
ਜਲੰਧਰ ਦਿਹਾਤੀ ਪੁਲਿਸ ਨੇ 4 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਐਸ.ਆਈ ਪੁਸ਼ਪ ਬਾਲੀ ਮੁੱਖ ਅਫ਼ਸਰ ਥਾਣਾ ਲਾਂਬੜਾ...
ਜਲੰਧਰ,ਜਲੰਧਰ ਦਿਹਾਤੀ ਪੁਲਿਸ ਨੇ 4 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਐਸ.ਆਈ ਪੁਸ਼ਪ ਬਾਲੀ ਮੁੱਖ ਅਫ਼ਸਰ ਥਾਣਾ ਲਾਂਬੜਾ ਨੂੰ ਹਾਸਲ ਸੂਚਨਾ 'ਤੇ ਥਾਣਾ ਲਾਂਬੜਾ ਦੀਆਂ ਵੱਖ-ਵੱਖ ਪੁਲਿਸ ਪਾਰਟੀਆ ਨੇ 75 ਗ੍ਰਾਮ ਨਸ਼ੀਲਾ ਪਦਾਰਥ ਅਤੇ ਨਸ਼ੀਲੇ ਟੀਕਿਆਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 75 ਗ੍ਰਾਮ ਨਸ਼ੀਲਾ ਪਦਾਰਥ, 6 ਨਸ਼ੀਲੇ ਟੀਕੇ, ਇਕ ਬੁਲਟ ਮੋਟਰ ਸਾਈਕਲ, 205 ਐਂਗਲ ਲੋਹਾ, 2 ਰਿਕਸ਼ੇ ਵੀ ਕਬਜ਼ੇ 'ਚ ਲਏ ਹਨ।
ਨਵਜੋਤ ਸਿੰਘ ਮਾਹਲ ਐਸਐਸਪੀ ਜਲੰਧਰ (ਦਿਹਾਤੀ) ਨੇ ਦਸਿਆ ਕਿ ਮੁੱਖ ਅਫ਼ਸਰ ਥਾਣਾ ਲਾਂਬੜਾ ਨੂੰ ਮੁਖ਼ਬਰੀ ਹੋਈ ਜਿਸ 'ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਵੰਡਰਲੈਂਡ ਮੋੜ ਮੌਜੂਦ ਸੀ ਤਾਂ ਵੰਡਰਲੈਂਡ ਵਾਲੀ ਸਾਇਡ ਤੋਂ ਆਉਂਦੇ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਿਆ ਤਾਂ ਉਸ ਨੇ ਅਪਣੀ ਪਛਾਣ ਅਸ਼ੋਕ ਕੁਮਾਰ ਉਰਫ਼ ਅਸ਼ੋਕ ਪੁੱਤਰ ਅਭਿਸ਼ੇਕ ਸਿੰਘ ਵਾਸੀ ਰਾਧੇ ਪੁਰ ਪਟਨਾ ਬਿਹਾਰ ਹਾਲ ਵਾਸੀ ਪਟਰੌਲ ਪੰਪ ਵਾਲੀ ਗਲੀ ਨਿਊ ਗੋਤਮ ਨਗਰ ਜਲੰਧਰ ਵਜੋਂ ਕਰਵਾਈ। ਜਿਸ ਦੀ ਤਲਾਸ਼ੀ ਕਰਨ 'ਤੇ ਉਸ ਪਾਸ 25 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ।
ਇਸੇ ਤਰ੍ਹਾਂ ਇਕ ਹੋਰ ਪੁਲਿਸ ਪਾਰਟੀ ਨੇ ਰਾਮਪੁਰ ਚੌਕ ਵਿਖੇ ਰਾਮਪੁਰ ਪਿੰਡ ਵਲੋਂ ਆਉਂਦੇ ਇਕ ਮੋਨੇ ਨੌਜਵਾਨ ਨੂੰ ਪੈਦਲ ਆਉਦਾ ਦੇਖ ਕਾਬੂ ਕਰ ਕੇ ਉਸਦੀ ਪਛਾਣ ਸੁਰਿੰਦਰ ਉਰਫ਼ ਨੰਦੂ ਪੁੱਤਰ ਜੀਤ ਰਾਮ ਵਾਸੀ ਕੋਟਲੀ ਇਬਰਾਹਮ ਖਾਂ ਥਾਣਾ ਮਕਸੂਦਾਂ ਵਜੋਂ ਕੀਤੀ। ਜਿਸ ਦੀ ਤਲਾਸ਼ੀ ਕਰਨ 'ਤੇ ਉਸ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ। ਜਦ ਕਿ ਚਿੱਟੀ ਮੋੜ ਵਿਖੇ ਬੁਲਟ ਮੋਟਰ ਸਾਈਕਲ ਸਵਾਰ ਨੂੰ ਸ਼ੱਕ ਪੈਣ ਤੇ ਕਾਬੂ ਕੀਤਾ ਜਿਸ ਦੀ ਪਛਾਣ ਬਬਲੂ ਪੁੱਤਰ ਰਾਮ ਲੁਭਾਇਆ ਵਾਸੀ ਕੱਚਾ ਕੋਟ ਨੇੜੇ ਚਰਚ ਬਸਤੀ ਬਾਵਾ ਖੇਲ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਜੋਂ ਹੋਈ ਤੇ ਤਲਾਸ਼ੀ ਕਰਨ ਤੇ ਉਸ ਕੋਲੋਂ ਕੁਲ 6 ਨਸ਼ੀਲੇ ਟੀਕੇ ਬਰਾਮਦ ਹੋਏ।
ਇਸੇ ਤਰ੍ਹਾਂ ਪਿੰਡ ਤਾਜਪੁਰ ਵੱਲ ਨੂੰ ਜਾਂਦਿਆਂ ਜਦ ਪੁਲਿਸ ਪਾਰਟੀ ਵੰਡਰਲੈਡ ਮੋੜ ਨਜਦੀਕ ਪੁੱਜੀ ਤਾਂ ਸ਼ੱਕ ਪੈਣ 'ਤੇ ਵਿਅਕਤੀ ਨੂੰ ਰੋਕਿਆ ਗਿਆ। ਉਸਨੇ ਅਪਣਾ ਨਾਮ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਬਲਦੇਵ ਸਿੰਘ ਵਾਸੀ ਬਸਤੀ ਬਾਵਾ ਖੇਲ ਮੁੱਹਲਾ ਰਾਜਨਗਰ ਜਲੰਧਰ ਦਸਿਆ। ਉਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਦੋਸ਼ੀਆਂ ਕੋਲੋਂ ਕਰੀਬ ਮਹੀਨਾ ਪਹਿਲਾ ਬਾਦਸ਼ਾਹਪੁਰ ਬਿਜਲੀ ਘਰ ਵਿਚੋਂ ਚੋਰੀ ਕੀਤੇ ਹੋਏ 205 ਐਂਗਲ ਅਤੇ 2 ਰਿਕਸ਼ੇ ਬਰਾਮਦ ਕੀਤੇ ਗਏ। ਚੋਰੀ ਕੀਤੇ ਸਮਾਨ ਦੀ ਕੁੱਲ ਕੀਮਤ 75000 ਹੈ।