
2018-19 'ਚ 13.2 ਲੱਖ ਕੁੜੀਆਂ ਨੇ ਪੜ੍ਹਾਈ ਛੱਡੀ ਸੀ।
ਨਵੀਂ ਦਿੱਲੀ: ਯੂਨੀਸੇਫ ਦੀ ਰਿਪੋਰਟ ਵਿਚ ਭਾਰਤ ਵਿਚ ਸਿੱਖਿਆ ਪੱਧਰ ਨੂੰ ਲੈ ਕੇ ਅਹਿਮ ਖੁਲਾਸੇ ਹੋਏ ਹਨ। ਰਿਪੋਰਟ ਅਨੁਸਾਰ 2021-22 ਵਿਚ 11 ਤੋਂ 14 ਸਾਲ ਦੀ ਉਮਰ ਦੀਆਂ 3 ਲੱਖ ਕੁੜੀਆਂ ਨੇ ਸਕੂਲ ਛੱਡਿਆ ਜਦਕਿ 2019-20 ਵਿਚ ਇਹ ਅੰਕੜਾ 10.3 ਲੱਖ ਸੀ। ਇਹਨਾਂ 3.03 ਲੱਖ ਬੱਚਿਆਂ ਵਿਚੋਂ 2.30 ਲੱਖ ਕੁੜੀਆਂ ਸਿਰਫ਼ 3 ਸੂਬੇ (ਯੂਪੀ, ਗੁਜਰਾਤ ਅਤੇ ਅਸਾਮ) ਦੀਆਂ ਹਨ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਕੋਰੋਨਾ ਦੌਰ ਦੌਰਾਨ ਯੂਪੀ ਦੇ ਸਰਕਾਰੀ ਸਕੂਲਾਂ ਵਿਚ ਕੁੜੀਆਂ ਦਾ ਰਿਕਾਰਡ ਦਾਖਲਾ ਹੋਇਆ ਸੀ। ਕੋਰੋਨਾ ਕਾਰਨ 2020-21 'ਚ ਸਰਵੇ ਨਹੀਂ ਹੋਇਆ।
UNICEF report on girls education
2018-19 'ਚ 13.2 ਲੱਖ ਕੁੜੀਆਂ ਨੇ ਪੜ੍ਹਾਈ ਛੱਡੀ ਸੀ। ਸਕੂਲਾਂ ਵਿਚ ਪੜ੍ਹਣ ਵਾਲੀਆਂ ਕੁੜੀਆਂ ਦੀ ਗਿਣਤੀ ਭਾਵੇਂ ਵੱਧ ਰਹੀ ਹੋਵੇ ਪਰ ਭਾਰਤ ਵਿਚ ਸਿੱਖਿਆ ਦਾ ਮਿਆਰ ਡਿੱਗ ਰਿਹਾ ਹੈ। ਇਸ ਦਾ ਸਬੂਤ ਵਿਸ਼ਵ ਬੈਂਕ ਦੀ ਇਹ ਰਿਪੋਰਟ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 5 ਸਾਲ ਦੀ ਪੜ੍ਹਾਈ ਤੋਂ ਬਾਅਦ ਵੀ 55% ਕੁੜੀਆਂ (1990 ਤੋਂ ਬਾਅਦ ਪੈਦਾ ਹੋਈਆਂ) ਇਕ ਵਾਕ ਵੀ ਨਹੀਂ ਪੜ੍ਹ ਸਕਦੀਆਂ, 1960 ਵਿਚ ਪੈਦਾ ਹੋਈਆਂ 80% ਅਜਿਹੀਆਂ ਔਰਤਾਂ ਹਨ ਜੋ ਇਕ ਵਾਕ ਪੜ੍ਹਨ ਦੇ ਯੋਗ ਹਨ। ਇਹ ਤਸਵੀਰ ਦੁਨੀਆ ਦੇ 80 ਕਮਜ਼ੋਰ ਦੇਸ਼ਾਂ 'ਚ 40 ਸਾਲਾਂ ਤੋਂ ਕਰਵਾਏ ਗਏ ਸਰਵੇਖਣ 'ਚ ਸਾਹਮਣੇ ਆਈ ਹੈ। ਸਿਰਫ 14 ਦੇਸ਼ਾਂ ਵਿਚ, ਜਿਵੇਂ ਕਿ ਪੇਰੂ ਅਤੇ ਵੀਅਤਨਾਮ ਵਿਚ, ਸਿੱਖਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ।
UNICEF report on girls education
ਥਿੰਕ ਟੈਂਕ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਖੋਜ ਅਨੁਸਾਰ ਬਹੁਤ ਸਾਰੇ ਗਰੀਬ ਦੇਸ਼ਾਂ ਵਿਚ ਮੁਢਲੀ ਸਿੱਖਿਆ ਮੁਫਤ ਕੀਤੀ ਗਈ ਹੈ, ਜਿਸ ਨਾਲ ਕਲਾਸਰੂਮਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਸ ਨਾਲ ਸਿੱਖਿਆ ਦੀ ਗੁਣਵੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਵਿਸ਼ਵ ਬੈਂਕ ਦੀ 2017 ਦੀ ਇਕ ਰਿਪੋਰਟ ਅਨੁਸਾਰ ਮਾੜੀ ਸਿੱਖਿਆ, ਬੇਅਸਰ ਸਿੱਖਿਆ ਨੀਤੀਆਂ ਅਤੇ ਮਾੜੇ ਪ੍ਰਬੰਧਨ ਛੋਟੇ ਬੱਚਿਆਂ ਵਿਚ ਘੱਟ ਸਿੱਖਣ ਦੀ ਸਮਰੱਥਾ ਲਈ ਜ਼ਿੰਮੇਵਾਰ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ 1960 ਦੇ ਦਹਾਕੇ ਵਿਚ ਪੈਦਾ ਹੋਈਆਂ ਔਰਤਾਂ ਵਿਚੋਂ ਸਿਰਫ਼ 29% ਨੇ ਸਕੂਲ ਦੀ ਪੜ੍ਹਾਈ ਦੇ 5 ਸਾਲ ਪੂਰੇ ਕੀਤੇ, ਜਦਕਿ 2000 ਤੋਂ ਬਾਅਦ ਪੈਦਾ ਹੋਈਆਂ ਅਜਿਹੀਆਂ ਔਰਤਾਂ ਦੀ ਗਿਣਤੀ 84% ਹੋ ਗਈ ਹੈ।
UNICEF report on girls education
ਯੂਨੀਸੇਫ ਅਨੁਸਾਰ ਕੁੜੀਆਂ ਦੇ ਸਕੂਲ ਛੱਡਣ ਦੇ ਕਾਰਨ
-33% ਕੁੜੀਆਂ ਘਰਾਂ ਵਿਚ ਘਰੇਲੂ ਕੰਮ ਕਰਨ ਲੱਗ ਪਈਆਂ ਹਨ
-ਵਿਆਹ ਕਾਰਨ 25% ਕੁੜੀਆਂ ਦੀ ਪੜ੍ਹਾਈ ਛੁੱਟ ਗਈ
- ਲੜਕੀਆਂ ਆਪਣੇ ਪਰਿਵਾਰਾਂ ਨਾਲ ਮਜ਼ਦੂਰੀ ਕਰਨ ਜਾਂ ਲੋਕਾਂ ਦੇ ਘਰਾਂ ਦੀ ਸਫ਼ਾਈ ਕਰਨ ਦਾ ਕੰਮ ਸ਼ੁਰੂ ਕੀਤਾ
-ਘਰ ਵਿਚ ਬੱਚੇ ਦੇ ਜਨਮ ਤੋਂ ਬਾਅਦ ਲੜਕੀ ਨੂੰ ਉਸ ਦੀ ਦੇਖਭਾਲ ਲਈ ਪੜ੍ਹਾਈ ਛੱਡਣੀ ਪਈ
- ਬੱਚੀ ਦੀ ਵਧਦੀ ਉਮਰ ਕਾਰਨ ਮਾਪਿਆਂ ਨੇ ਉਸ ਨੂੰ ਪੜ੍ਹਾਈ ਛੁਡਵਾ ਦਿੱਤੀ