ਪਾਕਿ ਨੇ ਲਗਾਈ ਗੁਹਾਰ, ਅਮਰੀਕਾ ਨੇ ਕਿਹਾ- ਆਪਣੀ ਧਰਤੀ ਤੋਂ ਪਹਿਲੇ ਅਤਿਵਾਦੀਆਂ ਨੂੰ ਖ਼ਤਮ ਕਰੋ
Published : Feb 27, 2019, 12:47 pm IST
Updated : Feb 27, 2019, 12:47 pm IST
SHARE ARTICLE
PM Modi With Donald Trump
PM Modi With Donald Trump

ਭਾਰਤ ਦੁਆਰਾ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਠਿਕਾਣਿਆਂ ਉੱਤੇ ਕੀਤੇ ਗਏ ਹਵਾਈ ਹਮਲੇ ਦੇ ਇਕ ਦਿਨ ਬਾਅਦ ਅਮਰੀਕਾ ਦਾ ਬਿਆਨ ਆਇਆ ....

ਨਵੀਂ ਦਿੱਲੀ- ਭਾਰਤ ਦੁਆਰਾ ਪਾਕਿਸਤਾਨ ਵਿਚ ਸਥਿਤ ਅਤਿਵਾਦੀ ਠਿਕਾਣਿਆਂ ਉੱਤੇ ਕੀਤੇ ਗਏ ਹਵਾਈ ਹਮਲੇ ਦੇ ਇਕ ਦਿਨ ਬਾਅਦ ਅਮਰੀਕਾ ਦਾ ਬਿਆਨ ਆਇਆ ਹੈ। ਅਮਰੀਕਾ ਦੇ ਮਾਈਕ ਪੋਂਪਿਓ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ‘‘ਆਪਣੀ ਜ਼ਮੀਨ ਤੇ ਕਰਨ ਵਾਲੇ ਅਤਿਵਾਦੀ ਸਮੂਹਾਂ ਦੇ ਖਿਲਾਫ਼ ਠੋਸ ਕਾਰਵਾਈ ਕਰਨ’ ਅਤੇ ਕਿਸੇ ਵੀ ਕੀਮਤ ਉੱਤੇ ਭਾਰਤ ਦੇ ਨਾਲ ਤਨਾਅ ਵਧਾਉਣ ਤੋਂ ਗੁਰੇਜ ਕਰਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਫੋਨ ਉੱਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਗੱਲ ਕੀਤੀ ਅਤੇ ਫੌਜੀ ਕਾਰਵਾਈ ਤੋਂ ਬਚਣ ਦੀ ਸਲਾਹ ਦਿੱਤੀ।

ਪੋਪਿਓ ਨੇ ਇੱਕ ਬਿਆਨ ਵਿਚ ਕਿਹਾ, ‘‘26 ਫਰਵਰੀ ਨੂੰ ਭਾਰਤ ਦੀ ਅਤਿਵਾਦ- ਵਿਰੋਧੀ ਕਾਰਵਾਈ ਦੇ ਬਾਅਦ ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕਰ ਕੇ ਸਾਡੇ ਕਰੀਬੀ ਰੱਖਿਆ ਸਬੰਧ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਬਰਕਰਾਰ ਰੱਖਣ 'ਤੇ ਜ਼ੋਰ ਦਿੱਤਾ। ਸਾਡੀ (ਅਮਰੀਕਾ ਅਤੇ ਭਾਰਤ) ਅੰਤਰ ਸੁਰੱਖਿਆ ਸਾਂਝੇ ਲਕਸ਼ ਉੱਤੇ ਜ਼ੋਰ ਦੇਣ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਗੱਲ ਕੀਤੀ, ਨਾਲ ਹੀ ਪੋਂਪਿਓ ਨੇ ਦੋਨਾਂ ਦੇਸ਼ਾਂ ਨਾਲ ਸ਼ਾਂਤੀ ਪ੍ਰਗਟਾਉਣ ਦੀ ਅਪੀਲ ਵੀ ਕੀਤੀ ਹੈ।

Sushma SwarajSushma Swaraj

ਪੁਲਵਾਮਾ ਅਤਿਵਾਦੀ ਹਮਲੇ ਦੇ 12 ਦਿਨ ਬਾਅਦ ਪਾਕਿਸਤਾਨ ਦੀ ਹਰਕਤ ਨੂੰ ਭਾਰਤ ਨੇ ਆਪਣੇ ਹੀ ਅੰਦਾਜ਼ ਵਿਚ ਮੂੰਹਤੋੜ ਜਵਾਬ ਦਿੱਤਾ ਹੈ। ਭਾਰਤੀ ਹਵਾਈ ਫੌਜ ਨੇ ਕਾਬੂ ਰੇਖਾ (ਐਲਓਸੀ) ਪਾਰ ਕਰਕੇ ਅਤਿਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।  ਸੂਤਰਾਂ ਵਲੋਂ ਦੱਸਿਆ ਗਿਆ ਹੈ ਕਿ ਹਵਾਈ ਫੌਜ ਦੇ ਜਹਾਜ਼ ਨੇ ਅਤਿਵਾਦੀ ਠਿਕਾਣਿਆਂ ਉੱਤੇ ਇੱਕ ਹਜਾਰ ਕਿਲੋਗ੍ਰਾਮ ਦੇ ਬੰਬ ਗਿਰਾਏ। ਜਿਸ ਵਿਚ ਅਤਿਵਾਦੀ ਠਿਕਾਣੇ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ। ਹਵਾਈ ਫੌਜ ਦੇ ਮਿਰਾਜ ਨੇ ਜਿਸ ਲਕਸ਼ ਨੂੰ ਨਸ਼ਟ ਕੀਤਾ ਉਨ੍ਹਾਂ ਵਿਚ ਇੱਕ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦਾ ਖੇਤਰ ਵੀ ਸ਼ਾਮਿਲ ਹੈ।

ਇਸਦੇ ਇਲਾਵਾ ਜੋ ਇਲਾਕੇ ਹਵਾਈ ਫੌਜ ਦੇ ਇਸ ਹਮਲੇ ਦੀ ਲਪੇਟ ਵਿਚ ਆਏ ਹਨ ਉਹ ਹਨ- ਲਿਪਿਆ, ਪਛੀਬਨ ਖੱਲ, ਕਾਹੂਤਾ, ਕੋਤਰਲੀ, ਸ਼ਾਰਦੀ, ਕੇਲ, ਦੁਧਨਿਆਲ, ਅਠਮੁਕਾ, ਜੂਰਾ, ਲੈਂਜੋਟ,  ਨਿਕਿਆਲ, ਖੁਰੇਟਾ, ਮੰਥੌਰ। ਹਵਾਈ ਫੌਜ ਦੇ ਸੂਤਰਾਂ ਵਲੋਂ ਕਿਹਾ ਗਿਆ ਹੈ ਕਿ ਭਾਰਤੀ ਲੜਾਕੂ ਜਹਾਜ਼ ਮਿਰਾਜ 2000  ਦੇ ਇੱਕ ਸਮੂਹ ਨੇ ਐਸਓਸੀ ਪਾਰ ਕਰ ਕੇ ਪਾਕਿਸਤਾਨ ਅਧਿਕ੍ਰਿਤੀ ਕਸ਼ਮੀਰ ਵਿਚ ਅਤਿਵਾਦੀ ਠਿਕਾਣੇ ਉੱਤੇ ਬੰਬਾਰੀ ਕੀਤੀ ਅਤੇ ਉਸਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ।  ਠਿਕਾਣੇ ਉੱਤੇ 1000 ਕਿੱਲੋ  ਦੇ ਬੰਬ ਗਿਰਾਏ ਗਏ। ਇਸ ਅਭਿਆਨ ਵਿਚ 12 ਮਿਰਾਜ ਜਹਾਜ਼ਾਂ ਨੇ ਹਿੱਸਾ ਲਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement