
ਇਸ ਮਹੀਨੇ ਦੀ ਸ਼ੁਰੂਆਤ ਵਿਚ ਰਿਪਬਲਿਕ ਟੀਵੀ ਅਤੇ ਦ ਹੋਰ ਦੇ ਵਿਰੁੱਧ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਟੈਲੀਵਿਜ਼ਨ ਪੱਤਰਕਾਰ ਅਰਨਬ ਗੋਸਵਾਮੀ ਅਤੇ ਦੋ ਹੋਰ ਵੱਲੋਂ ਕਥਿਤ ਤੌਰ 'ਤੇ ਬਕਾਇਆ ਰਾਸ਼ੀ ਨਾ ਦੇਣ 'ਤੇ 53 ਸਾਲਾ ਇਕ ਇੰਟੀਰੀਅਰ ਡਿਜ਼ਾਇਨਰ ਅਤੇ ਉਸ ਦੀ ਮਾਂ ਦੇ ਆਤਮ ਹੱਤਿਆ ਕਰਨ ਦੇ ਮਾਮਲੇ ਦੀ ਸੀਆਈਡੀ ਵੱਲੋਂ ਪੁਨਰ ਜਾਂਚ ਕਰਨ ਦਾ ਆਦੇਸ਼ ਦਿੱਤਾ।
Photo
ਸੂਬਾ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਇੰਟੀਰੀਅਰ ਡਿਜ਼ਾਇਨਰ ਅਨਵਿਯਾ ਨਾਇਕ ਦੀ ਬੇਟੀ ਆਗਿਆ ਨਾਇਕ ਨੇ ਦਾਅਵਾ ਕੀਤਾ ਸੀ ਕਿ ਰਾਮਗੜ੍ਹ ਜ਼ਿਲ੍ਹੇ ਵਿਚ ਅਲੀਬਾਗ ਪੁਲਿਸ ਨੇ ਬਕਾਇਆ ਰਾਸ਼ੀ ਨਾ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਨਹੀਂ ਕੀਤੀ ਸੀ ਇਸ ਲਈ ਅਨਵਿਯਾ ਅਤੇ ਉਹਨਾਂ ਦੀ ਮਾਂ ਨੂੰ ਆਤਮ ਹੱਤਿਆ ਦਾ ਕਦਮ ਚੁੱਕਣਾ ਪਿਆ।
Photo
ਦੇਸ਼ਮੁੱਖ ਨੇ ਟਵੀਟ ਕੀਤਾ, 'ਆਗਿਆ ਨਾਇਕ ਨੇ ਮੇਰੇ ਕੋਲ ਸ਼ਿਕਾਇਤ ਕੀਤੀ ਸੀ ਕਿ ਅਰਨਬ ਗੋਸਵਾਮੀ ਦੇ ਰਿਪਬਲਿਕ ਵੱਲੋਂ ਬਕਾਇਆ ਰਾਸ਼ੀ ਨਾ ਦਿੱਤੇ ਜਾਣ ਕਾਰਨ ਉਹਨਾਂ ਦੇ ਪਿਤਾ ਅਤੇ ਦਾਦੀ ਨੇ ਮਈ 2018 ਵਿਚ ਆਤਮ ਹੱਤਿਆ ਕਰ ਲਈ ਸੀ ਅਤੇ ਅਲੀਬਾਗ ਪੁਲਿਸ ਨੇ ਇਸ ਦੀ ਜਾਂਚ ਨਹੀਂ ਕੀਤੀ ਸੀ'।
Photo
ਉਹਨਾਂ ਕਿਹਾ, 'ਮੈਂ ਇਸ ਮਾਮਲੇ ਦੀ ਜਾਂਚ ਸੀਆਈਡੀ ਕੋਲੋਂ ਕਰਵਾਣ ਦਾ ਆਦੇਸ਼ ਦਿੱਤਾ ਹੈ'। ਇਸ ਮਹੀਨੇ ਦੀ ਸ਼ੁਰੂਆਤ ਵਿਚ ਰਿਪਬਲਿਕ ਟੀਵੀ ਅਤੇ ਦ ਹੋਰ ਦੇ ਵਿਰੁੱਧ ਆਤਮ ਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
Photo
ਕਥਿਤ ਤੌਰ 'ਤੇ ਅਨਵਿਯਾ ਨਾਇਕ ਵੱਲੋਂ ਲਿਖੇ ਗਏ ਸੁਸਾਇਡ ਨੋਟ ਵਿਚ ਕਿਹਾ ਗਿਆ ਸੀ ਕਿ ਅਰੋਪੀਆਂ ਨੇ ਉਹਨਾਂ ਦੇ 5.40 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਸੀ, ਇਸ ਲਈ ਉਹਨਾਂ ਨੂੰ ਆਤਮ ਹੱਤਿਆ ਦਾ ਕਦਮ ਚੁੱਕਣਾ ਪਿਆ। ਰਿਪਬਲਿਕ ਟੀਵੀ ਨੇ ਅਰੋਪਾਂ ਨੂੰ ਖਾਰਜ ਕਰ ਦਿੱਤਾ ਸੀ।