
ਕਰਨਾਟਕ ਦੇ ਸ਼ਿਵਮੋੱਗਾ ਵਿਚ ਇਕ ਅਜਿਹੀ ਘਟਨਾ ਵਾਪਰੀ ਕਿ ਲੋਕ ਹਰਾਨ ਹੋ ਗਏ। ਸੁਪਾਰੀ ਲੈਣ ਵਾਲਾ ਆਇਆ ਤਾਂ ਜ਼ਰੂਰ ਪਰ ਕਤਲ ਨਹੀਂ ਕਰ ਸਕਿਆ ਅਤੇ ਉਸ ਨੇ ਅਪਣੇ ਸਾਥੀ...
ਸ਼ਿਵਮੋੱਗਾ : ਕਰਨਾਟਕ ਦੇ ਸ਼ਿਵਮੋੱਗਾ ਵਿਚ ਇਕ ਅਜਿਹੀ ਘਟਨਾ ਵਾਪਰੀ ਕਿ ਲੋਕ ਹਰਾਨ ਹੋ ਗਏ। ਸੁਪਾਰੀ ਲੈ ਕੇ ਕਤਲ ਕਰਨ ਆਇਆ ਤਾਂ ਜ਼ਰੂਰ ਪਰ ਕਤਲ ਨਹੀਂ ਕਰ ਸਕਿਆ ਅਤੇ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਹ ਕੋਸ਼ਿਸ਼ ਵਾਰ ਵਾਰ ਕੀਤੀ ਪਰ ਕਤਲ ਨਾ ਕਰ ਸਕਿਆ। ਫਿਰੋਜ਼ ਨਾਮ ਦਾ ਸੁਪਾਰੀ ਕਿਲਰ ਵਾਰ - ਵਾਰ ਅਪਣੇ ਦੋ ਹੋਰ ਸਾਥੀਆਂ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਸੀ। ਦਰਅਸਲ, ਫਿਰੋਜ਼ ਮਹਿਲਾ ਦੇ ਬੱਚਿਆਂ ਨੂੰ ਦੇਖ ਕੇ ਇਹ ਸੋਚਣ ਲਗਿਆ ਸੀ ਕਿ ਜੇਕਰ ਇਹਨਾਂ ਦੀ ਮਾਂ ਨੂੰ ਕੁੱਝ ਹੋ ਗਿਆ ਤਾਂ ਇਹਨਾਂ ਦੀ ਜ਼ਿੰਦਗੀ ਦਾ ਕੀ ਹੋਵੇਗਾ।
Supari
ਰਵਿੰਦਰ ਗਿਰੀ ਨਾਮ ਦਾ ਵਿਅਕਤੀ ਅਪਣੀ ਪਤਨੀ ਦੀ ਹੱਤਿਆ ਕਰਨ ਦੀ ਪੂਰੀ ਯੋਜਨਾ ਤਿਆਰ ਕਰ ਚੁੱਕਿਆ ਸੀ। ਹੈਡ ਕਾਂਸਟੇਬਲ ਨੇ ਇਸ ਕੰਮ ਲਈ ਤਿੰਨ ਬਦਮਾਸ਼ਾਂ ਨਾਲ ਸੰਪਰਕ ਵੀ ਕੀਤਾ ਅਤੇ ਉਨ੍ਹਾਂ ਨੂੰ ਕਤਲ ਕਰਨ ਲਈ 4 ਲੱਖ ਰੁਪਏ ਦਿਤੇ। ਯੋਜਨਾ ਬਣਾਈ ਸੀ ਕਿ ਪਤਨੀ ਦੀ ਹੱਤਿਆ ਤੋਂ ਬਾਅਦ ਉਹ ਅਪਣੀ ਪ੍ਰੇਮਿਕਾ ਨਾਲ ਵਿਆਹ ਕਰ ਸਕੇਗਾ ਪਰ ਜਦੋਂ ਹੱਤਿਆ ਲਈ ਪੈਸੇ ਲੈ ਚੁੱਕੇ ਬਦਮਾਸ਼ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਵਿਚੋਂ ਇਕ ਨੇ ਬੰਦੂਕ ਦਾ ਟ੍ਰਿਗਰ ਦਬਾਉਣ ਤੋਂ ਦੋ ਹੋਰ ਬਦਮਾਸ਼ਾਂ ਨੂੰ ਰੋਕ ਦਿਤਾ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਉਹ ਪਤੀ-ਪਤਨੀ ਦੇ ਦੋ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਵੱਖ ਹੁੰਦੇ ਹੋਏ ਨਹੀਂ ਦੇਖ ਸਕਿਆ।
kill
ਪੂਰਾ ਮਾਮਲਾ ਉੱਥੇ ਖਤਮ ਹੋ ਸਕਦਾ ਸੀ ਪਰ ਗਿਰੀ ਦੀ ਇਸ ਕਾਰਗੁਜ਼ਾਰੀ ਦਾ ਖੁਲਾਸਾ ਹੋ ਗਿਆ। ਭਦਰਾਵਤੀ ਪੁਲਿਸ ਨੇ ਗਿਰੀ ਦੀ ਪਤਨੀ ਦੇ ਨਾਲ ਫਿਰੋਜ਼ (ਜੋ ਕਿ ਕਾਂਟਰੈਕਟ ਕਿਲਰ ਸੀ ਅਤੇ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ) ਦੀ ਤਸਵੀਰ ਬਰਾਮਦ ਕੀਤੀ। ਜਦੋਂ ਇਸ ਉਤੇ ਪੁੱਛਗਿਛ ਕੀਤੀ ਗਈ ਤਾਂ ਫਿਰੋਜ਼ ਨੇ ਹੱਤਿਆ ਸਾਜਿਸ਼ ਦਾ ਭੰਡਾਫੋੜ ਕਰ ਦਿਤਾ। ਧਿਆਨ ਯੋਗ ਹੈ ਗਿਰੀ ਦੀ ਦੇਵਨਾਗੇਰੇ ਦੀ ਰਹਿਣ ਵਾਲੀ ਅਨੀਤਾ ਦਾ ਨਾਲ ਨੌਂ ਸਾਲ ਪਹਿਲਾਂ ਵਿਆਹ ਹੋਈਆ ਸੀ। ਉਨ੍ਹਾਂ ਨੂੰ ਇਕ 8 ਸਾਲ ਦਾ ਪੁੱਤਰ ਹੈ ਅਤੇ 6 ਸਾਲ ਦੀ ਧੀ ਹੈ।
trying to murder
ਗਿਰੀ ਦੇ ਅਫੇਅਰ ਕਾਰਨ ਅਕਸਰ ਉਨ੍ਹਾਂ ਵਿਚ ਲੜਾਈ ਹੁੰਦੀ ਰਹਿੰਦੀ ਸੀ। ਗਿਰੀ ਨੇ ਵਿਆਹਿਆ ਹੋਇਆ ਹੋਣ ਦੇ ਬਾਵਜੂਦ ਪ੍ਰੇਮ ਸਬੰਧਾਂ ਨੂੰ ਖਤਮ ਕਰਨ ਤੋਂ ਮਨਾ ਕਰ ਦਿਤਾ ਅਤੇ ਜਦੋਂ ਅਨੀਤਾ ਇਸ ਮਾਮਲੇ 'ਚ ਸਖ਼ਤ ਰੁਖ਼ ਅਪਣਾਉਣ ਲੱਗੀ ਤਾਂ ਗਿਰੀ ਨੇ ਉਨ੍ਹਾਂ ਦੀ ਹੱਤਿਆ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿਤੀ। ਕਾਂਸਟੇਬਲ ਗਿਰੀ ਨੇ ਇਸ ਕੰਮ ਲਈ ਫਿਰੋਜ਼ ਅਤੇ ਉਸ ਦੇ ਸਾਥੀਆਂ ਨਾਲ ਸੰਪਰਕ ਕੀਤਾ। ਗਿਰੀ ਨੇ ਹੱਤਿਆ ਕਰਨ ਵਾਲਿਆਂ ਨੂੰ ਅਨੀਤਾ ਦੀ ਇਕ ਪਾਸਪੋਰਟ ਸਾਈਜ਼ ਦੀ ਫੋਟੋ ਦਿਤੀ ਅਤੇ ਵਾਅਦਾ ਕੀਤਾ ਕਿ ਉਹ ਹੱਤਿਆ ਕਰਨ ਤੋਂ ਬਾਅਦ ਉਨ੍ਹਾਂ ਨੂੰ ਚਾਰ ਲੱਖ ਰੁਪਏ ਦੇਵੇਗਾ।
ਗੈਂਗ ਦੇ ਮੈਬਰਾਂ ਨੇ ਤਿੰਨ ਵਾਰ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਅਜਿਹਾ ਕਰਨ ਤੋਂ ਫਿਰੋਜ਼ ਨੇ ਉਨ੍ਹਾਂ ਨੂੰ ਰੋਕ ਦਿਤਾ। ਉਸ ਨੇ ਪੁਲਿਸ ਨੂੰ ਦੱਸਿਆ, ਕਾਂਸਟੇਬਲ ਦੇ ਦੋ ਬੱਚਿਆਂ ਨੂੰ ਵੇਖ ਕੇ ਇਹ ਸੋਚਣ ਲਗਿਆ ਕਿ ਜੇਕਰ ਉਨ੍ਹਾਂ ਦੀ ਮਾਂ ਨੂੰ ਕੁੱਝ ਹੋ ਗਿਆ ਤਾਂ ਇਨ੍ਹਾਂ ਦਾ ਕੀ ਹੋਵੇਗਾ ਅਤੇ ਉਸ ਨੇ ਅਪਣਾ ਫੈਸਲਾ ਬਦਲ ਲਿਆ। ਫਿਰੋਜ਼ ਵਲੋਂ ਦਿਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਦੋਹਾਂ ਸਾਥੀਆਂ ਸਇਅਦ ਇਰਫਾਨ ਅਤੇ ਸੁਹੇਲ ਨੂੰ ਗ੍ਰਿਫ਼ਤਾਰ ਕਰ ਲਿਆ।
ਚਾਰਾਂ ਨੂੰ ਅਪਰਾਧਿਕ ਸਾਜਿਸ਼ ਅਤੇ ਹੱਤਿਆ ਦੀ ਕੋਸ਼ਿਸ਼ ਮਾਮਲੇ ਵਿਚ ਆਈਪੀਸੀ ਦੀ ਧਾਰਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੂਰੀ ਘਟਨਾ ਦੇ ਬਾਵਜੂਦ ਅਨੀਤਾ ਨੇ ਅਪਣੇ ਪਤੀ 'ਤੇ ਸ਼ਿਕਾਇਤ ਦਰਜ ਕਰਾਉਣ ਤੋਂ ਇਨਕਾਰ ਕਰ ਦਿਤਾ ਹੈ, ਨਾਲ ਹੀ ਇਹ ਵੀ ਕਿਹਾ ਹੈ ਕਿ ਉਨ੍ਹਾਂ ਵਿਚ ਸੱਭ ਕੁੱਝ ਠੀਕ ਸੀ। ਐਸਪੀ ਅਭਿਨਵ ਖਰੇ ਨੇ ਦੱਸਿਆ ਕਿ ਅਸੀਂ ਮਾਮਲੇ ਵਿਚ ਕਾਂਸਟੇਬਲ ਵਿਰੁਧ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।