
ਦੇਸ਼ ਦੇ ਬੈਂਕਿੰਗ ਖੇਤਰ ਵਿਚ ਵੱਡੇ ਪੱਧਰ 'ਤੇ ਫ਼ਰਜ਼ੀਵਾੜੇ ਦੇ ਕਾਰਨ ਵਿੱਤੀ ਸਾਲ 2017-18 ਸਰਕਾਰੀ ਖੇਤਰ ਦੇ 21 ਬੈਂਕਾਂ 'ਤੇ ਬੇਹੱਦ ਮੁਸ਼ਕਲ ਭਰਿਆ ...
- ਆਰਟੀਆਈ ਤਹਿਤ ਮੰਗੀ ਜਾਣਕਾਰੀ 'ਚ ਖ਼ੁਲਾਸਾ - ਨੁਕਸਾਨ ਦੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਸਭ ਤੋਂ ਅੱਗੇ - ਭਾਰਤੀ ਸਟੇਟ ਬੈਂਕ ਦੂਜੇ ਸਥਾਨ 'ਤੇ
ਇੰਦੌਰ (ਮੱਧ ਪ੍ਰਦੇਸ਼) : ਦੇਸ਼ ਦੇ ਬੈਂਕਿੰਗ ਖੇਤਰ ਵਿਚ ਵੱਡੇ ਪੱਧਰ 'ਤੇ ਫ਼ਰਜ਼ੀਵਾੜੇ ਦੇ ਕਾਰਨ ਵਿੱਤੀ ਸਾਲ 2017-18 ਸਰਕਾਰੀ ਖੇਤਰ ਦੇ 21 ਬੈਂਕਾਂ 'ਤੇ ਬੇਹੱਦ ਮੁਸ਼ਕਲ ਭਰਿਆ ਲੰਘਿਆ। ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਪ੍ਰਾਪਤ ਜਾਣਕਾਰੀ ਤੋਂ ਖ਼ੁਲਾਸਾ ਹੋਇਆ ਹੈ ਕਿ ਬੀਤੇ ਵਿੱਤੀ ਸਾਲ ਵਿਚ ਬੈਂਕਿੰਗ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਦੇ ਕਾਰਨ ਬੈਂਕਾਂ ਨੂੰ ਕੁਲ ਮਿਲਾ ਕੇ ਲਗਭਗ 25,775 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।
Bank PNBਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸਮਾਜ ਸੇਵੀ ਚੰਦਰ ਸ਼ੇਖ਼ਰ ਗੌੜ ਨੇ ਐਤਵਾਰ ਨੂੰ ਦਸਿਆ ਕਿ ਉਨ੍ਹਾਂ ਦੀ ਆਰਟੀਆਈ ਅਰਜ਼ੀ 'ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿਤੀ ਹੈ। ਆਰਟੀਆਈ ਤਹਿਤ ਗੌੜ ਨੂੰ ਮਿਲੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਵਿੱਤੀ ਸਾਲ 2017-18 ਵਿਚ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਨਾਲ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਸਭ ਤੋਂ ਜ਼ਿਆਦਾ 6461.13 ਕਰੋੜ ਰੁਪਏ ਦਾ ਨੁਕਸਾਨ ਹੋਇਆ। ਆਰਬੀਆਈ ਤੋਂ ਪ੍ਰਾਪਤ ਜਾਥਾਰੀ ਵਿਚ ਬੈਂਕਿੰਗ ਧੋਖਾਧੜੀ ਵਿਚ ਕਿਸੇ ਵੀ ਮਾਮਲੇ ਵਿਚ ਪੂਰਾ ਵੇਰਵਾ ਨਹੀਂ ਦਿਤਾ ਗਿਆ ਹੈ।
Bank SBIਦਸ ਦਈਏ ਕਿ ਪੀਐਨਬੀ ਜਨਤਕ ਖੇਤਰ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੈ ਅਤੇ ਇਨ੍ਹੀਂ ਦਿਨੀਂ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਨਾਲ ਜੂਝ ਰਿਹਾ ਹੈ। ਘਰੇਲੂ ਬੈਂਕਿੰਗ ਖੇਤਰ ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਵੱਡੇ ਘਪਲੇ ਦਾ ਪਤਾ ਇਸ ਸਾਲ ਦੇ ਸ਼ੁਰੂ ਵਿਚ ਚੱਲਿਆ। ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਜੇਮਸ ਦੇ ਪ੍ਰਮੋਟਰ ਮੇਹੁਲ ਚੌਕਸੀ ਨੇ ਇਸ ਘਪਲੇ ਨੂੰ ਪੀਐਨਬੀ ਦੇ ਕੁੱਝ ਅਧਿਕਾਰੀਆਂ ਨਾਲ ਮਿਲ ਕੇ ਅੰਜ਼ਾਮ ਦਿਤਾ।
allahabad bankਜਾਣਕਾਰੀ ਅਨੁਸਾਰ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਦੇ ਚਲਦੇ 2390.75 ਕਰੋੜ ਰੁਪਏ ਦਾ ਚੂਨਾ ਲੱਗਿਆ। ਇਸੇ ਸਮੇਂ ਵਿਚ ਬੈਂਕਿੰਗ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ ਵਿਚ ਬੈਂਕ ਆਫ਼ ਇੰਡੀਆ ਨੂੰ 2224.86 ਕਰੋੜ ਰੁਪਏ, ਬੈਂਕ ਆਫ਼ ਬੜੌਦਾ ਨੂੰ 1928.25 ਕਰੋੜ ਰੁਪਏ, ਇਲਾਹਾਬਾਦ ਬੈਂਕ ਨੂੰ 1520.37 ਕਰੋੜ ਰੁਪਏ,
Bankਆਂਧਰਾ ਬੈਂਕ ਨੂੰ 1303.30 ਕਰੋੜ ਰੁਪਏ, ਯੂਕੋ ਬੈਂਕ ਨੂੰ 1224.64 ਕਰੋੜ ਰੁਪਏ, ਆਈਡੀਬੀਆਈ ਬੈਂਕ ਨੂੰ 1116.53 ਕਰੋੜ ਰੁਪਏ, ਯੂਨੀਅਨ ਬੈਂਕ ਆਫ਼ ਇੰਡੀਆ ਨੂੰ 1095.84 ਕਰੋੜ ਰੁਪਏ, ਸੈਂਟਰਲ ਬੈਂਕ ਆਫ਼ ਇੰਡੀਆ ਨੂੰ 1084.50 ਕਰੋੜ ਰੁਪਏ, ਬੈਂਕ ਆਫ਼ ਮਹਾਰਾਸ਼ਟਰ ਨੂੰ 1029.23 ਕਰੋੜ ਰੁਪਏ ਅਤੇ ਇੰਡੀਅਨ ਓਵਰਸੀਜ਼ ਬੈਂਕ ਨੂੰ 1015.79 ਕਰੋੜ ਰੁਪਏ ਦਾ ਨੁਕਸਾਨ ਹੋਇਆ।
Bank of Barodaਉਥੇ ਹੀ ਕਾਰਪੋਰੇਸ਼ਨ ਬੈਂਕ ਨੂੰ 970.89 ਕਰੋੜ ਰੁਪਏ, ਯੂਨਾਈਟਡ ਬੈਂਕ ਆਫ਼ ਇੰਡੀਆ ਨੂੰ 880.53 ਕਰੋੜ ਰੁਪਏ, ਓਰੀਐਂਟਲ ਬੈਂਕ ਆਫ਼ ਕਾਮਰਸ ਨੂੰ 650.28 ਕਰੋੜ ਰੁਪਏ, ਸਿੰਡੀਕੇਟ ਬੈਂਕ ਨੂੰ 455.05 ਕਰੋੜ ਰੁਪਏ, ਕੇਨਰਾ ਬੈਂਕ ਨੂੰ 190.77 ਕਰੋੜ ਰੁਪਏ, ਪੰਜਾਬ ਐਂਡ ਸਿੰਧ ਬੈਂਕ ਨੂੰ 90.01 ਕਰੋੜ ਰੁਪਏ, ਦੇਨਾ ਬੈਂਕ ਨੂੰ 89.25 ਕਰੋੜ ਰੁਪਏ, ਵਿਜਯਾ ਬੈਂਕ ਨੂੰ 28.58 ਕਰੋੜ ਰੁਪਏ ਅਤੇ ਇੰਡੀਅਨ ਬੈਂਕ ਨੂੰ 24.23 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ।
Vijay Malya, Mehul Choksi and Nirav Modiਆਰਬੀਆਈ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਸ ਵਿਚ ਧੋਖਾਧੜੀ ਦੇ ਸਿਰਫ਼ ਉਹ ਮਾਮਲੇ ਸ਼ਾਮਲ ਹਨ, ਜਿਨ੍ਹਾਂ ਵਿਚ ਹਰੇਕ ਮਾਮਲੇ ਵਿਚ ਬੈਂਥਾਂ ਨੂੰ ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਚੂਨਾ ਲਗਾਇਆ ਗਿਆ। ਹਾਲਾਂਕਿ ਆਰਬੀਆਈ ਦੁਆਰਾ ਦਿਤੇ ਗਏ ਜਵਾਬ ਵਿਚ ਇਹੀ ਨਹੀਂ ਦਸਿਆ ਗਿਆ ਹੈ ਕਿ ਬੀਤੇ ਵਿੱਤੀ ਸਾਲ ਵਿਚ ਸਬੰਧਤ ਬੈਂਕਾਂ ਵਿਚ ਧੋਖਾਧੜੀ ਦੇ ਕੁੱਲ ਕਿੰਨੇ ਮਾਮਲੇ ਸਾਹਮਣੇ ਆਏ। ਜਵਾਬ ਵਿਚ ਇਹ ਵੀ ਸਾਫ਼ ਨਹੀਂ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਕਰਜ਼ ਸਬੰਧੀ ਫ਼ਰਜ਼ੀਵਾੜੇ ਦੇ ਮਾਮਲੇ ਸ਼ਾਮਲ ਹਨ ਜਾਂ ਨਹੀਂ।
Nirav Modiਇਸੇ ਦੌਰਾਨ ਅਰਥਸ਼ਾਸਤਰੀ ਜਯੰਤੀ ਲਾਲ ਭੰਡਾਰੀ ਨੇ ਬੈਂਕਿੰਗ ਧੋਖਾਧੜੀ ਨਾਲ ਦੇਸ਼ ਦੇ 21 ਸਰਕਾਰੀ ਬੈਂਕਾਂ ਨੂੰ ਭਾਰੀ ਨੁਕਸਾਨ ਦੇ ਅੰਕੜਿਆਂ ਨੂੰ ਬੇਹੱਦ ਚਿੰਤਾਜਨਕ ਦਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਸਰਕਾਰ ਅਤੇ ਆਰਬੀਆਈ ਦੁਆਰਾ ਸਬੰਧਤ ਤਜਵੀਜ਼ਾਂ ਨੂੰ ਹੋਰ ਸਖ਼ਤ ਕੀਤਾ ਜਾਣਾ ਚਾਹੀਦਾ ਹੈ।
RBIਭੰਡਾਰੀ ਨੇ ਕਿਹਾ ਕਿ ਧੋਖਾਧੜੀ ਦੇ ਮਾਮਲਿਆਂ ਨਾਲ ਬੈਂਕਾਂ ਨੂੰ ਨਾ ਸਿਰਫ਼ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ, ਬਲਕਿ ਉਨ੍ਰਾਂ ਦੁਆਰਾ ਭਵਿੱਖ ਵਿਚ ਨਵੇਂ ਕਰਜ਼ ਦੇਣ ਦੀਆਂ ਸੰਭਾਵਨਾਵਾਂ 'ਤੇ ਵੀ ਉਲਟ ਅਸਰ ਪੈ ਰਿਹਾ ਹੈ। ਜ਼ਾਹਿਰ ਹੈ ਕਿ ਇਹ ਸਥਿਤੀ ਅਰਥਵਿਵਸਥਾ ਦੇ ਹਿੱਤ ਵਿਚ ਬਿਲਕੁਲ ਨਹੀਂ ਹੈ। (ਏਜੰਸੀ)