ਕੇਂਦਰੀ ਸਕੀਮਾਂ ਲਈ ਸ਼ਰਤਾਂ ਤੈਅ
Published : May 28, 2020, 10:57 pm IST
Updated : May 28, 2020, 10:57 pm IST
SHARE ARTICLE
1
1

ਕਿਸਾਨਾਂ ਦੀ ਮੁਫ਼ਤ ਬਿਜਲੀ ਖੋਹਣ ਦੀ ਤਿਆਰੀ




ਚੰਡੀਗੜ੍ਹ, 28 ਮਈ (ਜੀ.ਸੀ. ਭਾਰਦਵਾਜ): ਪੰਜਾਬ ਦੀ ਸਾਢੇ ਤਿੰਨ ਸਾਲ ਪੁਰਾਣੀ ਸਰਕਾਰ ਪਹਿਲਾਂ ਹੀ 6 ਹਜ਼ਾਰ ਕਰੋੜ ਦੀ ਸਾਲਾਨਾ ਐਕਸਾਈਜ਼-ਸ਼ਰਾਬ ਤੋਂ ਆਉਂਦੀ ਆਮਦਨ ਦੀ ਤੋਟ 'ਚ ਫਸੀ ਹੋਈ ਹੈ, ਮੰਤਰੀਆਂ ਤੇ ਅਫ਼ਸਰਸ਼ਾਹੀ 'ਚ ਟਕਰਾਅ ਵਧਦਾ ਜਾ ਰਿਹਾ ਹੈ, ਉਤੋਂ ਕੇਂਦਰ ਸਰਕਾਰ ਨੇ ਵੱਖ-ਵੱਖ ਸਕੀਮਾਂ ਤੇ ਪ੍ਰਾਜੈਕਟ ਸਿਰੇ ਚਾੜ੍ਹਨ ਲਈ ਸ਼ਰਤਾਂ ਤਹਿਤ, 14,50,000 ਕਿਸਾਨੀ ਟਿਊਬਵੈੱਲਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਨੂੰ ਟੇਢੇ ਢੰਗ ਨਾਲ ਖੋਹਣ ਦੀ ਤਿਆਰੀ ਕਰ ਲਈ ਹੈ।

14,50,000 ਟਿਊਬਵੈੱਲ ਮਾਲਕਾਂ ਦੀ ਸਬਸਿਡੀ ਸਿੱਧੇ ਖਾਤੇ 'ਚ
ਅਫ਼ਸਰਸ਼ਾਹੀ ਵਲੋਂ ਪਲਾਨ ਬਣਾਉਣਾ ਸ਼ੁਰੂ
ਕਿਸਾਨ ਯੂਨੀਅਨ ਪ੍ਰਧਾਨ ਨੇ ਕਿਹਾ : ਅੰਦੋਲਨ ਛੇੜਾਂਗੇ

1


ਬੀਤੇ ਕਲ ਮੰਤਰੀ ਮੰਡਲ ਦੀ ਬੈਠਕ 'ਚ ਕੇਂਦਰ ਵਲੋਂ ਤੈਅਸ਼ੁਦਾ ਸ਼ਰਤਾਂ ਨੂੰ ਮਨਜ਼ੂਰੀ ਦਿਤੀ ਗਈ ਅਤੇ ਕਿਸਾਨਾਂ ਦੇ ਖਾਤਿਆਂ 'ਚ ਬਿਜਲੀ ਖਪਤ ਦੀ ਸਿੱਧੀ ਕੈਸ਼ ਅਦਾਇਗੀ ਬਤੌਰ ਸਬਸਿਡੀ, ਪੰਜਾਬ ਸਰਕਾਰ ਰਾਜ਼ੀ ਹੋ ਗਈ ਹੈ।


ਜ਼ਿਕਰਯੋਗ ਹੈ ਕਿ ਮੌਜੂਦਾ ਸਿਸਟਮ ਤਹਿਤ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੂੰ ਸਾਲਾਨਾ ਸਬਸਿਡੀ 14000 ਕਰੋੜ ਦੀਆਂ ਕਿਸਤਾਂ 'ਚ ਭੇਜੀ ਜਾਂਦੀ ਹੈ ਜਿਸ 'ਚ ਟਿਊਬਵੈੱਲਾਂ, ਰਿਜ਼ਰਵ ਦਲਿਤਾਂ ਤੇ ਪਛੜੀ ਜਾਤੀ ਤੇ ਹੋਰ ਵਰਗਾਂ ਦੀ 250 ਯੂਨਿਟ ਤਕ ਬਿਜਲੀ ਖਪਤ ਮਹੀਨਾਵਾਰ ਸ਼ਾਮਲ ਹੈ। ਇਸ ਵੇਲੇ ਸਬਸਿਡੀ ਦੀ ਬਕਾਇਆ ਰਾਸ਼ੀ 5400 ਕਰੋੜ ਅਜੇ ਖੜ੍ਹੀ ਹੈ।


ਮੰਤਰੀ ਮੰਡਲ ਦੀ ਬੈਠਕ 'ਚ ਉਂਜ ਤਾਂ ਕੋਰੋਨਾ ਵਾਇਰਸ ਦੇ ਲਾਕਡਾਊਨ ਕਾਰਨ, ਸੂਬਾ ਸਰਕਾਰ ਨੇ ਨੁਕਸਾਨ ਦੀ ਭਰਪਾਈ ਤੇ ਹੋਰ ਸਕੀਮਾਂ ਤਹਿਤ ਹਾਲ ਦੀ ਘੜੀ 5100 ਕਰੋੜ ਤੋਂ ਵੱਧ ਦੀ ਰਕਮ ਮੰਗੀ ਹੈ, ਪਰ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕੋਈ ਵੀ ਵਿਤੀ ਮਦਦ ਨਹੀਂ ਕਰਨੀ, ਸਿਰਫ਼ ਸੂਬੇ ਦੀ ਜੀ.ਡੀ.ਪੀ. ਦਾ 5 ਫ਼ੀ ਸਦੀ ਤਕ ਕਰਜ਼ਾ ਚੁਕਣ ਦੀ ਛੋਟ ਦੇਣੀ ਹੈ। ਪਹਿਲਾਂ ਇਹ ਛੋਟ ਤਿੰਨ ਫ਼ੀ ਸਦੀ ਤਕ ਸੀ ਹੁਣ 2 ਫ਼ੀ ਸਦ ਵਧਾਈ ਹੈ।
ਨਵੀਂ ਸ਼ਰਤਾਂ ਮਨਜ਼ੂਰੀ ਦਾ ਮਤਲਵ 12 ਹਜ਼ਾਰ ਕਰੋੜ ਦਾ ਕਰਜ਼ਾ, ਪੰਜਾਬ ਸਰਕਾਰ ਇਸ ਸਾਲ 2020-21 'ਚ ਹੋਰ ਲੈ ਸਕਦੀ ਹੈ।


ਰੋਜ਼ਾਨਾ ਸਪੋਕਸਮੈਨ ਵਲੋਂ ਵੱਖ-ਵੱਖ ਮਹਿਕਮਿਆਂ ਦੇ ਸੀਨੀਅਰ ਅਧਿਕਾਰੀਆਂ, ਅੰਕੜਾ ਮਾਹਰਾਂ ਅਤੇ ਅਰਥ ਸ਼ਾਸਤਰੀਆਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਮਾਰਚ 2020 ਤਕ 2,60, 000 ਕਰੋੜ ਦੇ ਕਰਜੇ ਹੇਠ ਦਬੀ ਪੰਜਾਬ ਸਰਕਾਰ ਜੋ ਪਹਿਲਾਂ ਹੀ 30-32 ਹਜ਼ਾਰ ਹੋਰ ਕਰਜ਼ਾ ਪਿਛਲੇ ਤਿੰਨ ਸਾਲਾਂ 'ਚ ਲੈ ਚੁੱਕੀ ਹੈ, ਆਉਂਦੇ ਦੋ ਸਾਲਾਂ 'ਚ ਜੇ ਨਵੀਂ ਸਕੀਮ ਤਹਿਤ ਕਰਜ਼ਾ ਚੁੱਕੇਗੀ ਤਾਂ ਇਹ ਕਰਜ਼ਾ ਪੰਡ 3,00,000 (ਤਿੰਨ ਲੱਖ) ਕਰੋੜ ਤੋਂ ਵੀ ਵਧ ਭਾਰੀ ਹੋ ਜਾਵੇਗੀ।


ਦੂਜੇ ਪਾਸੇ ਜਦੋਂ ਮੁਫ਼ਤ ਟਿਊਬਵੈੱਲ ਬਿਜਲੀ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਹੀ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਪੰਜਾਬ ਦੇ ਅੰਨ੍ਹਦਾਤਾ ਨੂੰ ਤੰਗ ਕਰਨ ਦੇ ਮਨਸੂਬੇ ਘੜ ਰਹੀਆਂ ਹਨ। ਰਾਜੇਵਾਲ ਨੇ ਤਾੜਨਾ ਕੀਤੀ ਕਿ ਜੇ ਪੰਜਾਬ ਸਰਕਾਰ ਨੇ ਅਗਲੇ ਸਾਲ 2020-21 ਤੋਂ ਕਿਸਾਨਾਂ ਦੀ ਮੁਫ਼ਤ ਬਿਜਲੀ ਦੀ ਰਿਆਇਤ ਖੋਹੀ, ਤਾਂ ਸੰਘਰਸ਼, ਹੜ੍ਹਤਾਲ, ਸੜਕ-ਰੇਲ ਆਵਾਜਾਈ ਅਤੇ ਹੋਰ ਮੁਕਾਬਲੇ ਲਈ ਸਰਕਾਰ ਤਿਆਰ ਰਹੇ।


ਕਿਸਾਨ ਯੂਨੀਅਨ ਪ੍ਰਧਾਨ ਨੇ ਕਿਹਾ ਕਿ ਪੰਜਾਬ 'ਚ ਕੁਲ 26 ਲੱਖ ਕਿਸਾਨ ਹੈ ਜਿਸ 'ਚੋਂ ਕੇਵਲ 9 ਲੱਖ ਕਿਸਾਨਾਂ ਦੀ ਹੀ ਬਿਜਲੀ ਮਾਫ਼ ਹੈ। ਇੰਡਸਟਰੀ ਤੇ ਹੋਰ ਧਨਾਢਾਂ ਨੂੰ ਕਰੋੜਾਂ ਦੀ ਰਿਆਇਤ ਹੈ, ਪਰ ਕਿਸਾਨ ਦੀ ਇਹ ਬਿਜਲੀ ਹਰ ਇਕ ਨੂੰ ਚੁਭਦੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement