
ਅਸ਼ਲੀਲ ਫਿਲਮਾਂ ਦੇ ਕੇਸ ਵਿਚ ਆਪਣੇ ਪਤੀ ਦਾ ਨਾਮ ਆਉਣ ਤੋਂ ਦੁਖੀ ਸ਼ਿਲਪਾ ਰਾਜ ਕੁੰਦਰਾ ਨੂੰ ਸਾਹਮਣੇ ਵੇਖਦਿਆਂ ਹੀ ਭਾਵੁਕ ਹੋ ਗਈ।
ਮੁੰਬਈ: ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰੀ ਤੋਂ ਬਾਅਦ ਰਾਜ ਕੁੰਦਰਾ (Raj Kundra) ਅਤੇ ਉਨ੍ਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ (Shilpa Shetty) ਵਿਚਕਾਰ ਵੀ ਤਕਰਾਰ ਵੱਧਦੀ ਨਜ਼ਰ ਆ ਰਹੀ ਹੈ। ਅਸ਼ਲੀਲ ਫਿਲਮਾਂ (Porn Movies Case) ਨਾਲ ਜੁੜੇ ਮਾਮਲੇ ਵਿਚ ਜਦੋਂ ਮੁੰਬਈ ਪੁਲਿਸ ਜਾਂਚ ਲਈ ਰਾਜ ਕੁੰਦਰਾ ਦੇ ਘਰ ਪਹੁੰਚੀ ਤਾਂ ਸ਼ਿਲਪਾ ਸ਼ੈੱਟੀ ਨੇ ਸਭ ਦੇ ਸਾਹਮਣੇ ਉਸ ਉੱਤੇ ਗੁੱਸੇ ‘ਚ ਆ ਕੇ ਸਵਾਲ ਕੀਤਾ ਕਿ, ਜਦੋਂ ਸਾਡੇ ਕੋਲ ਸਭ ਕੁਝ ਹੈ, ਫਿਰ ਇਸ ਸਭ ਕਰਨ ਦੀ ਕੀ ਲੋੜ ਸੀ?
ਇਹ ਵੀ ਪੜ੍ਹੋ- ਹਿੰਦੂਆਂ ਖ਼ਿਲਾਫ਼ ਹੈ ਜਨਸੰਖਿਆ ਕੰਟਰੋਲ ਬਿੱਲ, ਉਨ੍ਹਾਂ ਦੇ ਹੁੰਦੇ ਹਨ ਜ਼ਿਆਦਾ ਬੱਚੇ: ਮੌਲਾਨਾ ਤੌਕੀਰ ਰਜ਼ਾ
Shilpa Shetty
ਦੱਸਿਆ ਜਾ ਰਿਹਾ ਹੈ ਕਿ ਅਸ਼ਲੀਲ ਫਿਲਮ ਦੇ ਕੇਸ ਵਿਚ ਗ੍ਰਿਫ਼ਤਾਰ (Arrested) ਰਾਜ ਕੁੰਦਰਾ ਕਰਕੇ ਉਨਹਾਂ ਦੀ ਪਤਨੀ ਸ਼ਿਲਪਾ ਸ਼ੈੱਟੀ ਨੂੰ ਹਰ ਰੋਜ਼ ਬਹੁਤ ਸਾਰੇ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਇਹ ਸਭ ਉਦੋਂ ਵਾਪਰਿਆ ਜਦੋਂ ਮੁੰਬਈ ਪੁਲਿਸ ਦੀ ਟੀਮ ਰਾਜ ਕੁੰਦਰਾ ਨੂੰ ਉਸਦੇ ਘਰ ਲੈ ਗਈ। ਟੀਮ ਨੇ ਘਰ ਦੀ ਤਲਾਸ਼ੀ (Investigation) ਲਈ ਅਤੇ ਸ਼ਿਲਪਾ ਸ਼ੈੱਟੀ ਦਾ ਬਿਆਨ ਵੀ ਦਰਜ ਕੀਤਾ।
ਇਹ ਵੀ ਪੜ੍ਹੋ- ਆਸਟਰੇਲੀਆ ਦੀ ਨੌਕਰੀ ਛੱਡ ਭਾਰਤ ‘ਚ ਸ਼ੁਰੂ ਕੀਤੀ Organic Farming, ਸਾਲਾਨਾ ਕਮਾਈ 50 ਕਰੋੜ ਰੁਪਏ
ਅਸ਼ਲੀਲ ਫਿਲਮਾਂ ਦੇ ਕੇਸ ਵਿਚ ਆਪਣੇ ਪਤੀ ਦਾ ਨਾਮ ਆਉਣ ਤੋਂ ਦੁਖੀ ਸ਼ਿਲਪਾ ਰਾਜ ਨੂੰ ਸਾਹਮਣੇ ਵੇਖਦਿਆਂ ਹੀ ਭਾਵੁਕ ਹੋ ਗਈ ਅਤੇ ਗੁੱਸੇ ‘ਚ ਰਾਜ ਕੁੰਦਰਾ ਨੂੰ ਕਿਹਾ, "ਸਾਡੇ ਕੋਲ ਉਪਰ ਵਾਲੇ ਦਾ ਦਿੱਤਾ ਗਿਆ ਸਭ ਕੁਝ ਹੈ, ਤਾਂ ਇਹ ਸਭ ਕਰਨ ਦੀ ਕੀ ਲੋੜ ਸੀ? ਇਸ ਨਾਲ ਪਰਿਵਾਰ ਦਾ ਨਾਮ ਖਰਾਬ ਹੋਇਆ ਹੈ ਅਤੇ ਮੈਨੂੰ ਬਹੁਤ ਸਾਰੇ ਪ੍ਰਾਜੈਕਟ ਛੱਡਣੇ ਪਏ।"
Raj Kundra
ਇਹ ਵੀ ਪੜ੍ਹੋ- "ਨਿੱਜੀ ਸਿਹਤ ਕੇਂਦਰ ਕਰ ਰਹੇ ਸੌਸ਼ਣ", SC 'ਚ ਪਟੀਸ਼ਨ ਦਾਇਰ, ਕੇਂਦਰ ਤੇ ਸੂਬਿਆਂ ਨੂੰ ਨੋਟਿਸ ਜਾਰੀ
ਇਸਦੇ ਨਾਲ ਹੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਦੇ ਕੇਸ ‘ਚ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ (Sent to 14 days Judicial Custody) ਵਿਚ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਰਾਜ ਕੁੰਦਰਾ ਲਈ 7 ਦਿਨਾਂ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਸਵਿਕਾਰ ਨਹੀਂ ਕੀਤਾ। ਦੱਸ ਦੇਈਏ ਕਿ ਕੁੰਦਰਾ ਦੀ ਅਰਜ਼ੀ ’ਤੇ ਬੰਬੇ ਹਾਈ ਕੋਰਟ ਵਿਚ ਸੁਣਵਾਈ ਹੋਵੇਗੀ। ਰਾਜ ਕੁੰਦਰਾ ਨੇ ਆਪਣੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਹੈ।