ਦੁਕਾਨਦਾਰ ਹੁਣ ਜ਼ਿਆਦਾ ਨਹੀਂ ਵਸੂਲ ਸਕਣਗੇ ਤਿੰਨ ਪਲਾਈ ਵਾਲੇ ਮਾਸਕ ਦੀ ਕੀਮਤ, ਤੈਅ ਹੋਈ 16 ਰੁਪਏ
Published : Mar 27, 2020, 10:56 am IST
Updated : Mar 27, 2020, 10:56 am IST
SHARE ARTICLE
Coronavirus Covid-19 sanitizer mask
Coronavirus Covid-19 sanitizer mask

ਇਸ ਲਈ ਉਹਨਾਂ ਨੇ ਹੁਣ ਇਕ ਮਾਸਕ ਦੀ ਕੀਮਤ 16 ਰੁਪਏ ਤੈਅ...

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਤਿੰਨ ਫਲਾਈ ਵਾਲੇ ਮਾਸਕ ਦੀ ਕੀਮਤ 16 ਰੁਪਏ ਤੈਅ ਕਰ ਦਿੱਤੀ ਹੈ। ਉਪਭੋਗਤਾ ਮਾਮਲਿਆਂ ਦੇ ਵਿਭਾਗ ਦੇ ਅਫ਼ਸਰਾਂ ਅਤੇ ਮਾਸਕ ਨਿਰਮਾਤਾਵਾਂ ਵਿਚਕਾਰ ਵੀਰਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਬੈਠਕ ਤੋਂ ਬਾਅਦ ਉਪਭੋਗਤਾ ਮਾਮਲਿਆਂ ਵਿਚ ਵਿਭਾਗ ਦੇ ਸੈਕਟਰੀ ਪਵਨ ਅਗਰਵਾਲ ਨੇ ਦਸਿਆ ਕਿ 3 ਪਲਾਈ ਵਾਲੇ ਮਾਸਕ ਦੀ ਕੀਮਤ ਤੇ ਸਥਿਤੀ ਸਾਫ਼ ਨਹੀਂ ਹੋਣ ਕਾਰਨ ਨਿਰਮਾਤਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ।

Senitizer and MaskSenitizer and Mask

ਇਸ ਲਈ ਉਹਨਾਂ ਨੇ ਹੁਣ ਇਕ ਮਾਸਕ ਦੀ ਕੀਮਤ 16 ਰੁਪਏ ਤੈਅ ਕਰ ਦਿੱਤੀ ਹੈ। ਇਹ ਕੀਮਤਾਂ ਤਿੰਨ ਜੂਨ ਤਕ ਰਹਿਣਗੀਆਂ। ਉੱਥੇ ਹੀ ਸੈਨੇਟਾਈਜ਼ਰ ਅਤੇ ਮਾਸਕ ਦੇ ਵਾਧੇ ਦੀ ਮੰਗ ਨੂੰ ਦੇਖਦੇ ਹੋਏ ਵਿਭਾਗ ਇਸ ਦੀ ਉਪਲੱਬਧਾ ਨਿਸ਼ਚਿਤ ਕਰਨ ਵਿਚ ਵੀ ਜੁਟਿਆ ਹੋਇਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਹੈਂਡ ਸੈਨੇਟਾਈਜ਼ਰ ਅਤੇ ਮਾਸਕ ਬਣਾਉਣ ਵਿਚ ਲੱਗਣ ਵਾਲੇ ਸਮਾਨ ਦੀਆਂ ਕੀਮਤਾਂ ਵਧਣ ਤੋਂ ਬਾਅਦ ਇਹਨਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਸਨ।

ਉਪਭੋਗਤਾ ਮਾਮਲੇ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਜ਼ਰੂਰੀ ਵਸਤੂਆਂ ਐਕਟ ਤਹਿਤ 2 ਅਤੇ 3 ਪਲਾਈ ਸਰਜੀਕਲ ਮਾਸਕ ਵਿਚ ਵਰਤੇ ਜਾਣ ਵਾਲੇ ਫੈਬਰਿਕ ਦੀ ਕੀਮਤ ਉਨੀ ਹੀ ਰਹੇਗੀ ਜਿੰਨੀ ਇਹ 12 ਫਰਵਰੀ 2020 ਨੂੰ ਸੀ। ਇਸ ਤੋਂ ਬਾਅਦ ਟੂ-ਪਲਾਈ ਸਰਜੀਕਲ ਮਾਸਕ ਦੀ ਪ੍ਰਚੂਨ ਕੀਮਤ 8 ਰੁਪਏ ਪ੍ਰਤੀ ਮਾਸਕ ਸੀ ਜਦਕਿ ਥ੍ਰੀ-ਪਲਾਈ ਮਾਸਕ ਦੀ ਕੀਮਤ 10 ਰੁਪਏ ਸੀ।

ਇਸ ਦੇ ਨਾਲ ਹੀ 200 ਐਮਐਲ ਹੈਂਡ ਸੈਨੀਟਾਈਜ਼ਰ ਦੀ ਵੱਧ ਤੋਂ ਵੱਧ ਕੀਮਤ 100 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਕੀਮਤਾਂ 30 ਜੂਨ ਤੱਕ ਵੀ ਲਾਗੂ ਰਹਿਣਗੀਆਂ। ਇਸੇ ਮਹੀਨੇ ਸਰਕਾਰ ਨੇ ਸੈਨੇਟਾਈਜ਼ਰ ਅਤੇ ਮਾਸਕ ਨੂੰ ਜ਼ਰੂਰੀ ਚੀਜ਼ਾਂ ਵਜੋਂ  ਘੋਸ਼ਿਤ ਕੀਤਾ। ਸਰਕਾਰ ਵੱਲੋਂ ਇਨ੍ਹਾਂ ਚੀਜ਼ਾਂ ਦੇ ਹੋਰਡਿੰਗਾਂ ਨੂੰ ਰੋਕਣ ਲਈ ਇਹ ਕਦਮ ਚੁੱਕੇ ਗਏ ਸਨ। ਕੇਂਦਰ ਸਰਕਾਰ ਨੇ 19 ਮਾਰਚ ਨੂੰ ਸੈਨੇਟਾਈਜ਼ਰ ਬਨਾਉਣ ਵਿਚ ਵਰਤੀ ਜਾਂਦੀ ਅਲਕੋਹਲ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement