆਈਪੀਐਸ ਅਧਿਕਾਰੀ ਜਸਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਗੌਤਮ ਨੇ ਇਹ ਨਹੀਂ ਦੱਸਿਆ ਕਿ ਜਸਵੀਰ ਸਿੰਘ ਦੇ ਵਿਰੁੱਧ ਕਿਸ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉੱਤਰ ਪ੍ਦੇਸ਼ ਦੀ ਪੁਲਿਸ ਵੈਬਸਾਈਟ ਦੇ ਮੁਤਾਬਕ ਜਸਵੀਰ ਸਿੰਘ ਡਾਇਰੈਕਟਰ ਜਰਨਲ ਆਫ ਪੁਲਿਸ (ਰੂਲਸ ਐਂਡ ਮੈਨੁਅਲ) ਆਹੁਦੇ 'ਤੇ ਤੈਨਾਤ ਸਨ। ਉਹਨਾਂ ਨੂੰ 14 ਫਰਵਰੀ ਨੂੰ ਮੁਅੱਤਲ ਕੀਤਾ ਗਿਆ।
ਪ੍ਮੁੱਖ ਗ੍ਹਿ ਸਕੱਤਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਇੰਟਰਵਿਊ ਵਿਚ ਵਿਵਾਦਤ ਬਿਆਨ ਦੇਣ ਅਤੇ ਚਾਰ ਫਰਵਰੀ ਤੋਂ ਡਿਊਟੀ ਤੋਂ ਅਣਆਧਿਕਾਰਤ ਰੂਪ ਤੋਂ ਗੈਰਹਾਜ਼ਰ ਰਹਿਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਮਹਿਰਾਜਗੰਜ ਦੇ ਐਸਪੀ ਰਹੇ ਜਸਵੀਰ ਸਿੰਘ ਨੇ ਮੌਜੂਦਾ ਮੁੱਖ ਮੰਤਰੀ ਅਤੇ ਗੋਰਖਪੁਰ ਦੇ ਸਾਬਕਾ ਸੰਸਦ ਯੋਗੀ ਆਦਿਤਿਆਨਾਥ ਨੂੰ ਰਾਸੁਕਾ ਦੇ ਤਹਿਤ ਗਿ੍ਫਤਾਰ ਕੀਤਾ ਸੀ।
Adityanath ਰਿਪੋਰਟ ਵਿਚ ਜਸਵੀਰ ਸਿੰਘ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਰਾਜ ਨੇਤਾਵਾਂ ਦੇ ਦਬਾਅ ਦੇ ਬਾਵਜੂਦ ਤਤਕਾਲੀਨ ਸੰਸਦ ਦੇ ਖਿਲਾਫ ਗੁਪਤ ਨਜ਼ਰਬੰਦੀ ਦਾ ਮਾਮਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਭਾਜਪਾ ਕੇਂਦਰ ਵਿਚ ਸੱਤਾ ਵਿਚ ਸੀ ਅਤੇ ਬਹੁਜਨ ਸਮਾਜ ਪਾਰਟੀ ਉੱਤਰ ਪ੍ਦੇਸ਼ ਵਿਚ ਸੱਤਾ ਵਿਚ ਸੀ। ਪਿਛਲੇ ਕੁਝ ਸਾਲਾਂ ਵਿਚ ਆਪਣੇ ਕੰਮਾਂ ਦਾ ਵਰਣਨ ਕਰਦੇ ਹੋਏ ਸਿੰਘ ਨੇ ਹਫਿੰਗਟਨ ਪੋਸਟ ਨੂੰ ਦੱਸਿਆ ਕਿ 2017 ਵਿਚ ਸੱਤਾ ਵਿਚ ਆਈ ਯੋਗੀ ਆਦਿਤਿਆਨਾਥ ਸਰਕਾਰ ਤੋਂ ਬਾਅਦ ਉਹ ਆਈਪੀਐਸ ਵਿਚ ਬਗਾਨਿਆਂ ਦੀ ਤਰਾ੍ਹ੍ਂ ਵਰਤਾਅ ਕਰ ਰਹੇ ਹਨ।