
ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲਬਾਤ ਦਾ ਆਡੀਓ ਰਿਕਾਰਡਿੰਗ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਮਹਾਰਾਸ਼ਟਰ ਦੇ ਸਰਕਾਰੀ ਨਾਇਡੂ ਹਸਪਤਾਲ ਦੀ ਇਕ ਨਰਸ ਨੂੰ ਫੋਨ ਆਇਆ ਅਤੇ ਵਿਸ਼ਵ ਮਹਾਂਮਾਰੀ ਨਾਲ ਲੜਨ ਵਿਚ ਹਸਪਤਾਲ ਦੇ ਕਰਮਚਾਰੀਆਂ ਦੇ ਕੰਮ ਦੀ ਤਾਰੀਫ਼ ਕੀਤੀ। ਪੁਣੇ ਮਹਾਨਗਰਪਾਲਿਕਾ ਦੇ ਸਿਹਤ ਅਧਿਕਾਰੀ ਨੇ ਸ਼ਨੀਵਾਰ ਨੂੰ ਦਸਿਆ ਕਿ ਨਰਸ ਛਾਇਆ ਜਗਤਾਪ ਨੂੰ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫੋਨ ਆਇਆ।
PM Narendra Modi
ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲਬਾਤ ਦਾ ਆਡੀਓ ਰਿਕਾਰਡਿੰਗ ਵਾਇਰਲ ਹੋ ਗਈ ਹੈ। ਮਰਾਠੀ ਭਾਸ਼ਾ ਵਿਚ ਗੱਲਬਾਤ ਸ਼ੁਰੂ ਕਰਦੇ ਹੋਏ ਮੋਦੀ ਨੇ ਜਗਤਾਪ ਨੂੰ ਹਾਲ ਚਾਲ ਪੁੱਛਿਆ। ਨਾਲ ਹੀ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਹ ਪੂਰੀ ਲਗਨ ਨਾਲ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਅਪਣੀ ਸੁਰੱਖਿਆ ਬਾਰੇ ਪਰਿਵਾਰ ਦੇ ਡਰ ਨੂੰ ਕਿਵੇਂ ਦੂਰ ਕਰ ਰਹੀ ਹੈ। ਜਗਤਾਪ ਨੇ ਕਿਹਾ ਕਿ ਹਾਂ ਮੈਂ ਅਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹਾਂ ਪਰ ਕੰਮ ਤਾਂ ਕਰਨਾ ਹੀ ਪਵੇਗਾ।
corona virus punjab 3 new patient
ਸਾਨੂੰ ਇਹਨਾਂ ਹਾਲਾਤਾਂ ਵਿਚ ਮਰੀਜ਼ਾਂ ਦਾ ਇਲਾਜ ਕਰਨਾ ਹੀ ਪਵੇਗਾ। ਮੈਂ ਸੰਭਾਲ ਰਹੀ ਹਾਂ। ਪ੍ਰਧਾਨ ਮੰਤਰੀ ਨੇ ਉਸ ਤੋਂ ਪੁੱਛਿਆ ਕਿ ਕੀ ਹਸਪਤਾਲ ਵਿਚ ਭਰਤੀ ਮਰੀਜ਼ ਡਰੇ ਹੋਏ ਹਨ। ਇਸ ਤੇ ਨਰਸ ਨੇ ਕਿਹਾ ਕਿ ਉਹ ਉਹਨਾਂ ਨਾਲ ਗੱਲ ਕਰਦੇ ਹਨ। ਉਹਨਾਂ ਨੇ ਮਰੀਜ਼ਾਂ ਨੂੰ ਕਿਹਾ ਹੈ ਕਿ ਡਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਮਰੀਜ਼ਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹਨਾਂ ਨੂੰ ਕੁੱਝ ਨਹੀਂ ਹੋਵੇਗਾ ਅਤੇ ਉਹਨਾਂ ਦੀ ਰਿਪੋਰਟ ਵਿਚ ਉਹ ਪੀੜਤ ਨਹੀਂ ਪਾਏ ਜਾਣਗੇ।
ਆਡੀਓ ਕਲਿਪ ਵਿਚ ਜਗਤਾਪ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਰਮਚਾਰੀ ਪੀੜਤ ਮਰੀਜ਼ਾਂ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਜਗਤਾਪ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਕੋਵਿਡ-19 ਦੇ ਸੱਤ ਮਰੀਜ਼ਾਂ ਦੇ ਠੀਕ ਹੋਣ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਮੋਦੀ ਨੇ ਪੁਛਿਆ ਕਿ ਕੀ ਉਹ ਵੱਖ ਵੱਖ ਹਸਪਤਾਲਾਂ ਵਿਚ ਬਿਨਾਂ ਥੱਕੇ ਲਗਾਤਾਰ ਕੰਮ ਕਰ ਰਹੇ ਲੱਖਾਂ ਕਰਮਚਾਰੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੀ ਹੈ ਇਸ ਤੇ ਜਗਤਾਪ ਨੇ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ।
ਸਾਨੂੰ ਇਸ ਬਿਮਾਰੀ ਤੋਂ ਬਾਹਰ ਨਿਕਲਣਾ ਪਵੇਗਾ ਅਤੇ ਸਾਨੂੰ ਅਪਣੇ ਦੇਸ਼ ਨੂੰ ਜਿੱਤਣਾ ਹੋਵੇਗਾ। ਇਹ ਹਸਪਤਾਲ ਅਤੇ ਕਰਮਚਾਰੀਆਂ ਦਾ ਉਦੇਸ਼ ਹੋਣਾ ਚਾਹੀਦਾ। ਮੋਦੀ ਨੇ ਜਗਤਾਪ ਦੀ ਲਗਨ ਅਤੇ ਸੇਵਾ ਲਈ ਉਹਨਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਵਾਂਗ ਲੱਖਾਂ ਨਰਸਾਂ, ਡਾਕਟਰ, ਸਫ਼ਾਈ ਕਰਮਚਾਰੀ ਸੱਚੇ ਤਪਸਵੀ ਹਨ ਅਤੇ ਦੇਸ਼ ਵਿਚ ਵੱਖ-ਵੱਖ ਹਸਪਤਾਲਾਂ ਵਿਚ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।
ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਮੈਨੂੰ ਤੁਹਾਡਾ ਅਨੁਭਵ ਸੁਣ ਕੇ ਖੁਸ਼ੀ ਹੋਈ ਹੈ। ਇਸ ਤੇ ਮਾਣ ਮਹਿਸੂਸ ਕਰਦੇ ਹੋਏ ਜਗਪਾਤ ਨੇ ਕਿਹਾ ਕਿ ਮੈਂ ਸਿਰਫ ਅਪਣਾ ਕੰਮ ਕਰ ਰਹੀ ਹਾਂ ਪਰ ਤੁਸੀਂ 24 ਘੰਟੇ ਦੇਸ਼ ਦੀ ਸੇਵਾ ਕਰਦੇ ਹੋ। ਅਸੀਂ ਤੁਹਾਡੇ ਧੰਨਵਾਦੀ ਹਾਂ। ਉਸ ਨੂੰ ਆਡੀਓ ਕਲਿੱਪ ਵਿਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ 'ਦੇਸ਼ ਕਿਸਮਤ ਵਾਲਾ ਹੈ ਕਿ ਉਹ ਤੁਹਾਡੇ ਵਰਗੇ ਪ੍ਰਧਾਨ ਮੰਤਰੀ ਹਨ'। ਨਾਇਡੂ ਹਸਪਤਾਲ ਪੁਣੇ ਵਿਚ ਜ਼ਿਆਦਾਤਰ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ.
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।