ਰਾਮਦੇਵ ’ਤੇ ਮਹੂਆ ਮੋਇਤਰਾ ਦਾ ਤੰਜ਼, ‘ਭਰਾ ਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਰੁੱਝੇ ਨੇ’
Published : May 27, 2021, 12:32 pm IST
Updated : May 27, 2021, 12:32 pm IST
SHARE ARTICLE
Mahua Moitra and Ramdev
Mahua Moitra and Ramdev

ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਅਪਣੇ ਵਿਵਾਦਤ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ।

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਐਲੋਪੈਥੀ ਅਤੇ ਡਾਕਟਰਾਂ ’ਤੇ ਦਿੱਤੇ ਅਪਣੇ ਵਿਵਾਦਤ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੇ ਚਲਦਿਆਂ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ। ਇਸ ਦੇ ਜਵਾਬ ਵਿਚ ਰਾਮਦੇਵ ਨੇ ਕਿਹਾ ਕਿ ਕਿਸੇ ਦੇ ਪਿਉ ’ਚ ਦਮ ਨਹੀਂ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ। ਰਾਮਦੇਵ ਦੇ ਇਸ ਬਿਆਨ ਨੂੰ ਲੈ ਕੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਤੰਜ਼ ਕੱਸਿਆ ਹੈ। ਮ

Mahua MoitraMahua Moitra

ਹੂਆ ਮੋਇਤਰਾ ਨੇ ਟਵੀਟ ਕਰਦਿਆਂ ਕਿਹਾ ਕਿ ਰਾਮਦੇਵ ਨੇ ਸਹੀ ਕਿਹਾ ਹੈ ਕਿਉਂਕਿ ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਹਨ।ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਟਵੀਟ ਕੀਤਾ, ‘ਸਵਾਮੀ ਰਾਮਦੇਵ ਨੂੰ ਕਿਸੇ ਦਾ ਬਾਪ ਵੀ ਗ੍ਰਿਫ਼ਤਾਰ ਨਹੀਂ ਕਰ ਸਕਦਾ। ਸੱਚ ਕਿਹਾ ਤੁਸੀਂ, ਰਾਮਕ੍ਰਿਸ਼ਨ ਯਾਦਵ। ਭਰਾ ਅਤੇ ਬਾਪ ਤਾਂ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਰੁੱਝੇ ਹੋਏ ਨੇ’।

TweetTweet

ਦਰਅਸਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਇਸ ਤੋਂ ਬਾਅਦ ਆਈਐਮਏ ’ਤੇ ਨਿਸ਼ਾਨਾ ਸਾਧਦੇ ਹੋਏ ਰਾਮਦੇਵ ਨੇ ਕਿਹਾ ਕਿ ਗ੍ਰਿਫ਼ਤਾਰ ਤਾਂ ਉਹਨਾਂ ਦਾ ਪਿਉ ਵੀ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਇਕ ਸ਼ੋਰ ਮਚਾ ਰਹੇ ਹਨ ਕਿ ‘ਕਵਿੱਕ ਅਰੈਸਟ ਸਵਾਮੀ ਰਾਮਦੇਵ’।

Baba RamdevBaba Ramdev

ਰਾਮਦੇਵ ਨੇ ਅੱਗੇ ਕਿਹਾ ਕਿ ਉਹ ਕਦੇ ਕੁੱਝ ਚਲਾਉਂਦੇ ਹਨ, ਕਦੇ ਕੁੱਝ ਚਲਾਉਂਦੇ ਹਨ। ਕਦੇ ਠੱਗ ਰਾਮਦੇਵ, ਕਦੇ ਮਹਾਠਗ ਰਾਮਦੇਵ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਟ੍ਰੇਂਡ ਵਿਚ ਹਮੇਸ਼ਾਂ ਹੀ ਚੋਟੀ ’ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ। ਦੱਸ ਦਈਏ ਕਿ ਨੋਟਿਸ ਵਿਚ ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਮੁਆਫ਼ੀ  ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਹਨਾਂ ਕੋਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement