
ਇਸ ਦੇ ਨਾਲ ਹੀ ਇਕ 30 ਬੋਰ ਪਾਕਿਸਤਾਨ ਪਿਸਟਲ, 97 ਰੋਂਦ (7.63 ਐਮ.ਐਮ.), ਦੋ ਪਿਸਟਲ ਮੈਗਜ਼ੀਨ ਨੂੰ ਬਰਾਮਦ ਕੀਤਾ ਹੈ।
ਫ਼ਾਜ਼ਿਲਕਾ: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਸੁਰੱਖਿਆ ਬਲ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਰਵਾਈ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਭਾਰਤੀ ਜਵਾਨਾਂ ਵੱਲੋਂ ਗਸਤ ਦੌਰਾਨ ਅਕਸਰ ਹੀ ਅਜਿਹੀ ਕਰਵਾਈ ਕੀਤੀ ਜਾਂਦੀ ਹੈ।
crimeਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀਮਾ ਸੁਰੱਖਿਆ ਬਲ ਦੀ ਅਬੋਹਰ ਸੈਕਟਰ ਦੇ ਜਲਾਲਾਬਾਦ ਇਲਾਕੇ ਵਿਚ ਤਾਇਨਾਤ 2 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ. ਐਨ.ਐਸ ਵਾਲਾ ਨੇੜਿਉਂ ਜ਼ੀਰੋ ਲਾਈਨ ਤੋਂ ਚਾਰ ਪੈਕਟ ਅਤੇ ਦੋ ਪਲਾਸਟਿਕ ਦੀਆਂ ਬੋਤਲਾਂ ਵਿਚ ਕਰੀਬ 6 ਕਿੱਲੋ 150 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਇਕ 30 ਬੋਰ ਪਾਕਿਸਤਾਨ ਪਿਸਟਲ, 97 ਰੋਂਦ (7.63 ਐਮ.ਐਮ.), ਦੋ ਪਿਸਟਲ ਮੈਗਜ਼ੀਨ ਨੂੰ ਬਰਾਮਦ ਕੀਤਾ ਹੈ। ਫੜ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ।