
ਸਰਕਾਰ ਦੇਸ਼ ਦੁਨੀਆਂ ਵਿਚ ਕਿਸਾਨਾਂ ਨੂੰ ਵਾਅਦਾ ਤੋੜਨ ਵਾਲੇ ਦੰਗਈਆਂ ਵਜੋਂ ਪੇਸ਼ ਕਰੇਗੀ
ਚੰਡੀਗੜ੍ਹ : ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਝੰਡਾ ਝੁਲਾਉਣ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ ਬਦਲ ਗਈ ਹੈ । ਫ਼ਿਲਮੀ ਦੁਨੀਆਂ ਵਿੱਚ ਨਾਇਕ ਕਹਾਉਣ ਵਾਲਾ ਦੀਪ ਸਿੱਧੂ ਕਿਸਾਨੀ ਮੋਰਚੇ ਵਿਚ ਖਲਨਾਇਕ ਬਣ ਕੇ ਉੱਭਰਿਆ ਹੈ । ਦੇਸ਼ ਦੇ ਕਿਸਾਨਾਂ ਵੱਲੋਂ ਉਸ ਦਾ ਸਮੁੱਚੇ ਰੂਪ ਵਿੱਚ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ।
Farmer in Red fort Delheਇਸ ਬਾਰੇ ਸੰਯੁਕਤ ਮੋਰਚਾ ਦੇ ਕਿਸਾਨ ਆਗੂ ਅਭਿਮੰਨਯੂ ਕੋਹਾੜ ਦਾ ਕਹਿਣਾ ਹੈ ਕਿ ਕਿ ਛੱਬੀ ਜਨਵਰੀ ਦੀ ਪਰੇਡ ਦੌਰਾਨ ਦੀਪ ਸਿੱਧੂ ਨੇ ਜੋ ਹਰਕਤ ਕੀਤੀ ਉਸ ਤੋਂ ਲੱਗਦਾ ਹੈ ਕਿ ਉਹ ਸਿੱਧੇ ਰੂਪ ‘ਚ ਬੀਜੇਪੀ ਨਾਲ ਜੁੜਿਆ ਹੋਇਆ ਹੈ । ਜਿਸ ਦੀਆਂ ਤਸਵੀਰਾਂ ਸ਼ੋਸਲ ਮੀਡੀਏ ‘ਤੇ ਵਾਇਰਲ ਹੋ ਚੁੱਕੀਆਂ ਹਨ । ਇਨ੍ਹਾਂ ਤਸਵੀਰਾਂ ਵਿਚ ਸਿੱਧੇ ਤੌਰ ‘ਤੇ ਬੀਜੇਪੀ ਦੇ ਆਗੂਆਂ ਨਾਲ ਬੈਠਾ ਹੋਇਆ ਨਜ਼ਰ ਆ ਰਿਹਾ ਹੈ, ਉਨ੍ਹਾਂ ਕਿਹਾ ਕਿ ਜਦੋਂ ਬੀਜੇਪੀ ਸਾਂਸਦ ਮੈਂਬਰ ਸੰਨੀ ਦਿਓਲ ਦਾ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਦੀਪ ਸਿੱਧੂ ਉਸ ਨਾਲ ਚੋਣ ਪ੍ਰਚਾਰ ਕਰ ਰਿਹਾ ਸੀ ।
farmerਉਨ੍ਹਾਂ ਕਿਹਾ ਕਿ ਦੀਪ ਸਿੱਧੂ ਦਾ ਸੰਪਰਕ ਸਿੱਧਾ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਨਾਲ ਹੈ । ਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਨੂੰ ਜੋ ਕੁਝ ਵੀ ਹੋਇਆ ਹੈ ਉਹ ਪ੍ਰਸ਼ਾਸਨ ਅਤੇ ਬੀਜੇਪੀ ਸਰਕਾਰ ਦੇ ਇਸ਼ਾਰੇ ਉੱਤੇ ਹੀ ਹੋਇਆ ਹੈ, ਤਾਂ ਜੋ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ । ਇਸ ਘਟਨਾਕ੍ਰਮ ਦੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਪ੍ਰਧਾਨਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਹੈ ।
farmer protestਕੁਝ ਲੋਕਾਂ ਨੂੰ ਇਹ ਗੱਲ ਹੁਲਾਰਾ ਦੇ ਸਕਦੀ ਹੈ, ਉਤਸ਼ਾਹ ਨਾਲ ਭਰ ਸਕਦੀ ਹੈ ਕਿ ਆਖਿਰ 26 ਜਨਵਰੀ ਨੂੰ ਸਾਰੀਆਂ ਰੋਕਾਂ ਤੋੜ ਕੇ ਕੁਝ ਕਿਸਾਨ ਯੋਧੇ ਨਾ ਕੇਵਲ ਰਿੰਗ ਰੋਡ ਤੇ ਹੀ ਜਾ ਵੜੇ ਸਗੋਂ ਲਾਲ ਕਿਲੇ ਦੀ ਫਸੀਲ ਤੇ ਵੀ ਜਾ ਚੜ੍ਹੇ ਅਤੇ ਝੰਡੇ ਝੁਲਾ ਦਿੱਤਾ । ਦੂਜੇ ਪਾਸੇ ਇਹ ਸੋਚਣ ਵਾਲੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਅਜਿਹਾ ਪ੍ਰੋਗਰਾਮ ਨਹੀਂ ਸੀ । ਇਸ ਘਟਨਾ ਨੂੰ ਬਹਾਨਾ ਬਣਾ ਕੇ ਹੁਣ ਸਰਕਾਰ ਕਿਸਾਨਾਂ ਤੇ ਤਸ਼ੱਦਦ ਕਰੇਗੀ । 26 ਜਨਵਰੀ ਨੂੰ ਬੜੀਆਂ ਥਾਵਾਂ ‘ਤੇ ਲਾਠੀਚਾਰਜ ਕੀਤਾ ਗਿਆ ।
Farmer protestਸਰਕਾਰ ਦੇਸ਼ ਦੁਨੀਆਂ ਵਿਚ ਕਿਸਾਨਾਂ ਨੂੰ ਵਾਅਦਾ ਤੋੜਨ ਵਾਲੇ ਦੰਗਈਆਂ ਵਜੋਂ ਪੇਸ਼ ਕਰ ਰਹੀ ਹੈ । ਆਖਿਰ ਸਰਕਾਰ ਗੱਲਬਾਤ ਚਲਾ ਰਹੇ ਲੀਡਰਾਂ ਨਾਲ ਗੱਲਬਾਤ ਤੋੜੇਗੀ ਕਿ ਤੁਸੀਂ ਲੀਡਰ ਨਹੀਂ ਹੋ । ਸੋ ਸਪਸ਼ਟ ਹੈ ਕਿ ਇਸ ਐਕਸ਼ਨ ਦਾ ਫਾਇਦਾ ਕਿਸਾਨਾਂ ਨੂੰ ਨਹੀਂ ਸਗੋਂ ਸਰਕਾਰ ਨੂੰ ਹੋਵੇਗਾ । ਇਕ ਗੱਲ ਹੋਰ ਸਪਸ਼ਟ ਕਰਨ ਵਾਲੀ ਹੈ ਕਿ ਝੰਡਾ ਝੁਲਾਉਣ ਵਾਲਿਆਂ ਨੇ ਕਿਸਾਨ ਯੂਨੀਅਨ ਦਾ ਝੰਡਾ ਨਹੀਂ ਝੁਲਾਇਆ । ਹੁਣ ਅਗਲਾ ਮਸਲਾ ਪੈਦਾ ਹੁੰਦਾ ਹੈ ਕਿ ਝੁਲਾਇਆ ਝੰਡਾ ਵੀ ਲਾਲ ਕਿਲੇ ਉਪਰ ਕਿੰਨੀ ਕੁ ਦੇਰ ਰਿਹਾ । ਕੀ ਕਿਸਾਨ ਅੰਦੋਲਨ ਦੀ ਆੜ ਵਿਚ ਕਿਸਾਨਾਂ ਦੇ ਭੇਸ ਵਿਚ ਜਾ ਕੇ ਇਕ ਵਾਰ ਝੰਡਾ ਝੁਲਾ ਦੇਣਾ ਹੀ ਬਹਾਦਰੀ ਹੈ ? ਜਾਂ ਫਿਰ ਉਸ ਝੰਡੇ ਦੀ ਰਾਖੀ ਲਈ ਪੂਰੀ ਤਾਕਤ ਅਤੇ ਤਿਆਰੀ ਵੀ ਹੈ ? ਅਜਿਹੀ ਮਾਅਰਕੇਬਾਜ਼ੀ ਵਾਲੀ ਕਾਰਵਾਈ ਇਕ ਵਾਰ ਤਾਂ ਬੱਲੇ ਬੱਲੇ ਕਰਵਾ ਦਿੰਦੀ ਹੈ ਪਰ ਲੰਮੇ ਸਮੇਂ ਲਈ ਨੁਕਸਾਨਦੇਹ ਹੁੰਦੀ ਹੈ ।
photoਹਰ ਵਿਅਕਤੀ ਨੂੰ ਆਪਣੀ ਰਾਇ ਰੱਖਣ ਅਤੇ ਆਪਣੀ ਸਰੀਰਕ ਬੌਧਿਕ ਜਥੇਬੰਦਕ ਤਾਕਤ ਨਾਲ ਝੰਡਾ ਗੱਡਣ ਦੀ ਗੱਲ ਸਮਝ ਆਉਂਦੀ ਹੈ ਪਰ ਇਹ ਸਭ ਕੁਝ ਆਪਣੇ ਬਲਬੂਤੇ ਕਰਨਾ ਚਾਹੀਦਾ ਸੀ । ਮੌਜੂਦਾ ਕਾਰਵਾਈ ਨਾਲ ਤਾਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਕਿਸਾਨ ਮੰਗਾਂ ਜਿਨ੍ਹਾਂ ਉਪਰ ਕਿਸਾਨ ਸਿਦਕ, ਸਿਰੜ ਅਤੇ ਸ਼ਾਂਤੀ ਨਾਲ ਪਹਿਰਾ ਦੇ ਰਹੇ ਸੀ, ਨੂੰ ਪਿੱਛੇ ਪਾਉਣ ਦਾ ਕੰਮ ਹੀ ਕੀਤਾ ਹੈ । ਕਿਸਾਨ ਆਗੂਆਂ ਵੱਲੋਂ ਨਿਰਧਾਰਤ ਕੀਤੀ
Farmer protestਪਰੇਡ ਨਾਲ ਕਿਸਾਨਾਂ ਦਾ ਗੌਰਵ ਸਥਾਪਤ ਹੋਣਾ ਸੀ ਅਤੇ ਉਨ੍ਹਾਂ ਦੀਆਂ ਮੰਗਾਂ ਦੁਨੀਆਂ ਭਰ ਵਿਚ ਸਥਾਪਤ ਹੋਣੀਆਂ ਸਨ ਪਰ ਇਸ ਘਟਨਾ ਨੇ ਕਿਸਾਨ ਪਰੇਡ ਦਾ ਮਹੱਤਵ ਘਟਾ ਦਿੱਤਾ ਹੈ ਅਤੇ ਦੇਸ਼ ਦੁਨੀਆਂ ਸਾਹਮਣੇ ਪੰਜਾਬੀ ਸਿੱਖ ਕਿਸਾਨਾਂ ਨੂੰ ਦੰਗਈ ਬਣਾ ਕੇ ਪੇਸ਼ ਕਰ ਦਿੱਤਾ ਹੈ । ਭਾਵੇਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਆਪ ਨੂੰ ਇਸ ਘਟਨਾ ਤੋਂ ਅਲੱਗ ਕਰ ਲਿਆ ਹੈ ਪਰ ਇਸ ਨਾਲ ਕਿਸਾਨ ਅੰਦੋਲਨ ਵਿਚ ਫੁੱਟ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ । ਇਸ ਨਾਲ ਦੇਸ਼ ਦੀਆਂ ਬਾਕੀ ਜਥੇਬੰਦੀਆਂ ਵੀ ਦੂਰ ਹੋ ਸਕਦੀਆਂ ਹਨ। ਇੰਜ ਜਾਪਦਾ ਹੈ ਕਿ ਸਰਕਾਰ ਦੀਆਂ ਏਜੰਸੀਆਂ ਆਪਣਾ ਅੰਸ਼ਕ ਕੰਮ ਕਰ ਗਈਆਂ ਹਨ। ਹੁਣ ਕਿਸਾਨਾਂ, ਕਿਸਾਨ ਆਗੂਆਂ ਅਤੇ ਕਿਸਾਨ ਸਮਰਥਕਾਂ ਨੂੰ ਆਪਣੀ ਭਵਿੱਖ ਦੀ ਰਣਨੀਤੀ ਵਧੇਰੇ ਸੰਭਲ ਕੇ ਚੌਕਸੀ ਨਾਲ ਤਹਿ ਕਰਨੀ ਪਵੇਗੀ ।