
ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ
ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਮਰੀਜ਼ ਦਿਨੋਂ-ਦਿਨ ਵੱਧ ਰਿਹੇ ਹਨ। ਹੁਣ ਤੱਕ ਇਸ ਵਾਇਰਸ ਨਾਲ ਭਾਰਤ ਵਿਚ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 900 ਤੋਂ ਵੀ ਪਾਰ ਹੋ ਗਈ ਹੈ। ਉਥੇ ਹੀ ਅੱਜ ਨੋਇਡਾ ਵਿਚ ਕਰੋਨਾ ਦੇ ਪੰਜ ਨਵੇਂ ਮਰੀਜ਼ ਪੌਜਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਮਰੀਜ਼ਾਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
coronavirus cases
ਉਥੇ ਹੀ ਨੋਇਡਾ ਦੇ ਦਿਹਾੜੀ ਮਜਦੂਰਾਂ ਨੂੰ ਰਾਹਤ ਦਿੰਦੇ ਹੋਏ ਨੋਇਡਾ ਦੇ ਡੀਐੱਮ ਵੀ,ਐੱਨ ਸਿੰਘ ਨੇ ਸਾਰੇ ਮਕਾਨ ਮਾਲਕਾਂ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਇਥੇ ਰਹਿਣ ਵਾਲੇ ਕਿਸੇ ਵੀ ਮਜ਼ਦੂਰ ਕਿਰਾਏਦਾਰ ਤੋਂ ਕਿਰਾਇਆ ਨਾ ਵਸੂਲ ਕਰਨ। ਜੇਕਰ ਕਿਸੇ ਵੀ ਮਕਾਨ ਮਾਲ ਦੇ ਖਿਲਾਫ ਇਹ ਸੁਣਨ ਨੂੰ ਮਿਲਿਆ ਕਿ ਉਨ੍ਹਾਂ ਨੇ ਕਿਸੇ ਮਜ਼ਦੂਰ ਕਿਰਾਏਦਾਰ ਤੋਂ ਕਿਰਾਇਆ ਵਸੂਲ ਕੀਤਾ ਹੈ ਜਾਂ ਕਿਰਾਏ ਲੈਣ ਲਈ ਮਜ਼ਦੂਰਾਂ ਤੇ ਦਬਾਅ ਪਾਇਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
Coronavirus
ਇਸ ਲਈ ਰਾਸ਼ਟਰੀ ਐਮਰਜੈਂਸੀ ਕਾਨੂੰਨ 2005 ਦੀ ਧਾਰਾ 51 ਦੇ ਤਹਿਤ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਦੇਣਾ ਪੈ ਸਕਦਾ ਹੈ। ਕੇਵਲ ਇੰਨਾ ਹੀ ਨਹੀਂ ਜੇਕਰ ਇਸ ਆਦੇਸ਼ ਦੀ ਉਲੰਘਣਾ ਕਰਨ ਦੇ ਨਾਲ ਜੇਕਰ ਕਿਸੇ ਦਾ ਜਾਨੀਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ 2 ਸਾਲ ਦੀ ਸਜਾ ਵੀ ਹੋ ਸਕਦੀ ਹੈ। ਦੱਸ ਦੱਈਏ ਕਿ ਇਹ ਆਦੇਸ਼ ਦੇਸ਼ ਵਿਚ ਚੱਲ ਰਹੇ ਲੌਕਡਾਊਨ ਨੂੰ ਲੈ ਕੇ ਇਕ ਮਹੀਨੇ ਦੇ ਲਈ ਹੀ ਲਾਗੂ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।