
ਟੀ ਵੀ ਤੋਂ ਲੈ ਕਿ ਵਾਕੀ ਟਾਕੀ ਵੀ ਉਪਲੱਬਧ
ਨਵੀਂ ਦਿੱਲੀ , ਸੈਸ਼ਵ ਨਾਗਰਾ : ਕੇਂਦਰ ਸਰਕਾਰ ਨਾਲ ਕਿਸਾਨੀ ਬਿੱਲਾਂ ਨੂੰ ਰੱਦ ਕਰਾਉਣ ਲਈ ਲੰਬੀ ਅਤੇ ਹਾਈਟੈਕ ਸਹੂਲਤਾਂ ਨਾਲ ਲੈਸ ਹੋ ਕੇ ਲੜਾਈ ਲੜਨ ਲਈ ਅਸੀਂ ਆਏ ਹਾਂ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਾਜ਼ੀਪੁਰ ਬਾਰਡਰ ‘ਤੇ ਹਾਈ ਟੈਕ ਟਰਾਲੀ ਦੇ ਨੌਜਵਾਨਾਂ ਦੀ ਟੀਮ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਕਿਸਾਨ ਕੇਂਦਰ ਸਰਕਾਰ ਨਾਲ ਲੰਬੀ ਲੜਾਈ ਲੜਨ ਲਈ ਬਾਰਡਰ ‘ਤੇ ਪਹੁੰਚੇ ਹਨ ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਵੱਲੋਂ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਅਤਿਵਾਦੀ, ਨਕਸਲਵਾਦੀ ਅਤੇ ਵੱਖਵਾਦੀ ਕਹਿ ਕੇ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗੋਦੀ ਮੀਡੀਆ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਲਈ ਅਸੀਂ ਆਪਣੀ ਟਰਾਲੀ ਨੂੰ ਹਾਈਟੈਕ ਕੀਤਾ ਹੈ । ਇਸ ਹਾਈਟੈਕ ਟਰਾਲੀ ਵਿਚ ਕਿਸਾਨਾਂ ਦੀ ਮੀਟਿੰਗ ਲਈ ਵਿਸ਼ੇਸ਼ ਸੁਵਿਧਾਵਾਂ ਦੇ ਨਾਲ ਨਾਲ ਮੀਡੀਆ ਸੰਚਾਲਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
photoਉਨ੍ਹਾਂ ਕਿਹਾ ਕਿ ਗਾਜ਼ੀਪੁਰ ਬਾਰਡਰ ‘ਤੇ ਸੰਘਰਸ਼ ਚੱਲ ਰਿਹਾ ਹੈ , ਉਹ ਦਿੱਲੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਚੱਲ ਰਿਹਾ ਹੈ, ਨੌਜਵਾਨਾਂ ਨੇ ਦੱਸਿਆ ਕਿ ਇਸ ਟਰਾਲੀ ਨੂੰ ਤਿਆਰ ਕਰਨ ਦੇ ਲਈ ਸਾਨੂੰ ਕੋਈ ਵਿਸ਼ੇਸ਼ ਖ਼ਰਚਾ ਨਹੀਂ ਕਰਨਾ ਪਿਆ , ਉਨ੍ਹਾਂ ਕਿਹਾ ਕਿ ਹਾਈਟੈਕ ਟਰਾਲੀ ਤਿਆਰ ਕਰਨ ਦੇ ਲਈ ਜੋ ਸਾਡੇ ਘਰਾਂ ਵਿਚ ਲੋੜੀਂਦੀਆਂ ਚੀਜ਼ਾਂ ਪਈਆਂ ਸਨ, ਉਨ੍ਹਾਂ ਦੀ ਵਰਤੋਂ ਕਰਕੇ ਹੀ ਟਰਾਲੀ ਨੂੰ ਹਾਈਟੈੱਕ ਬਣਾਇਆ ਗਿਆ ਹੈ। ਟਰਾਲੀ ਵਿਚ ਟੀ ਵੀ ਤੋਂ ਲੈ ਕਿ ਵਾਕੀ ਟਾਕੀ ਵੀ ਉਪਲੱਬਧ ਹੈ।
photo