ਮੋਦੀ ਨੇ ਪੀ.ਐੱਸ.ਐੱਲ.ਵੀ.-ਸੀ51 ਦੀ ਸਫ਼ਲ ਲਾਂਚਿੰਗ ਲਈ ਇਸਰੋ ਅਤੇ ਬ੍ਰਾਜ਼ੀਲ ਨੂੰ ਦਿਤੀ ਵਧਾਈ
Published : Feb 28, 2021, 10:08 pm IST
Updated : Feb 28, 2021, 10:08 pm IST
SHARE ARTICLE
Isro
Isro

ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਦੇ ਪੁਲਾੜ ਖੇਤਰ ਵਿਚ ਸੁਧਾਰਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਪੀ. ਐੱਸ. ਐੱਲ. ਵੀ.-ਸੀ51/ਅਮੇਜ਼ੋਨੀਆ-1 ਦੀ ਸਫ਼ਲਤਾ ’ਤੇ ਨਿਊ ਸਪੇਸ ਇੰਡੀਆ ਲਿਮਟਿਡ ਅਤੇ ਭਾਰਤੀ ਪੁਲਾੜ ਖੋਜ (ਇਸਰੋ) ਨੂੰ ਐਤਵਾਰ ਨੂੰ ਵਧਾਈ ਦਿਤੀ। ਉਨ੍ਹਾਂ ਨੇ ਇਸ ਨੂੰ ਦੇਸ਼ ਵਿਚ ਪੁਲਾੜ ਦੇ ਖੇਤਰ ਵਿਚ ਸੁਧਾਰਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਸਿਆ। 
ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਵੀ ਇਸ ਲਈ ਵਧਾਈ ਦਿਤੀ ਹੈ ਅਤੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਪੁਲਾੜ ਖੇਤਰ ਵਿਚ ਸਹਿਯੋਗ ਦੀ ਦਿਸ਼ਾ ਵਿਚ ਇਕ ਇਤਿਹਾਸਕ ਪਲ ਹੈ।

isroisro

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਨਿਊ ਸਪੇਸ ਇੰਡੀਆ ਲਿਮਟਿਡ ਅਤੇ ਇਸਰੋ ਨੂੰ ਪਹਿਲੇ ਸਮਰਪਿਤ ਵਣਜ ਮਿਸ਼ਨ ਪੀ. ਐੱਸ. ਐੱਲ. ਵੀ. ਸੀ-51 ਰਾਹੀਂ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਦੇ ਸਫ਼ਲ ਲਾਂਚਿੰਗ ’ਤੇ ਵਧਾਈ। ਇਹ ਦੇਸ਼ ਦੇ ਪੁਲਾੜ ਖੇਤਰ ਵਿਚ ਸੁਧਾਰਾਂ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ 18 ਹੋਰ ਸੈਟੇਲਾਈਟ ਦੀ ਸਫ਼ਲ ਲਾਂਚਿੰਗ ਹੋਈ ਹੈ, ਉਨ੍ਹਾਂ ’ਚ 4 ਸੈਟੇਲਾਈਟ ਇਸਰੋ ਦੇ ਭਾਰਤੀ ਨੈਸ਼ਨਲ ਸਪੇਸ ਪ੍ਰੋਮੋਸ਼ਨ ਅਤੇ ਅਥਾਰਟੀ ਸੈਂਟਰ ਦੇ ਹਨ, ਜੋ ਦੇਸ਼ ਦੇ ਨੌਜਵਾਨਾਂ ਦੇ ਨਵੀਨਤਾ ਅਤੇ ਜੋਸ਼ ਨੂੰ ਪ੍ਰਦਰਸ਼ਿਤ ਕਰਦੇ ਹਨ। 

PM ModiPM Modi

ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਕਿਹਾ ਕਿ ਪੀ. ਐੱਸ. ਐੱਲ. ਵੀ-ਸੀ51 ਵਲੋਂ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਦੀ ਸਫ਼ਲ ਲਾਂਚਿੰਗ ’ਤੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਵਧਾਈ। ਇਹ ਪੁਲਾੜ ਖੇਤਰ ਵਿਚ ਸਾਡੇ ਸਹਿਯੋਗ ਖੇਤਰ ਵਿਚ ਇਤਿਹਾਸਕ ਪਲ ਹੈ। ਮੈਂ ਬ੍ਰਾਜ਼ੀਲ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। 

ISRO to launch earth observation satellite EOS-01 on November 7ISRO

ਦਸਣਯੋਗ ਹੈ ਕਿ ਇਸਰੋ ਦੀ ਇਸ ਸਾਲ ਦੀ ਪਹਿਲੀ ਮੁਹਿੰਮ ਹੈ। ਪੀ. ਐੱਸ. ਐੱਲ. ਵੀ-ਸੀ51, ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਿੰਗ ਸਥਲ ਤੋਂ ਕਰੀਬ 10 ਵਜੇ ਕੇ 24 ਮਿੰਟ ’ਤੇ ਰਵਾਨਾ ਹੋਇਆ ਅਤੇ ਉਸ ਨੇ ਸਭ ਤੋਂ ਪਹਿਲਾਂ ਅਤੇ ਕਰੀਬ 17 ਮਿੰਟ ਬਾਅਦ ਪਹਿਲੇ ਅਮੇਜ਼ੋਨੀਆ-1 ਨੂੰ ਪੰਥ ’ਚ ਸਥਾਪਤ ਕੀਤਾ। ਨਿਊ ਸਪੇਸ ਇੰਡੀਆ ਲਿਮਟਿਡ, ਇਸਰੋ ਦੀ ਵਣਜ ਇਕਾਈ ਹੈ। ਪੀ. ਐੱਸ. ਐੱਲ. ਵੀ.-ਸੀ51/ਅਮੇਜ਼ੋਨੀਆ-1 ਐਨਸਿਲ ਦਾ ਪਹਿਲਾ ਸਮਰਪਿਤ ਵਣਜ ਮਿਸ਼ਨ ਹੈ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement