
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ।
ਨਵੀਂ ਦਿੱਲੀ: ਅਸਾਮ-ਮਿਜ਼ੋਰਮ ਸਰਹੱਦੀ ਵਿਵਾਦ (Assam-Mizoram border violence) ਦੇ ਅਚਾਨਕ ਵਧਣ ਨਾਲ ਭੜਕੀ ਹਿੰਸਾ ਵਿਚ ਕਈ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ (Rahul Gandhi targets Amit Shah) ਨੇ ਇਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ।
Assam-Mizoram border conflict
ਹੋਰ ਪੜ੍ਹੋ: ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਐਲਾਨਿਆ ਦੀਵਾਲੀਆ
ਰਾਹੁਲ ਗਾਂਧੀ (Rahul Gandhi Tweets) ਨੇ ਟਵਿਟਰ ’ਤੇ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਜੋ ਲੋਕ ਮਾਰੇ ਗਏ ਹਨ, ਉਹਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ’। ਕਾਂਗਰਸੀ ਨੇਤਾ ਨੇ ਦਾਅਵਾ ਕੀਤਾ, “ਗ੍ਰਹਿ ਮੰਤਰੀ ਨੇ ਇਕ ਵਾਰ ਫਿਰ ਲੋਕਾਂ ਦੀ ਜ਼ਿੰਦਗੀ ਵਿਚ ਨਫ਼ਰਤ ਅਤੇ ਸ਼ੱਕ ਦੇ ਬੀਜ ਬੀਜ ਕੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਭਾਰਤ ਹੁਣ ਭਿਆਨਕ ਨਤੀਜੇ ਭੁਗਤ ਰਿਹਾ ਹੈ।“
Tweet
ਹੋਰ ਪੜ੍ਹੋ: ਅਸਾਮ-ਮਿਜ਼ੋਰਮ ਸਰਹੱਦ ਵਿਵਾਦ: 5 ਜਵਾਨਾਂ ਦੀ ਮੌਤ, ਟਵਿਟਰ 'ਤੇ ਭਿੜੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਸਾਮ ਅਤੇ ਮਿਜ਼ੋਰਮ ਵਿਚਾਲੇ ਸਰਹੱਦੀ ਵਿਵਾਦ ਅਚਾਨਕ ਵਧਣ ਦੌਰਾਨ ਹੋਈ ਹਿੰਸਕ ਝੜਪ ਵਿਚ ਅਸਾਮ ਪੁਲਿਸ ਦੇ ਪੰਜ ਜਵਾਨ ਮਾਰੇ ਗਏ ਅਤੇ ਇਕ ਸੁਪਰਡੈਂਟ ਸਣੇ 50 ਹੋਰ ਜ਼ਖਮੀ ਦੱਸੇ ਜਾ ਰਹੇ ਹਨ।। ਦੋਵੇਂ ਸੂਬਿਆਂ ਨੇ ਇਕ ਦੂਜੇ ਦੀ ਪੁਲਿਸ ਨੂੰ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਕੇਂਦਰ ਦੀ ਦਖਲ ਦੀ ਮੰਗ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵਿਵਾਦਿਤ ਸਰਹੱਦ ‘ਤੇ ਸ਼ਾਂਤੀ ਬਹਾਲ ਕਰਨ ਲਈ ਕਿਹਾ।