
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇੇ ਵਿਚ ਖਨਿਆਧਾਨਾ ਨਗਰ ਦੀ ਸ਼ਾਨ ਮੰਨੇ ਜਾਣ ਵਾਲੇ ਰਾਜ ਮਹਿਲ ਸਥਿਤ ਭਗਵਾਨ ਸ੍ਰੀਰਾਮ ਮੰਦਰ ਦੇ ਸ਼ਿਖਰ ਤੋਂ ਸੋਨੇ ਦਾ ਕਲਸ਼ ਚੋਰੀ ਹੋ ...
ਸ਼ਿਵਪੁਰੀ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇੇ ਵਿਚ ਖਨਿਆਧਾਨਾ ਨਗਰ ਦੀ ਸ਼ਾਨ ਮੰਨੇ ਜਾਣ ਵਾਲੇ ਰਾਜ ਮਹਿਲ ਸਥਿਤ ਭਗਵਾਨ ਸ੍ਰੀਰਾਮ ਮੰਦਰ ਦੇ ਸ਼ਿਖਰ ਤੋਂ ਸੋਨੇ ਦਾ ਕਲਸ਼ ਚੋਰੀ ਹੋ ਗਿਆ। ਕਲਸ਼ ਕੀ ਕੀਮਤ 14 ਤੋਂ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਵੀ ਇਸੇ ਕਲਸ਼ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਕਾਮਯਾਬੀ ਨਹੀਂ ਮਿਲੀ ਸੀ। ਖਾਨਿਆਧਾਨਾ ਅਤੇ ਭੋਤੀ ਦੇ ਜੈਨ ਮੰਦਰ ਤੋਂ ਸਦੀਆਂ ਪੁਰਾਣੀਆਂ ਜੈਨ ਮੂਰਤੀਆਂ ਵੀ ਚੋਰੀ ਹੁੰਦੀਆਂ ਰਹੀਆਂ ਹਨ।
Golden Kalash khaniyadhana Mandirਮੰਦਰ ਵਿਚ ਹੋਈ ਇਸ ਵੱਡੀ ਚੋਰੀ ਤੋਂ ਬਾਅਦ ਸੁਰੱਖਿਆ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਰਿਆਸਤਕਾਲੀਨ ਸ੍ਰੀਰਾਮ ਮੰਦਰ ਰਾਜ ਮਹਿਲ ਵਿਚ ਬਣਿਆ ਹੋਇਆ ਹੈ ਅਤੇ ਮੰਦਰ ਦਾ ਕਲਸ਼ ਵੀ ਕਾਫ਼ੀ ਪੁਰਾਣਾ ਹੈ। ਇਤਿਹਾਸਕ ਧਰੋਹਰ ਹੋਣ ਕਾਰਨ ਇਸ ਦਾ ਮਹੱਤਵ ਅਤੇ ਕੀਮਤ ਕਾਫ਼ੀ ਜ਼ਿਆਦਾ ਹੋ ਸਕਦੀ ਹੈ। ਰਾਜ ਮਹਿਲ ਦੇ ਅੰਦਰ ਸਥਿਤ ਇਸ ਮੰਦਰ ਦੀ ਸੁਰੱਖਿਆ ਦੇ ਕੋਈ ਇੰਤਜ਼ਾਮ ਨਹੀਂ ਹਨ।
Golden Kalash khaniyadhana Mandirਤਿੰਨ ਚਾਰ ਸਾਲ ਪਹਿਲਾਂ ਤੇਜ਼ ਬਾਰਿਸ਼ ਕਾਰਨ ਇਸ ਮੰਦਰ ਦੇ ਬਾਹਰ ਦੀ ਇਕ ਕੰਧ ਡਿਗ ਗਈ ਸੀ ਜੋ ਅੱਜ ਤਕ ਨਹੀਂ ਬਣਾਈ ਜਾ ਸਕੀ ਹੈ। ਸ਼ਹਿਰ ਦੇ ਵਿਚਕਾਰ ਬਸਤੀ ਵਿਚ ਇਹ ਮੰਦਰ ਬਣਿਆ ਹੋਇਆ ਹੈ। ਖਾਨਿਆਧਾਨਾ ਇਕ ਆਜ਼ਾਦ ਰਿਆਸਤ ਸੀ। ਇੱਥੇ ਕਈ ਪ੍ਰਾਚੀਨ ਮੰਦਰ ਹਨ ਪਰ ਅੱਜ ਤਕ ਕਿਸੇ ਪੁਰਾਤਤਵ ਅਧਿਕਾਰੀ ਨੇ ਇਥੋਂ ਦੀ ਸਾਰ ਨਹੀਂ ਲਈ। ਕੋਈ ਵੀ ਮੰਦਰ ਪੁਰਾਤਤਵ ਵਿਭਾਗ ਦੇ ਅਧੀਨ ਨਹੀਂ ਹੈ।
Golden Kalash khaniyadhana Mandirਮੰਦਰ ਕਲਸ਼ ਚੋਰੀ ਹੋਣ ਦੇ ਵਿਰੋਧ ਵਿਚ ਅੱਜ ਸਥਾਨਕ ਲੋਕਾਂ ਨੇ ਬਜ਼ਾਰ ਬੰਦ ਕਰਨ ਦਾ ਫ਼ੈਸਲਾ ਕੀਤਾ। ਲੋਕਾਂ ਦੇ ਵਧਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਨੇ ਡੌਗ ਸਕਵਾਇਡ ਅਤੇ ਫਿੰਗਰ ਪ੍ਰਿੰਟ ਮਾਹਰਾਂ ਨੂੰ ਬੁਲਾਇਆ ਅਤੇ ਚੋਰੀ ਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਗਿਆ। ਐਸਡੀਓਪੀ ਨੇ ਇਸ ਮਾਮਲੇ ਵਿਚ ਲੋਕਾਂ ਤੋਂ 24 ਘੰਟੇ ਦਾ ਸਮਾਂ ਮੰਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਰੀਬ ਡੇਢ ਮਹੀਨੇ ਪਹਿਲਾਂ ਮੰਦਰ ਦੇ ਨਵੀਨੀਕਰਨ ਲਈ ਮਹਾਰਾਸ਼ਟਰ ਦੇ ਨਾਂਦੇੜ ਤੋਂ ਕਾਰੀਗਰ ਆਏ ਸਨ। ਮੰਦਰ ਕਰੀਬ 300 ਸਾਲ ਪੁਰਾਣਾ ਦਸਿਆ ਜਾ ਰਿਹਾ ਹੈ। ਇਸ ਮੰਦਰ ਦੇ ਕਲਸ਼ ਦਾ ਡਿਜ਼ਾਇਨ ਓਰਛਾ ਦੇ ਮੰਦਰ ਦਾ ਕਲਸ਼ ਦੋਹੇ ਇਕੋ ਜਿਹੇ ਸਨ।
Golden Kalash khaniyadhana Mandirਕਲਸ਼ ਚੋਰੀ ਹੋਣ ਦਾ ਪਤਾ ਸਭ ਤੋਂ ਪਹਿਲਾਂ ਨਗਰ ਪ੍ਰੀਸ਼ਦ ਦੇ ਪ੍ਰਧਾਨ ਅਤੇ ਖਾਨਿਆਧਨਾ ਰਾਜ ਪਰਵਾਰ ਦੇ ਮੈਂਬਰ ਸ਼ੈਲੇਂਦਰ ਪ੍ਰਤਾਪ ਸਿੰਘ ਅਤੇ ਭਾਨੂ ਜੈਨ ਨੂੰ ਸਵੇਰੇ ਪੰਜ ਵਜੇ ਲੱਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ 'ਤੇ 10 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। ਮੰਦਰ ਵਿਚ ਪੂਜਾ ਕਰਨ ਲਈ ਪੁਜਾਰੀ ਤਾਂ ਆਉਂਦਾ ਹੈ ਪਰ ਰਾਤ ਨੂੰ ਕੋਈ ਨਹੀਂ ਰਹਿੰਦਾ। ਐਫਐਸਐਲ ਟੀਮ ਨੂੰ ਮੰਦਰ ਦੇ ਸਾਹਮਣੇ ਬਣੇ ਬਰਾਂਡੇ ਵਿਚ ਤਿੰਨ ਫੁੱਟ ਪ੍ਰਿੰਟ ਮਿਲੇ ਹਨ। ਇਨ੍ਹਾਂ ਵਿਚੋਂ ਦੋ ਵਿਅਕਤੀਆਂ ਦੇ ਜੁੱਤਿਆਂ ਦੇ ਨਿਸ਼ਾਨ ਹਨ, ਜਦਕਿ ਇਕ ਦੇ ਪੰਜਿਆਂ ਦੇ।
Golden Kalash khaniyadhana Mandirਭਾਵ ਕਿ ਵਾਰਦਾਤ ਵਿਚ ਸੰਭਾਵਿਤ ਤਿੰਨ ਲੋਕ ਸ਼ਾਮਲ ਰਹੇ ਹੋਣਗੇ। ਇਨ੍ਹਾਂ ਵਿਚੋਂ ਇਕ ਨੇ ਜੁੱਤੀ ਨਹੀਂ ਪਹਿਨੀ ਹੋਈ ਸੀ। ਇਸ ਤੋਂ ਇਲਾਵਾ ਸ਼ਿਖਰ ਤਕ ਜਾਣ ਵਾਲੇ ਰਸਤੇ ਦੀ ਇਕ ਇੱਟ ਵੀ ਟੁੱਟੀ ਹੋਈ ਮਿਲੀ ਹੈ। ਹਾਲਾਂਕਿ ਸ਼ਿਖ਼ਰ ਦੇ ਉਪਰੀ ਹਿੱਸੇ ਤੋਂ ਬਾਰਿਸ਼ ਕਾਰਨ ਪ੍ਰਿੰਟ ਹਾਸਲ ਨਹੀਂ ਕੀਤੇ ਜਾ ਸਕੇ। ਇਸ ਨੂੰ ਲੈ ਕੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਚੋਰਾਂ ਨੇ ਪੌੜੀ ਦੀ ਵਰਤੋਂ ਕੀਤੀ ਹੋਵੇਗੀ