
ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਕੀਤੇ ਗਏ ਕੰਪਲੈਕਸ ਦਾ ਉਦਘਾਟਨ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਕੀਤੇ ਗਏ ਕੰਪਲੈਕਸ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਨੇ ਵੀਰਵਾਰ ਨੂੰ ਦਿੱਤੀ। ਪੀਐਮਓ ਨੇ ਕਿਹਾ ਕਿ ਇਸ ਦੇ ਨਾਲ ਪੀਐਮ ਮੋਦੀ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਯਾਦਗਾਰ ਸਥਾਨ 'ਤੇ ਵਿਕਸਤ ਕੁਝ ਅਜਾਇਬ ਘਰ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ।
PM to dedicate renovated Jallianwala Bagh memorial to country
ਹੋਰ ਪੜ੍ਹੋ: Tokyo Paralympics: ਭਾਰਤੀ ਟੇਬਲ ਟੈਨਿਸ ਖਿਡਾਰਨ Bhavina Patel ਦਾ ਸ਼ਾਨਦਾਰ ਪ੍ਰਦਰਸ਼ਨ
ਇਸ ਦੌਰਾਨ ਪੂਰੇ ਕੈਂਪਸ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਅਣਗਿਣਤ ਵਿਕਾਸ ਪਹਿਲਕਦਮੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।ਪੀਐਮਓ ਅਨੁਸਾਰ, “ਇਹ ਗੈਲਰੀਆਂ ਉਸ ਸਮੇਂ ਦੌਰਾਨ ਪੰਜਾਬ ਵਿਚ ਵਾਪਰੀਆਂ ਵੱਖ -ਵੱਖ ਘਟਨਾਵਾਂ ਦੀ ਵਿਸ਼ੇਸ਼ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀਆਂ ਹਨ। ਇਹਨਾਂ ਘਟਨਾਵਾਂ ਨੂੰ ਦਿਖਾਉਣ ਲਈ ਨੂੰ ਆਡੀਓ-ਵਿਜ਼ੁਅਲ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗਾ। 13 ਅਪ੍ਰੈਲ 1919 ਨੂੰ ਵਾਪਰੀਆਂ ਵੱਖ -ਵੱਖ ਘਟਨਾਵਾਂ ਨੂੰ ਦਰਸਾਉਣ ਲਈ ਜਲ੍ਹਿਆਂਵਾਲਾ ਬਾਗ ਵਿਖੇ ਇਕ ਆਵਾਜ਼ ਅਤੇ ਰੌਸ਼ਨੀ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ।
PM modi
ਹੋਰ ਪੜ੍ਹੋ: Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'
ਇਸ ਕੈਂਪਸ ਵਿਚ ਕਈ ਵਿਕਾਸ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਵਿਸਤ੍ਰਿਤ ਵਿਰਾਸਤ ਪੁਨਰ ਨਿਰਮਾਣ ਕਾਰਜ ਪੰਜਾਬ ਦੀ ਸਥਾਨਕ ਆਰਕੀਟੈਕਚਰਲ ਸ਼ੈਲੀ ਅਨੁਸਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹੀਦੀ ਖੂਹ ਦੀ ਮੁਰੰਮਤ ਕੀਤੀ ਗਈ ਹੈ ਅਤੇ ਨਵਵਿਕਸਿਤ ਢਾਂਚੇ ਨਾਲ ਇਸ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਇਸ ਬਾਗ ਦਾ ਕੇਂਦਰੀ ਸਥਾਨ ਮੰਨੇ ਜਾਣ ਵਾਲੇ "ਜਵਾਲਾ ਸਮਾਰਕ" ਦੀ ਮੁਰੰਮਤ ਦੇ ਨਾਲ ਨਾਲ ਇਸ ਦਾ ਪੁਨਰ ਨਿਰਮਾਣ ਵੀ ਕੀਤਾ ਗਿਆ ਹੈ ਅਤੇ ਉੱਥੇ ਸਥਿਤ ਤਲਾਅ ਨੂੰ "ਲੀਲੀ ਤਲਾਬ" ਦੇ ਰੂਪ ਵਿਚ ਮੁੜ ਵਿਕਸਤ ਕੀਤਾ ਗਿਆ ਹੈ। ਲੋਕਾਂ ਦੇ ਆਉਣ-ਜਾਣ ਦੀ ਸਹੂਲਤਾਂ ਲਈ ਸੜਕਾਂ ਨੂੰ ਚੌੜਾ ਕੀਤਾ ਗਿਆ ਹੈ।
PM to dedicate renovated Jallianwala Bagh memorial to country
ਹੋਰ ਪੜ੍ਹੋ: Kabul Airport Blast: ਬੰਬ ਧਮਾਕੇ ‘ਚ ਹੁਣ ਤੱਕ 60 ਮੌਤਾਂ, ਹਮਲੇ ਪਿੱਛੇ ISIS ਖੁਰਾਸਾਨ ਦਾ ਹੱਥ
ਪੀਐਮਓ ਨੇ ਕਿਹਾ ਕਿ ਇਸ ਕੰਪਲੈਕਸ ਵਿਚ ਬਹੁਤ ਸਾਰੀਆਂ ਨਵੀਆਂ ਅਤੇ ਆਧੁਨਿਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਲੋਕਾਂ ਦੀ ਆਵਾਜਾਈ ਲਈ ਢੁੱਕਵੇਂ ਪ੍ਰਬੰਧ, ਮਹੱਤਵਪੂਰਣ ਸਥਾਨਾਂ ਨੂੰ ਰੌਸ਼ਨ ਕਰਨਾ, ਦੇਸੀ ਪੌਦਿਆਂ ਦੇ ਨਾਲ ਬਿਹਤਰ ਦ੍ਰਿਸ਼ ਅਤੇ ਬਗੀਚੇ ਆਦਿ ਵਿਚ ਆਡੀਓ ਨੋਡਸ ਲਗਾਉਣਾ ਸ਼ਾਮਲ ਹੈ।
Jallianwala Bagh
ਹੋਰ ਪੜ੍ਹੋ: ਕੀ ਦਿੱਲੀ ਗੁਰਦਵਾਰਾ ਕਮੇਟੀ ਦੇ ਚੋਣ ਨਤੀਜੇ ਬਾਦਲ ਦਲ ਦੇ ਹੱਕ ਵਿਚ ਪੰਥਕ ਫ਼ਤਵਾ ਹਨ?
ਪੀਐਮਓ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਕੇਂਦਰੀ ਸੱਭਿਆਚਾਰ ਮੰਤਰੀ, ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ, ਸੱਭਿਆਚਾਰ ਰਾਜ ਮੰਤਰੀ, ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ, ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਅਤੇ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਸ਼ਿਰਕਤ ਕਰਨਗੇ।