ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਦੀ ਸੁਪਾਰੀ ਦੇਣ ਵਾਲੇ ਗੁਰਜੋਤ ਗਰਚਾ ਦੀ ਕੈਨੇਡਾ 'ਚ ਮੌਤ
Published : Jul 30, 2018, 6:29 pm IST
Updated : Jul 30, 2018, 6:29 pm IST
SHARE ARTICLE
Gurjot Gacha Gangster
Gurjot Gacha Gangster

ਪਿਛਲੇ ਸਾਲ ਖੰਨੇ 'ਚ ਪੈਂਦੇ ਰਸੂਲੜਾ ਦੇ ਸਰਪੰਚ ਮਿੰਦੀ ਗਾਂਧੀ ਦੇ ਕਤਲ ਦੀ ਸੁਪਾਰੀ ਦੇਣ ਵਾਲੇ ਕੈਨੇਡਾ ਦੇ ਗੁਰਜੋਤ ਗਰਚਾ ਦੀ ਬੀਤੀ ਰਾਤ ਕੈਨੇਡਾ ਵਿਚ ...

ਚੰਡੀਗੜ੍ਹ : ਪਿਛਲੇ ਸਾਲ ਖੰਨੇ 'ਚ ਪੈਂਦੇ ਰਸੂਲੜਾ ਦੇ ਸਰਪੰਚ ਮਿੰਦੀ ਗਾਂਧੀ ਦੇ ਕਤਲ ਦੀ ਸੁਪਾਰੀ ਦੇਣ ਵਾਲੇ ਕੈਨੇਡਾ ਦੇ ਗੁਰਜੋਤ ਗਰਚਾ ਦੀ ਬੀਤੀ ਰਾਤ ਕੈਨੇਡਾ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗਰਚਾ ਬੀਤੀ ਰਾਤ ਕਿਸੇ ਪਾਰਟੀ 'ਤੇ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਅਪਣੇ ਮਾਮੇ ਦੇ ਘਰ ਆ ਕੇ ਸੌਂ ਗਿਆ। ਜਦੋਂ ਸਵੇਰ ਵੇਲੇ ਉਸ ਨੂੰ ਕਿਸੇ ਘਰ ਦੇ ਮੈਂਬਰ ਵਲੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ। 

Mindi GandhiMindi Gandhiਇਕ ਜਾਣਕਾਰੀ ਅਨੁਸਾਰ ਗੁਰਜੋਤ ਗਰਚਾ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ ਹੈ। ਦਸ ਦਈਏ ਕਿ ਗੁਰਜੋਤ ਗਰਚਾ ਜ਼ੁਰਮ ਦੀ ਦੁਨੀਆ ਵਿਚ ਪੂਰੇ ਪੰਜਾਬ ਨੂੰ ਦਹਿਸ਼ਤ ਵਿਚ ਪਾਉਣ ਵਾਲੇ ਗੈਂਗਸਟਰ ਰਿੰਦਾ ਦਾ ਪੱਕਾ ਯਾਰ ਸੀ।

Gurjot Gacha Facebook PostGurjot Gacha Facebook Postਗਰਚਾ ਨੇ ਹੀ ਰਿੰਦੇ ਤੋਂ ਪਿਛਲੇ ਸਾਲ ਸੁਪਾਰੀ ਦੇ ਕੇ ਖੰਨੇ ਵਾਲੇ ਗਾਂਧੀ ਦੇ ਭਰਾ ਦਾ ਕਤਲ ਕਰਵਾਇਆ ਸੀ। ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਗਰਚਾ ਪੰਜਾਬ ਦੇ ਲੁਧਿਆਣਾ ਵਿਚ ਪੈਂਦੇ ਢੰਡਾਰੀ ਦਾ ਰਹਿਣ ਵਾਲਾ ਸੀ ਅਤੇ ਉਹ ਰਵੀ ਖਵਾਜਕੇ ਗਰੁੱਪ ਦਾ ਮੈਂਬਰ ਸੀ।

Gurjot GachaGurjot Gachaਦਸ ਦਈਏ ਕਿ ਅਗਸਤ 2017 ਵਿਚ ਮਿੰਦੀ ਗਾਂਧੀ ਦਾ ਉਸ ਵੇਲੇ ਕੁੱਝ ਵਿਅਕਤੀਆਂ ਵਲੋਂ ਕਤਲ ਕਰ ਦਿਤਾ ਗਿਆ ਸੀ ਜਦੋਂ ਉਹ ਅਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਉਹ ਅਪਣੇ ਘਰ ਦੇ ਨੇੜੇ ਹੀ ਖੇਤਾਂ ਵਿਚ ਅਪਣੇ ਭਤੀਜੇ ਦਵਿੰਦਰ ਸਿੰਘ ਨਾਲ ਸਪਰੇਅ ਕਰਨ ਲਈ ਨਿਕਲਿਆ ਸੀ। ਇਸੇ ਦੌਰਾਨ ਉਸ 'ਤੇ ਮੋਟਰਸਾਈਕਲ 'ਤੇ ਮੂੰਹ ਬੰਨ੍ਹ ਕੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿਤੀਆਂ ਸਨ।

Gurjot Gacha Facebook PostGurjot Gacha Facebook Postਗੋਲੀਆਂ ਲੱਗਣ ਤੋਂ ਬਾਅਦ ਮਿੰਦੀ ਗਾਂਧੀ ਨੂੰ ਤੁਰਤ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਲਿਜਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ ਸੀ। ਮਿੰਦੀ ਗਾਂਧੀ ਖੰਨਾ ਨੇੜੇ ਪੈਂਦੇ ਪਿੰਡ ਰਸੂਲੜਾ ਦਾ ਸਰਪੰਚ ਵੀ ਸੀ। ਮਿੰਦੀ ਗਾਂਧੀ ਦੇ ਕਤਲ ਤੋਂ ਬਾਅਦ ਗੁਰਜੋਤ ਗਰਚਾ ਨੇ ਫੇਸਬੁਕ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement