
ਬਿੱਟੂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਾਂ ਖ਼ੁਦਕੁਸ਼ੀ ਨਹੀਂ ਕਰਨੀ ਸ਼ੰਘਰਸ਼ ਵਿਚ ਲੜਾਂਗੇ ਅਤੇ ਸ਼ਹੀਦੀਆਂ ਪਾਵਾਂਗੇ ।
ਨਵੀਂ ਦਿੱਲੀ : ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਹੁਣ ਖਾਲੀ ਖੜਕਾਉਣ ਦੀ ਲੋੜ ਨਹੀਂ ਜੁੱਤੀ ਖੜਕਾਉਣੀ ਪੈਣੀ ਹੈ । ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਵੱਲੋਂ ਇਹ ਕਹਿਣਾ ਕਿ 29 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਸਿਰਫ਼ ਕਾਨੂੰਨਾਂ ਵਿੱਚ ਸੋਧ ਕਰਨ ਲਈ ਹੈ ਨਾ ਕਿ ਬਿੱਲ ਰੱਦ ਕਰਵਾਉਣ ਦੇ ਲਈ ਹੈ , ਉਨਾਂ ਕਿਹਾ ਕਿ ਇਹ ਸੁਣ ਕੇ ਅਸੀਂ ਇਹ ਫ਼ੈਸਲਾ ਕੀਤਾ ਕਿ ਹੁਣ ਥਾਲੀਆਂ ਖੜਕਾਉਣ ਦੀ ਜ਼ਰੂਰਤ ਨਹੀਂ ਸਗੋਂ ਹੁਣ ਤਾਂ ਜੁੱਤੀ ਖੜਕਾਉਣ ਦੀ ਲੋੜ ਹੈ ।
pm modiਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਖ਼ਰੀ ਵਾਰ ਮਨ ਕੀ ਬਾਤ ਪ੍ਰਧਾਨਮੰਤਰੀ ਨੇ ਕੀਤੀ, ਜਿਸ ਵਿੱਚ ਉਸ ਨੇ ਹੋਰ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਕਿਸਾਨਾਂ ਬਾਰੇ ਪ੍ਰਧਾਨ ਬਿਲਕੁਲ ਚੁੱਪ ਰਹੇ । ਉਨ੍ਹਾਂ ਪ੍ਰਧਾਨਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਪਣੀ ਬੱਚਿਆਂ ਵਾਲੀ ਜ਼ਿੱਦ ਛੱਡ ਕੇ ਕਾਨੂੰਨਾਂ ਨੂੰ ਰੱਦ ਕਰੋ ਤਾਂ ਜੋ ਦੇਸ਼ ਦੇ ਕਿਸਾਨ ਆਪਣੇ ਪਰਿਵਾਰਾਂ ਵਿੱਚ ਆਰਾਮ ਨਾਲ ਬੈਠ ਸਕਣ। ਦੇਸ਼ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਅੱਤ ਦੀ ਠੰਡ ਵਿਚ ਧਰਨੇ ਲਾ ਰਹੇ ਹਨ। ਪ੍ਰਧਾਨ ਮੰਤਰੀ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਨਹੀਂ ਹੈ।
Farmer protestਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹੀ ਅਜਿਹੇ ਦੋ ਰਾਜ ਬਚੇ ਹਨ, ਜਿੱਥੇ ਐੱਮਐੱਸਪੀ ਲਾਗੂ ਹੈ ਪਰ ਪ੍ਰਧਾਨ ਮੰਤਰੀ ਇਹ ਕਾਲੇ ਕਾਨੂੰਨ ਬਣਾ ਕੇ ਇਹ ਐਮਐਸਪੀ ਵੀ ਕਿਸਾਨਾਂ ਤੋਂ ਖੋਹਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਵੱਲੋਂ ਦੋ ਦੋ ਹਜ਼ਾਰ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਕੇ ਉਨ੍ਹਾਂ ਨੂੰ ਖਰੀਦਣਾ ਚਾਹੁੰਦੇ ਹਨ ਪਰ ਪੰਜਾਬ ਦਾ ਕਿਸਾਨ ਪ੍ਰਧਾਨਮੰਤਰੀ ਦੀਆਂ ਅਜਿਹੀ ਅਜਿਹੀਆਂ ਚਾਲਾਂ ਦੇ ਵਿਚ ਨਹੀਂ ਆਉਣਗੇ । ਦੇਸ਼ ਦੇ ਪ੍ਰਧਾਨਮੰਤਰੀ ਪੰਜਾਬ ਦੇ ਕਿਸਾਨਾਂ ਦਾ ਇਮਤਿਹਾਨ ਲੈ ਰਹੇ ਹਨ ,ਪੰਜਾਬ ਦਾ ਕਿਸਾਨ ਤਾਂ ਇਮਤਿਹਾਨ ਕਦੋਂ ਦਾ ਪਾਸ ਕਰ ਚੁੱਕਾ ਹੈ । ਕਿਸਾਨੀ ਸੰਘਰਸ਼ ਵਿਚ ਦਰਜਨਾਂ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।
photoਬਿੱਟੂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਾਂ ਖ਼ੁਦਕੁਸ਼ੀ ਨਹੀਂ ਕਰਨੀ ਸ਼ੰਘਰਸ਼ ਵਿਚ ਲੜਾਂਗੇ ਅਤੇ ਸ਼ਹੀਦੀਆਂ ਪਾਵਾਂਗੇ । ਉਨ੍ਹਾਂ ਨੇ ਹਰਜੀਤ ਗਰੇਵਾਲ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਵਿਚ ਜੇਕਰ ਆਪਣਾ ਮਾਣ ਸਨਮਾਨ ਬਹਾਲ ਕਰਨਾ ਚਾਹੁੰਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਛੱਡ ਕੇ ਕਿਸਾਨਾਂ ਦੇ ਧਰਨੇ ਵਿਚ ਆ ਕੇ ਬੈਠ ਜਾਣ।