
ਬੈਂਕਾਂ ਅੰਦਰ 8 ਮਾਰਚ ਤੋਂ 15 ਮਾਰਚ ਤਕ ਨਹੀਂ ਹੋਵੇਗਾ ਕੋਈ ਕੰਮ
ਨਵੀਂ ਦਿੱਲੀ : ਆਉਂਦੇ ਮਾਰਚ ਮਹੀਨੇ 'ਚ ਤੁਹਾਨੂੰ ਅਪਣੇ ਬੈਂਕਾਂ ਦੇ ਕੰਮ ਨਿਪਟਾਉਣ ਲਈ ਕਈ ਦਿਨਾਂ ਦੀ ਉਡੀਕ ਕਰਨੀ ਪੈ ਸਕਦੀ ਹੈ, ਇਸ ਤੋਂ ਬਚਣ ਲਈ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲੈਣ ਵਿਚ ਭਲਾਈ ਹੈ।
Photo
ਦਰਅਸਲ ਮਾਰਚ 2020 ਦੇ ਪਹਿਲੇ ਹਫ਼ਤੇ ਦੌਰਾਨ ਬੈਂਕਾਂ ਦੇ ਕੰਮਾਂ 'ਚ ਲਗਾਤਾਰ 8 ਦਿਨ ਤਕ ਖੜੋਤ ਆਉਣ ਵਾਲੀ ਹੈ। ਸੂਤਰਾਂ ਅਨੁਸਾਰ ਸਰਕਾਰੀ ਬੈਂਕਾਂ ਅੰਦਰ ਇਹ ਖੜੋਤ 8 ਤੋਂ 15 ਮਾਰਚ ਤਕ ਹੋਵੇਗੀ।
Photo
8 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ ਕਈ ਥਾਈ ਹੋਲੀ ਦੀ ਛੁੱਟੀ 9 ਮਾਰਚ ਨੂੰ ਹੋਵੇਗੀ ਜਦਕਿ ਕਈ ਥਾਈਂ 10 ਨੂੰ ਹੋਵੇਗੀ। ਇਸ ਹਿਸਾਬ ਨਾਲ 9 ਤੇ 10 ਮਾਰਚ ਨੂੰ ਦੋਵੇਂ ਦਿਨ ਹੀ ਬੈਂਕਾਂ ਦਾ ਕੰਮ ਪ੍ਰਭਾਵਿਤ ਹੋਵੇਗਾ ਜਾਂ ਨਹੀਂ ਹੋ ਸਕੇਗਾ।
Photo
ਇਸ ਤੋਂ ਅਗਲੇ ਦਿਨ ਯਾਨੀ 11 ਮਾਰਚ ਤੋਂ ਕਰਮਚਾਰੀਆਂ ਦਾ ਹੜਤਾਲ ਕਾਰਨ ਬੈਂਕ ਬੰਦ ਰਹਿਣਗੇ। ਇਹ ਹੜਤਾਲ ਤਿੰਨ ਦਿਨ ਯਾਨੀ 11, 12 ਤੇ 13 ਮਾਰਚ ਤਕ ਹੋਵੇਗੀ। ਇਹ ਹੜਤਾਲ ਸਰਕਾਰੀ ਬੈਂਕਾਂ ਦੀਆਂ ਯੂਨੀਅਨਾਂ ਦੀ ਅਗਵਾਈ ਹੇਠ ਬੈਂਕ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੈ।
Photo
ਇਸ ਲਈ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੀ ਸਰਕਾਰੀ ਬੈਂਕ ਦੇਸ਼ ਭਰ ਅੰਦਰ ਬੰਦ ਰਹਿਣਗੇ। ਹੜਤਾਲ ਖ਼ਤਮ ਹੋਣ ਤੋਂ ਅਗਲੇ ਦਿਨ ਯਾਨੀ 14 ਮਾਰਚ ਨੂੰ ਦੂਜਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕ ਫਿਰ ਬੰਦ ਰਹਿਣਗੇ।
file photo
ਉਸ ਤੋਂ ਅਗਲਾ ਅੱਠਵਾਂ ਦਿਨ ਯਾਨੀ 15 ਮਾਰਚ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ। ਇਸ ਤਰ੍ਹਾਂ ਦੇਸ਼ ਭਰ ਵਿਚ 8 ਮਾਰਚ ਤੋਂ ਲੈ ਕੇ 15 ਮਾਰਚ ਤਕ, ਯਾਨੀ ਪੂਰੇ 8 ਦਿਨਾਂ ਤਕ ਬੈਂਕਾਂ ਅੰਦਰ ਕੋਈ ਵੀ ਕੰਮ ਨਹੀਂ ਹੋ ਸਕੇਗਾ।