
ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਵਿਚ ਵਿਰਾਟ ਕੋਹਲੀ ਨੇ ਜੁਝਾਰੂ ਸ਼ਤਕੀਏ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਣ ਵਿਚ
ਬਰਮਿੰਘਮ: ਇੰਗਲੈਂਡ ਦੇ ਖਿਲਾਫ ਪਹਿਲੇ ਟੈਸਟ ਵਿਚ ਵਿਰਾਟ ਕੋਹਲੀ ਨੇ ਜੁਝਾਰੂ ਸ਼ਤਕੀਏ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 200 ਦੇ ਪਾਰ ਪਹੁੰਚਾਣ ਵਿਚ ਅਹਿਮ ਭੂਮਿਕਾ ਨਿਭਾਈ। ਇੰਗਲੈਂਡ ਦੇ 287 ਰਣ ਦੇ ਸਕੋਰ ਦੇ ਜਵਾਬ ਵਿੱਚ ਇੱਕ ਸਮਾਂ ਇਸ ਤਰਾਂ ਦਾ ਸੀ ਜਦੋ ਭਾਰਤੀ ਟੀਮ ਦੇ ਅੱਠ ਵਿਕੇਟ 182 ਰਣ ਦੇ ਸਕੋਰ ਉੱਤੇ ਡਿੱਗ ਚੁੱਕੇ ਸਨ ਪਰ ਵਿਰਾਟ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਇਸ਼ਾਂਤ ਸ਼ਰਮਾ ਅਤੇ ਫਿਰ ਉਮੇਸ਼ ਯਾਦਵ ਦੇ ਨਾਲ ਬੇਹਤਰੀਨ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ ਮੇਜਬਾਨ ਟੀਮ ਦੀ ਰਣ ਸੰਖਿਆ ਦੇ ਕਰੀਬ ਪਹਚਾਉਣ `ਚ ਸਫ਼ਲ ਰਹੇ।
virat kohli ਤੁਹਾਨੂੰ ਦਸ ਦੇਈਏ ਕੇ ਵਿਰਾਟ ਕੋਹਲੀ ਆਪਣੇ ਟੈਸਟ ਕਰੀਅਰ ਦਾ ਇਹ 22ਵਾਂ ਸ਼ਤਕ ਲਗਾਇਆ।ਸ਼ਤਕ ਪੂਰਾ ਕਰਣ ਲਈ ਕੋਹਲੀ ਨੇ 172 ਗੇਂਦਾਂ ਦਾ ਸਾਹਮਣਾ ਕੀਤਾ ਅਤੇ 14 ਚੌਕੇ ਲਗਾਏ। ਆਪਣੀ ਇਸ 22 ਵੀ ਸ਼ਤਕੀਏ ਪਾਰੀ ਦੇ ਦੌਰਾਨ ਉਹਨਾਂ ਨੇ ਇਸ ਮਾਮਲੇ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ। ਦਰਅਸਲ 22 ਟੇਸਟ ਸ਼ਤਕ ਬਣਾਉਣ ਵਿੱਚ ਸਚਿਨ ਨੇ 114 ਪਾਰੀਆਂ ਖੇਡੀਆ ਸੀ ਪਰ ਵਿਰਾਟ ਨੇ ਉਨ੍ਹਾਂ ਨੂੰ ਇੱਕ ਘੱਟ ਯਾਨੀ ਕੇ 113 ਵੀ ਪਾਰੀ ਵਿੱਚ ਹੀ ਇਹ ਉਪਲਬਧੀ ਹਾਸਲ ਕਰ ਲਈ।
virat kohliਇਸ ਮਾਮਲੇ ਵਿੱਚ ਰਿਕਾਰਡ ਸਰ ਡਾਨ ਬਰੇਡਮੈਨ ਦੇ ਨਾਮ ਉੱਤੇ ਹੈ ਜਿੰਨਾ ਨੇ 22 ਟੈਸਟ ਸ਼ਤਕ ਤੱਕ ਪੁੱਜਣ ਲਈ ਕੇਵਲ 58 ਪਾਰੀਆਂ ਖੇਡੀਆਂ ਸਨ। ਭਾਰਤ ਦੇ ਪੂਰਵ ਓਪਨਰ ਸੁਨੀਲ ਗਾਵਸਕਰ ਨੇ 101 ਪਾਰੀਆਂ ਵਿੱਚ 22 ਸ਼ਤਕ ਪੂਰੇ ਕੀਤੇ ਜਦੋਂ ਕਿ ਸਟੀਵ ਸਮਿਥ ਨੂੰ ਇਸ ਦੇ ਲਈ 108 ਪਾਰੀਆਂ ਹੀ ਖੇਡਣੀਆਂ ਪਈਆਂ। ਕੋਹਲੀ ਨੇ 113 ਪਾਰੀਆਂ ਵਿਚ ਆਪਣਾ 22ਵਾਂ ਸ਼ਤਕ ਬਣਾਇਆ ਜਦੋਂ ਕਿ ਸਚਿਨ ਨੂੰ ਇਸ ਦੇ ਲਈ 114 ਪਾਰੀਆਂ ਖੇਡਣੀਆਂ ਪਈਆਂ ਸਨ।
virat kohliਤੁਹਾਨੂੰ ਦਸ ਦੇਈਏ ਕੇ ਭਾਰਤੀ ਟੈਸਟ ਟੀਮ ਦਾ ਕਪਤਾਨ ਰਹਿੰਦੇ ਹੋਏ ਵਿਰਾਟ ਦਾ ਇਹ 15ਵਾਂ ਸ਼ਤਕ ਹੈ ਅਤੇ ਉਹ ਐਲਨ ਬਾਰਡਰ , ਸਟੀਵ ਸਮਿਥ ਦਾ ਮੁਕਾਬਲਾ ਉੱਤੇ ਆ ਗਏ ਹਨ। ਇਸ ਮਾਮਲੇ ਵਿੱਚ ਰਿਕਾਰਡ ਦੱਖਣ ਅਫਰੀਕਾ ਦੇ ਗਰੀਮ ਸਮਿਥ ਦੇ ਨਾਮ ਉੱਤੇ ਹੈ ਜਿੰਨਾਂ ਨੇ ਟੈਸਟ ਕਪਤਾਨ ਰਹਿੰਦੇ ਹੋਏ 25 ਸ਼ਤਕ ਬਣਾਏ ਹਨ। ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਟੇਸਟ ਕਪਤਾਨ ਰਹਿੰਦੇ ਹੋਏ 19 ਸ਼ਤਕ ਬਣਾਏ ਸਨ।