
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਕਾਂਗਰਸ ’ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ਵਿਚ ਕਾਂਗਰਸ ’ਤੇ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕੋਵਿਡ-19 ’ਤੇ ਬੈਠਕ ਬੁਲਾਈ ਗਈ ਤਾਂ ਕਾਂਗਰਸ ਨੇ ਬਾਈਕਾਰ ਵੀ ਕੀਤਾ ਅਤੇ ਹੋਰ ਧਿਰਾਂ ਨੂੰ ਵੀ ਆਉਣ ਤੋਂ ਰੋਕਿਆ।
PM Modi
ਹੋਰ ਪੜ੍ਹੋ: ਤਾਲਿਬਾਨ ਦਾ ਬਿਆਨ- ਪੱਤਰਕਾਰ ਦਾਨਿਸ਼ ਸਿੱਦਕੀ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ, ਨਹੀਂ ਮੰਗਾਂਗੇ ਮੁਆਫ਼ੀ'
ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਸੁਚੇਤ ਕੀਤਾ ਕਿ ਉਹ ਕਾਂਗਰਸ ਅਤੇ ਵਿਰੋਧੀਆਂ ਦੇ ਇਸ ‘ਕੰਮ’ ਦਾ ਜਨਤਾ ਅਤੇ ਮੀਡੀਆ ਸਾਹਮਣੇ ਪਰਦਾਫਾਸ਼ ਕਰਨ। ਦੱਸ ਦਈਏ ਕਿ ਪੇਗਾਸਸ ਮਾਮਲੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਛੇ ਵਾਰ ਮੁਲਤਵੀ ਕਰਨੀ ਪਈ ਸੀ। ਵਿਰੋਧੀ ਸੰਸਦ ਮੈਂਬਰਾਂ ਨੇ ਪੋਸਟਰ ਲੈ ਕੇ ਪੂਰੇ ਦਿਨ ਸੰਸਦ ਵਿਚ ਹੰਗਾਮਾ ਕੀਤਾ।
Parliament Monsoon Session
ਹੋਰ ਪੜ੍ਹੋ: ਅਸਾਮ-ਮਿਜ਼ੋਰਮ ਹਿੰਸਾ 'ਤੇ ਰਾਹੁਲ ਗਾਂਧੀ ਦਾ ਆਰੋਪ, ‘ਗ੍ਰਹਿ ਮੰਤਰੀ ਨੇ ਦੇਸ਼ ਨੂੰ ਫਿਰ ਨਿਰਾਸ਼ ਕੀਤਾ’
ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮੰਗ ਕੀਤੀ ਸੀ ਕਿ ਸਦਨ ਦੀ ਕਾਰਵਾਈ ਉਦੋਂ ਤੱਕ ਨਹੀਂ ਹੋਣ ਦਿੱਤੀ ਜਾਵੇਗੀ ਜਦੋਂ ਤੱਕ ਸਪਾਈਵੇਅਰ ਫੋਨ ਹੈਕ ਮਾਮਲੇ ’ਤੇ ਚਰਚਾ ਕਰਾਉਣ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਮੁਤਾਬਕ ਲਗਾਤਾਰ ਪੰਜਵੇਂ ਦਿਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ 90 ਸੰਸਦ ਮੈਂਬਰ ਜਨਹਿੱਤ ਨਾਲ ਸਬੰਧਤ ਮੁੱਦੇ ਨਹੀਂ ਚੁੱਕ ਸਕੇ।
Parliament Monsoon Session
ਹੋਰ ਪੜ੍ਹੋ: ਅਸਾਮ-ਮਿਜ਼ੋਰਮ ਸਰਹੱਦ ਵਿਵਾਦ: 5 ਜਵਾਨਾਂ ਦੀ ਮੌਤ, ਟਵਿਟਰ 'ਤੇ ਭਿੜੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ
ਇਸ ਤੋਂ ਇਲਾਵਾ ਲੋਕ ਸਭਾ ਵਿਚ ਵੀ ਜ਼ੋਰਦਾਰ ਹੰਗਾਮਾ ਹੋਇਆ। ਬੀਤੇ ਦਿਨ ਹੰਗਾਮੇ ਦੇ ਚਲਦਿਆਂ ਸਰਕਾਰ ਨੇ ਦੋ ਬਿੱਲ ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿੱਲ 2021 ਅਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਐਂਟਰਪ੍ਰਨਯਰਸ਼ਿਪ ਐਂਡ ਮੈਨੇਜਮੈਂਟ ਬਿੱਲ 2021 ਪਾਰ ਕਰਵਾ ਲਏ।