ਸਿੰਗਾਪੁਰ ਏਅਰਲਾਈਨਜ਼ ਜਲਦੀ ਸ਼ੁਰੂ ਕਰੇਗੀ ਦੁਨੀਆ ਦੀ ਸਭ ਤੋਂ ਲੰਬੀ ਅਤੇ ਨਾਨ ਸਟਾਪ ਉਡਾਣ
Published : Apr 27, 2018, 1:49 pm IST
Updated : Apr 27, 2018, 1:49 pm IST
SHARE ARTICLE
Singapore Airline
Singapore Airline

ਇਸ ਸਾਲ ਦੇ ਅੰਤ ਤੱਕ ਦੁਨੀਆ ਦੀ ਪਹਿਲੀ ਨਾਨ ਸਟਾਪ ਉਡਾਣ ਸ਼ੁਰੂ

ਸਿੰਗਾਪੁਰ— ਸਿੰਗਾਪੁਰ ਏਅਰਲਾਈਨਜ਼ ਇਸ ਸਾਲ ਦੇ ਅੰਤ ਤੱਕ ਦੁਨੀਆ ਦੀ ਪਹਿਲੀ ਨਾਨ ਸਟਾਪ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਉਡਾਣ ਵਿਚ ਜਹਾਜ਼ ਕਰੀਬ 20 ਘੰਟੇ ਤੱਕ ਲਗਾਤਾਰ ਹਵਾ ਵਿਚ ਰਹੇਗਾ। ਇਕ ਖਬਰ ਮੁਤਾਬਕ ਸਿੰਗਾਪੁਰ ਏਅਰਲਾਈਨਜ਼ ਦਾ ਨਵਾਂ ਜਹਾਜ਼ ਦਿ ਏਅਰਬੱਸ ਏ350-900ਯੂ.ਐਲ.ਆਰ ਲੰਬੀ ਯਾਤਰਾ ਲਈ ਹੈ, ਜੋ ਰਿਕਾਰਡ ਤੋੜ ਯਾਤਰਾ ਕਰੇਗਾ ਅਤੇ ਸਿੰਗਾਪੁਰ ਨੂੰ ਸਿੱਧਾ ਨਿਊਯਾਰਕ ਨਾਲ ਜੋੜੇਗਾ।
ਇਸ ਤੋਂ ਪਹਿਲਾਂ ਇਸ 9,500 ਮੀਲ ਲੰਬੇ ਸਫ਼ਰ ਲਈ 4 ਇੰਜਣ ਵਾਲਾ ਗੈਸ ਯੁਕਤ ਜਹਾਜ਼ ਏ340-500 ਇਸਤੇਮਾਲ ਕੀਤਾ ਜਾਂਦਾ ਸੀ, ਜਿਸ ਵਿਚ 100 ਬਿਜਨੈਸ ਸ਼੍ਰੇਣੀ ਦੀਆਂ ਸੀਟਾਂ ਹੁੰਦੀਆਂ ਸਨ। ਇਹ ਸੇਵਾ ਅਣਉਚਿਤ ਸਾਬਤ ਹੋਈ ਅਤੇ ਸਿੰਗਾਪੁਰ ਏਅਰਲਾਈਨਜ਼ ਨੇ ਉਡਾਣਾਂ ਨੂੰ 2013 ਵਿਚ ਰੱਦ ਕਰ ਦਿੱਤਾ। ਸਿੰਗਾਪੁਰ ਏਅਰਲਾਈਨਜ਼ ਹੁਣ ਨਵੇਂ ਲੰਬੇ ਚੌੜੇ ਏਅਰਬੱਸ ਏ350-900 ਦੀ ਡਿਲੀਵਰੀ ਲੈਣ ਲੱਗਾ ਹੈ। ਹਵਾਬਾਜ਼ੀ ਕੰਪਨੀ ਨੇ 76 ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਸ ਵਿਚੋਂ ਇਸ ਦੇ ਬੇੜੇ ਵਿਚ ਫਿਲਹਾਲ 21 ਜਹਾਜ਼ ਸ਼ਾਮਲ ਹੋਏ ਹਨ। ਇਨ੍ਹਾਂ ਵਿਚੋਂ 7 ਉਚੀ ਲੰਬੀ ਰੇਂਜ ਵਾਲੇ ਜਹਾਜ਼ ਦਾ ਆਰਡਰ ਵੀ ਦਿੱਤਾ ਗਿਆ ਹੈ।

Airbus A 350- 900 ULRAirbus A 350- 900 ULR


ਜਹਾਜ਼ ਦਾ 23 ਅਪ੍ਰੈਲ ਨੂੰ ਕਰੀਬ 5 ਘੰਟੇ ਤੱਕ ਪਹਿਲਾ ਪ੍ਰੀਖਣ ਕੀਤਾ ਗਿਆ। ਇਸ ਨੂੰ ਫਰਾਂਸ ਦੇ ਤੁਲੂਜ ਸਥਿਤ ਏਅਰਕ੍ਰਾਫਟ ਅਸੈਂਬਲੀ ਪਲਾਂਟ ਤੋਂ ਰਵਾਨਾ ਕੀਤਾ ਗਿਆ ਸੀ। ਉਚ ਲੰਬੀ ਰੇਂਜ ਵਾਲਾ ਜਹਾਜ਼ 11,160 ਮੀਲ ਦੀ ਅਸਾਧਾਰਨ ਉਡਾਣ ਭਰਨ ਵਿਚ ਸਮਰਥ ਹੈ, ਜੋ ਪਿਛਲੇ ਸਟੈਂਡਰਡ ਏ350 ਤੋਂ ਕਰੀਬ 1800 ਮੀਲ ਜ਼ਿਆਦਾ ਹੈ। ਇਸ ਦਾ ਭਾਵ ਹੈ ਕਿ ਸਿੰਗਾਪੁਰ ਏਅਰਲਾਈਨਜ਼ ਹੁਣ ਦੁਨੀਆ ਦੇ ਸਭ ਤੋਂ ਲੰਬੇ ਨਾਨ ਸਟਾਪ ਹਵਾਈ ਮਾਰਗ 'ਤੇ ਉਡਾਣ ਭਰਨ ਦਾ ਤਾਜ਼ ਆਪਣੇ ਨਾਂ ਕਰ ਸਕਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement