ਦਿੱਲੀ ਵਿਚ ਕੋਈ ਭੁੱਖਾ ਨਹੀਂ ਰਹੇਗਾ,ਹਰ ਰੋਜ਼ 2 ਲੱਖ ਲੋਕਾਂ ਨੂੰ ਖਾਣਾ ਖਵਾਉਣਗੇ: ਕੇਜਰੀਵਾਲ
Published : Mar 27, 2020, 1:11 pm IST
Updated : Mar 27, 2020, 1:15 pm IST
SHARE ARTICLE
file photo
file photo

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ।

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿੱਚ 100 ਤੋਂ ਵੱਧ ਕੇਸ ਹਨ। 

Corona Virusphoto

ਤਾਂ ਅਸੀਂ ਨਵੇਂ ਹਸਪਤਾਲ ਵੀ ਤਿਆਰ ਕਰ ਰਹੇ ਹਾਂ। ਯੋਜਨਾ ਦੇ ਅਨੁਸਾਰ, ਜੇ ਇਕ ਦਿਨ ਵਿਚ 1000 ਮਰੀਜ਼ ਆਉਂਦੇ ਹਨ, ਤਾਂ ਅਸੀਂ ਇਸ ਦੀ ਤਿਆਰੀ ਵੀ ਕਰ ਰਹੇ ਹਾਂ। ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਨੂੰ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਦੁਆਰਾ ਸਲਾਹ ਦਿੱਤੀ ਗਈ ਹੈ।

ਕਿ ਜੇ ਕੋਰੋਨਾ ਦੇ ਕੇਸ ਦਿੱਲੀ ਵਿੱਚ ਵੱਧਦੇ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। ਜੇ ਰੋਜ਼ 100 ਕੇਸ ਆਉਂਦੇ ਹਨ ਤਾਂ ਇਹ ਕਿਉਂ ਕਰੀਏ, ਜੇ ਰੋਜ਼ਾਨਾ 500 ਕੇਸ ਆਉਂਦੇ ਹਨ ਤਾਂ ਕੀ ਕਰਨਾ ਹੈ ਅਤੇ ਜੇ 1000 ਕੇਸ ਰੋਜ਼ ਆਉਂਦੇ ਹਨ ਤਾਂ ਸਾਨੂੰ ਕੀ ਤਿਆਰੀ ਕਰਨੀ ਪੈਂਣੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ 25 ਸਕੂਲਾਂ ਵਿੱਚ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਅਸੀਂ ਹਰ ਰੋਜ਼ 2 ਲੱਖ ਲੋਕਾਂ ਨੂੰ ਭੋਜਨ  ਵੰਡਾਂਗੇ ਪਰ ਸਮਾਜਕ ਦੂਰੀਆਂ ਨੂੰ ਵੀ ਬਣਾਈ ਰੱਖਣਾ ਹੈ। ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਦਿੱਲੀ ਵਿੱਚ ਫਸੇ ਦੂਜੇ ਰਾਜਾਂ ਦੇ ਲੋਕਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਸਾਡੇ ਕੋਲ ਪ੍ਰਬੰਧ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement