
ਕੇਜਰੀਵਾਲ ਨੇ ਆਮ ਲੋਕਾਂ ਨੂੰ 15 ਅਗਸਤ ਤੱਕ ਪਦਮ ਪੁਰਸਕਾਰਾਂ ਲਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕਰਨ ਲਈ ਕਿਹਾ।
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਇਸ ਸਾਲ ਪਦਮ ਪੁਰਸਕਾਰਾਂ (Padma Awards) ਲਈ ਕੋਵਿਡ ਮਹਾਂਮਾਰੀ (Coronavirus) ਵਿਰੁੱਧ ਲੜ ਰਹੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ (Doctors and Health Workers) ਦੇ ਨਾਵਾਂ ਦੀ ਸਿਫਾਰਸ਼ ਕੇਂਦਰ ਨੂੰ ਕਰੇਗੀ। ਕੇਜਰੀਵਾਲ ਨੇ ਆਮ ਲੋਕਾਂ ਨੂੰ 15 ਅਗਸਤ ਤੱਕ ਪਦਮ ਪੁਰਸਕਾਰਾਂ ਲਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕਰਨ ਲਈ ਕਿਹਾ। ਕੇਜਰੀਵਾਲ ਨੇ ਇਸ ਦੇ ਲਈ ਇਕ ਈ-ਮੇਲ ਆਈਡੀ (e-mail ID) ਵੀ ਜਾਰੀ ਕੀਤਾ ਹੈ (padmaawards.delhi@gmail.com)।
ਇਹ ਵੀ ਪੜ੍ਹੋ- ਪਤੀ ਨੂੰ ਗੁੱਸੇ 'ਚ ਬੋਲੀ ਸ਼ਿਲਪਾ, ਕਿਹਾ 'ਜਦ ਸਾਡੇ ਕੋਲ ਸਭ ਕੁਝ ਹੈ, ਫਿਰ ਇਹ ਕਰਨ ਦੀ ਕੀ ਲੋੜ ਸੀ'
Arvind kejriwal
ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਅਗਵਾਈ ਵਾਲੀ ਸਰਚ ਐਂਡ ਸਕ੍ਰੀਨਿੰਗ ਕਮੇਟੀ ਪਦਮ ਪੁਰਸਕਾਰਾਂ ਬਾਰੇ ਲੋਕਾਂ ਤੋਂ ਪ੍ਰਾਪਤ ਸਿਫ਼ਾਰਸ਼ਾਂ ਨੂੰ ਲੈ ਕੇ ਅੰਤਮ ਫੈਸਲਾ ਲਵੇਗੀ ਅਤੇ ਕੇਂਦਰ ਸਰਕਾਰ ਨੂੰ ਭੇਜੇਗੀ। ਕੇਜਰੀਵਾਲ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਡਾਕਟਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਲਈ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇ।”
ਇਹ ਵੀ ਪੜ੍ਹੋ- ਹਿੰਦੂਆਂ ਖ਼ਿਲਾਫ਼ ਹੈ ਜਨਸੰਖਿਆ ਕੰਟਰੋਲ ਬਿੱਲ, ਉਨ੍ਹਾਂ ਦੇ ਹੁੰਦੇ ਹਨ ਜ਼ਿਆਦਾ ਬੱਚੇ: ਮੌਲਾਨਾ ਤੌਕੀਰ ਰਜ਼ਾ
Doctors
ਇਹ ਵੀ ਪੜ੍ਹੋ- ਆਸਟਰੇਲੀਆ ਦੀ ਨੌਕਰੀ ਛੱਡ ਭਾਰਤ ‘ਚ ਸ਼ੁਰੂ ਕੀਤੀ Organic Farming, ਸਾਲਾਨਾ ਕਮਾਈ 50 ਕਰੋੜ ਰੁਪਏ
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ, “ਬਹੁਤ ਸਾਰੇ ਡਾਕਟਰ ਅਤੇ ਸਿਹਤ ਕਰਮਚਾਰੀ ਕੋਵਿਡ ਨਾਲ ਸੰਕਰਮਿਤ ਹੋ ਗਏ ਅਤੇ ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਗਵਾ ਬੈਠੇ। ਪੂਰੀ ਕੌਮ ਅਤੇ ਮਨੁੱਖਤਾ ਉਨ੍ਹਾਂ ਦੀ ਅਹਿਸਾਨਮੰਦ ਹੈ।”