Devinderpal Singh Bhullar News: ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿਤੀ ਜਾਣਕਾਰੀ
Devinderpal Singh Bhullar acquitted in a 30-year-old case News in punjabi : ਗਾਜ਼ੀਆਬਾਦ ਦੀ ਇਕ ਅਦਾਲਤ ਨੇ 1994 ਦੇ ਇਕ ਕੇਸ ’ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਬਰੀ ਕਰ ਦਿਤਾ ਹੈ। ਡੀ.ਪੀ.ਐਸ. ਭੁੱਲਰ, ਜੋ ਪੈਰੋਲ ’ਤੇ ਹਨ, ਅੱਜ ਗਾਜ਼ੀਆਬਾਦ ਜ਼ਿਲ੍ਹਾ ਅਦਾਲਤ ’ਚ ਅਪਣੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਨਿੱਜੀ ਤੌਰ ’ਤੇ ਸੁਣਵਾਈ ’ਚ ਸ਼ਾਮਲ ਹੋਏ।
ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਨੇ ਗਿੱਦੜਬਾਹਾ ਦੇ ਪਟਵਾਰੀ ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਅਦਾਲਤ ਨੇ ਇਸ ਮਾਮਲੇ ਨੂੰ ਅੱਜ ਫੈਸਲੇ ਲਈ ਰਾਖਵਾਂ ਰੱਖ ਲਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਇਹ ਕੇਸ 1993 ਦੇ ਦਿੱਲੀ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋਫੈ. ਦਵਿੰਦਰਪਾਲ ਸਿੰਘ ਭੁੱਲਰ ਵਿਰੁਧ ਆਖਰੀ ਕੇਸ ਵਿਚਾਰ ਅਧੀਨ ਸੀ। (ਏਜੰਸੀ)