
ਮ੍ਰਿਤਕ ਲੜਕੇ ਦੀ ਭੈਣ ਦਾ 2 ਦਿਨਾਂ ਬਾਅਦ ਹੋਣਾ ਸੀ ਵਿਆਹ
ਅੰਮ੍ਰਿਤਸਰ: ਮਜੀਠਾ ’ਚ ਇਕ ਭਰਾ ਵਲੋਂ ਅਪਣੀ ਭੈਣ ਤੇ ਉਸ ਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਦੋਸ਼ੀ ਨੇ ਪਹਿਲਾਂ ਅਪਣੀ ਭੈਣ ਦੇ ਪ੍ਰੇਮੀ ਦਾ ਉਸ ਦੇ ਘਰ ਜਾ ਕੇ ਕਤਲ ਕੀਤਾ ਅਤੇ ਮਗਰੋਂ ਘਰ ਜਾ ਕੇ ਅਪਣੀ ਭੈਣ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
Crime
ਮ੍ਰਿਤਕ ਲੜਕੇ ਪਵਨ ਦੇ ਪਰਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਹੋਣ ਵਾਲਾ ਸੀ ਤੇ ਇਸ ਸਬੰਧੀ ਘਰ ਵਿਚ ਅਖੰਡ ਪਾਠ ਰਖਵਾਇਆ ਹੋਇਆ ਸੀ। ਦੋ ਦਿਨਾਂ ਬਾਅਦ ਉਨ੍ਹਾਂ ਦੀ ਬੇਟੀ ਦਾ ਵਿਆਹ ਹੋਣਾ ਸੀ। ਇਸ ਤੋਂ ਪਹਿਲਾਂ ਪਵਨ ਦੀ ਪ੍ਰੇਮਿਕਾ ਦਾ ਭਰਾ ਉਨ੍ਹਾਂ ਦੇ ਘਰ ਆਇਆ ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿਤਾ। ਮਗਰੋਂ ਘਰ ਜਾ ਕੇ ਉਸ ਨੇ ਆਪਣੀ ਭੈਣ ਦਾ ਵੀ ਕਤਲ ਕਰ ਦਿਤਾ।
Punjab Police
ਉਕਤ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਪੰਜ ਜਣਿਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਭਰਾ ਅਜੇ ਫ਼ਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਕਰ ਰਹੀ ਹੈ। ਪੁਲਿਸ ਨੇ ਭਰੋਸਾ ਜਤਾਇਆ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।