
ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ ਦੇ ਕਤਲ ਦੇ ਮਾਮਲੇ ਵਿਚ ਤਾਲਿਬਾਨ ਨੇ ਕਿਹਾ ਕਿ ਉਹ ਪਲਿਟਜਰ ਪੁਰਸਕਾਰ ਵਿਜੇਤਾ ਪੱਤਰਕਾਰ ਦੀ ਮੌਤ ਲਈ ਮੁਆਫੀ ਨਹੀਂ ਮੰਗੇਗਾ।
ਨਵੀਂ ਦਿੱਲੀ: ਭਾਰਤੀ ਪੱਤਰਕਾਰ ਦਾਨਿਸ਼ ਸਿੱਦਕੀ (Photojournalist Danish Siddiqui) ਦੇ ਕਤਲ ਦੇ ਮਾਮਲੇ ਵਿਚ ਤਾਲਿਬਾਨ ਨੇ ਕਿਹਾ ਕਿ ਉਹ ਪਲਿਟਜਰ ਪੁਰਸਕਾਰ ਵਿਜੇਤਾ ਪੱਤਰਕਾਰ ਦੀ ਮੌਤ ਲਈ ਮੁਆਫੀ ਨਹੀਂ ਮੰਗੇਗਾ। ਤਾਲਿਬਾਨ ਨੇ ਕਿਹਾ ਕਿ ਦਾਨਿਸ਼ ਦੀ ਮੌਤ ਕਿਸ ਦੀ ਗੋਲੀ ਨਾਲ ਹੋਈ ਹੈ, ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਤਾਲਿਬਾਨ ਨੇ ਦਾਅਵਾ ਕੀਤਾ ਕਿ ਦਾਨਿਸ਼ ਦੀ ਲਾਸ਼ ਨਾਲ ਕੋਈ ਜ਼ੁਲਮ ਨਹੀਂ ਕੀਤਾ ਗਿਆ ਹੈ।
Danish Siddiqui
ਹੋਰ ਪੜ੍ਹੋ: ਅਸਾਮ-ਮਿਜ਼ੋਰਮ ਹਿੰਸਾ 'ਤੇ ਰਾਹੁਲ ਗਾਂਧੀ ਦਾ ਆਰੋਪ, ‘ਗ੍ਰਹਿ ਮੰਤਰੀ ਨੇ ਦੇਸ਼ ਨੂੰ ਫਿਰ ਨਿਰਾਸ਼ ਕੀਤਾ’
ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜ਼ਾਹਿਦ ਨੇ ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਦਾਨਿਸ਼ ਦੀ ਮੌਤ ਕਿਸ ਦੀ ਗੋਲੀ ਨਾਲ ਹੋਈ ਹੈ। ਦਾਨਿਸ਼ ਦੀ ਮੌਤ ਲਈ ਮੁਆਫੀ ਮੰਗਣ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਦਾਨਿਸ਼ ਸਿੱਦਕੀ ਦੀ ਮੌਤ ਜੰਗ ਦੌਰਾਨ ਹੋਈ ਹੈ ਅਤੇ ਇਹ ਨਹੀਂ ਪਤਾ ਚੱਲਿਆ ਹੈ ਕਿ ਉਹ ਕਿਸ ਦੀ ਗੋਲੀ ਨਾਲ ਮਾਰੇ ਗਏ।
Danish Siddiqui
ਹੋਰ ਪੜ੍ਹੋ: ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਐਲਾਨਿਆ ਦੀਵਾਲੀਆ
ਉਹਨਾਂ ਦੀ ਲਾਸ਼ ਨਾਲ ਕੋਈ ਜ਼ੁਲਮ ਨਹੀਂ ਹੋਇਆ ਹੈ। ਕਿਸੇ ਨੇ ਉਹਨਾਂ ਦੀ ਲਾਸ਼ ਨੂੰ ਨਹੀਂ ਸਾੜਿਆ। ਅਸੀਂ ਉਹਨਾਂ ਦੀ ਲਾਸ਼ ਦੀਆਂ ਤਸਵੀਰਾਂ ਦਿਖਾ ਸਕਦੇ ਹਾਂ, ਉਸ ’ਤੇ ਜਲਣ ਦਾ ਕੋਈ ਨਿਸ਼ਾਨ ਨਹੀਂ ਹੈ। ਉਹਨਾਂ ਦੇ ਕਤਲ ਤੋਂ ਬਾਅਦ ਉਹਨਾ ਦੀ ਲਾਸ਼ ਲੜਾਈ ਵਾਲੇ ਹਿੱਸਿਆਂ ਵਿਚ ਰਹਿ ਗਈ ਸੀ। ਅਸੀਂ ਬਾਅਦ ਵਿਚ ਉਹਾਨਾਂ ਨੂੰ ਪਛਾਣਿਆ। ਇਸ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਰੈੱਡਕਰਾਸ ਦੇ ਹਵਾਲੇ ਕਰ ਦਿੱਤਾ ਗਿਆ।
Danish Siddiqui
ਹੋਰ ਪੜ੍ਹੋ: ਅਸਾਮ-ਮਿਜ਼ੋਰਮ ਸਰਹੱਦ ਵਿਵਾਦ: 5 ਜਵਾਨਾਂ ਦੀ ਮੌਤ, ਟਵਿਟਰ 'ਤੇ ਭਿੜੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ
ਉਹਨਾਂ ਕਿਹਾ ਕਿ ਅਸੀਂ ਦਾਨਿਸ਼ ਸਿੱਦਕੀ ਦੀ ਮੌਤ ਲਈ ਮੁਆਫੀ ਨਹੀਂ ਮੰਗਦੇ ਕਿਉਂਕਿ ਇਹ ਨਹੀਂ ਪਤਾ ਹੈ ਕਿ ਉਹ ਕਿਸ ਦੀ ਗੋਲੀ ਨਾਲ ਮਾਰੇ ਗਏ। ਉਹਨਾਂ ਨੇ ਸਾਡੇ ਕੋਲੋਂ ਜੰਗ ਵਾਲੇ ਖੇਤਰ ਵਿਚ ਆਉਣ ਦੀ ਮਨਜ਼ੂਰੀ ਵੀ ਨਹੀਂ ਲਈ ਸੀ। ਉਹ ਦੁਸ਼ਮਣ ਦੇ ਟੈਂਕ ਵਿਚ ਸਵਾਰ ਸੀ। ਉਹ ਅਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।ਦੱਸ ਦਈਏ ਕਿ ਦਾਨਿਸ ਸਿੱਦੀਕੀ ਨਿਊਜ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਸਨ। ਸਰਹੱਦ ਪਾਰ ਨੇੜੇ ਅਫ਼ਗ਼ਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਦੀ ਕਵਰੇਜ ਦੌਰਾਨ ਉਹਨਾਂ ਦੀ ਮੌਤ ਹੋ ਗਈ।