ਕੋਰੋਨਾ ਵਾਇਰਸ ਨਾਲ ਲੜਨ ਲਈ ਭਾਰਤੀ ਫ਼ੌਜ਼ ਤਿਆਰ, ਆਪਰੇਸ਼ਨ 'ਨਮਸਤੇ' ਦਾ ਐਲਾਨ
Published : Mar 27, 2020, 4:42 pm IST
Updated : Mar 30, 2020, 12:58 pm IST
SHARE ARTICLE
National indian army start operation namaste to fight with covid19
National indian army start operation namaste to fight with covid19

ਆਪਰੇਸ਼ਨ ਨਮਸਤੇ ਦਾ ਐਲਾਨ ਕਰਦੇ ਹੋਏ ਆਰਮੀ ਚੀਫ ਐਮਐਮ ਨਰਵਨੇ...

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਭਾਰਤੀ ਫ਼ੌਜ਼ ਨੇ ਕਮਰ ਕੱਸ ਲਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਭਾਰਤੀ ਫ਼ੌਜ਼ ਆਪਰੇਸ਼ਨ ਨਮਸਤੇ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਆਰਮੀ ਚੀਫ਼ ਐਮਐਮ ਨਰਵਨੇ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਫ਼ੌਜ਼ ਨੇ ਕੁੱਲ ਅੱਠ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਹਨ।

36 year old woman reports positive with covid 19 in mohaliCorona Virus

ਆਪਰੇਸ਼ਨ ਨਸਮਤੇ ਦਾ ਐਲਾਨ ਕਰਦੇ ਹੋਏ ਆਰਮੀ ਚੀਫ ਐਮਐਮ ਨਰਵਨੇ ਨੇ ਕਿਹਾ ਕਿ ਇਸ ਮਹਾਂਮਾਰੀ ਖਿਲਾਫ ਲੜਾਈ ਵਿਚ ਸਰਕਾਰੀ ਮਦਦ ਕਰਨਾ ਉਹਨਾਂ ਦੀ ਡਿਊਟੀ ਹੈ। ਫ਼ੌਜ ਨੇ ਹੁਣ ਤਕ ਸਾਰੇ ਅਭਿਆਨਾਂ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ ਅਤੇ ਆਪਰੇਸ਼ਨ ਨਮਸਤੇ ਨੂੰ ਵੀ ਜ਼ਰੂਰ ਸਿਰੇ ਚੜ੍ਹਾਉਣਗੇ। ਫ਼ੌਜ਼ ਮੁੱਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਇਸ ਲੜਾਈ ਵਿਚ ਸਰਕਾਰ ਤੇ ਨਾਗਰਿਕਾਂ ਦੀ ਮਦਦ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ।

ਪਰ ਇਸ ਤੋਂ ਪਹਿਲਾਂ ਉਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਪਹਿਲਾਂ ਅਪਣੇ ਆਪ ਨੂੰ ਫਿੱਟ ਰੱਖਣ, ਇਸ ਤੋਂ ਬਾਅਦ ਹੀ ਉਹ ਸਮਾਜ ਦੀ ਸੁਰੱਖਿਆ ਬਾਰੇ ਸੋਚ ਸਕਣਗੇ। ਉਹਨਾਂ ਅੱਗੇ ਕਿਹਾ ਕਿ ਓਪਰੇਸ਼ਨਲ ਕਾਰਨਾਂ ਕਰ ਕੇ ਭਾਰਤੀ ਫ਼ੌਜ਼ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਨਹੀਂ ਕਰ ਸਕਦੀ। ਇਸ ਲਈ ਦੇਸ਼ ਦੀ ਰੱਖਿਆ ਲਈ ਖੁਦ ਨੂੰ ਸੁਰੱਖਿਅਤ ਅਤੇ ਫਿਟ ਰੱਖਣਾ ਬੇਹੱਦ ਮਹੱਤਵਪੂਰਨ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਲਾਹ ਦਿੱਤੀ ਗਈ ਹੈ ਜਿਸ ਦਾ ਪਾਲਣ ਕਰਨਾ ਪਵੇਗਾ।

ਫੌਜ਼ ਮੁੱਖੀ ਨੇ ਜਵਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਹੈ ਕਿ ਉਹ ਅਪਣੇ ਕਰੀਬੀਆਂ ਦੀ ਚਿੰਤਾ ਨਾ ਕਰਨ ਕਿਉਂ ਕਿ ਫ਼ੌਜ਼ ਉਹਨਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰ ਰਹੀ ਹੈ। ਫ਼ੌਜ਼ ਮੁੱਖੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਅਜਿਹੇ ਸਮੇਂ ਵਿਚ ਜਵਾਨਾਂ ਦੀ ਛੁੱਟੀ ਰੱਦ ਕਰਨ ਨਾਲ ਉਹਨਾਂ ਦੇ ਮਨੋਬਲ ਤੇ ਪ੍ਰਭਾਵ ਪੈ ਸਕਦਾ ਹੈ। 2001-02 ਵਿਚ ਆਪਰੇਸ਼ਨ ਪਰਾਕ੍ਰਮ ਦੌਰਾਨ ਫ਼ੌਜ਼ ਦੇ ਜਵਾਨਾਂ ਨੇ ਅੱਠ ਤੋਂ ਦਸ ਮਹੀਨਿਆਂ ਤਕ ਛੁੱਟੀ ਨਹੀਂ ਲਈ ਸੀ।

ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੂਰੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਲਗਾਉਂਦੇ ਹੋਏ ਕਿਹਾ ਕਿ ਬੀਮਾਰੀ ਨਾਲ ਨਜਿੱਠਣ ਲਈ ਸੋਸ਼ਲ ਡਿਸਟੈਂਸਿੰਗ ਹੀ ਸਭ ਤੋਂ ਬਿਹਤਰ ਤਰੀਕਾ ਹੈ। ਦਸ ਦੀਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦਾ ਅੰਕੜਾ 724 ਤੇ ਪਹੁੰਚ ਗਿਆ ਹੈ। ਇਸ ਵਿਚੋਂ 17 ਦੀ ਮੌਤ ਹੋ ਚੁੱਕੀ ਹੈ ਜਦਕਿ 66 ਠੀਕ ਹੋਏ ਹਨ।

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਚਾਰ ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਗੁਜਰਾਤ ਵਿਚ ਵੀ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰਨਾਟਕ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਦੋ ਲੋਕਾਂ ਦੀ ਮੌਤ ਹੋਈ ਹੈ ਜਦਕਿ ਮੱਧ-ਪ੍ਰਦੇਸ਼, ਤਮਿਲਨਾਡੂ, ਬਿਹਾਰ, ਪੰਜਾਬ, ਦਿੱਲੀ ਪੱਛਮ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਇਕ ਇਕ ਮੌਤ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement