ਅਦਾਲਤ 'ਚ ਮਹਿਲਾ ਵਕੀਲ ਨੂੰ ਪਿਆ ਦਾ ਦੌਰਾ, ਮੌਤ
Published : Jun 28, 2019, 6:23 pm IST
Updated : Jun 28, 2019, 6:23 pm IST
SHARE ARTICLE
Bhopal : Lady lawyer dies due to heart failure
Bhopal : Lady lawyer dies due to heart failure

ਸਮੇਂ 'ਤੇ ਨਾ ਪੁੱਜੀ ਐਂਬੁਲੈਂਸ

ਭੋਪਾਲ : ਭੋਪਾਲ ਦੀ ਜ਼ਿਲ੍ਹਾ ਅਦਾਲਤ 'ਚ ਸ਼ੁਕਰਵਾਰ ਨੂੰ ਇਕ ਮਹਿਲਾ ਵਕੀਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਕੀਲ ਦਾ ਨਾਂ ਬਸੰਤਾ ਗਿਡਵਾਨੀ ਦੱਸਿਆ ਜਾ ਰਿਹਾ ਹੈ।

Bhopal district courtBhopal district court

ਲਗਭਗ 20 ਮਿੰਟ ਤਕ ਅਦਾਲਤ 'ਚ ਐਂਬੁਲੈਂਸ ਦਾ ਇੰਤਜਾਰ ਕੀਤਾ ਗਿਆ, ਪਰ ਜਦੋਂ ਐਂਬੁਲੈਂਸ ਨਾ ਪੁੱਜੀ ਤਾਂ ਵਕੀਲ ਨੂੰ ਇਕ ਨਿੱਜੀ ਵਾਹਨ 'ਚ ਹਸਪਤਾਲ ਲਿਆਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Heart AtackHeart Atack

ਜਾਣਕਾਰੀ ਮੁਤਾਬਕ ਬਸੰਤਾ ਦੀ ਅਦਾਲਤ ਅੰਦਰ ਸਿਹਤ ਵਿਗੜ ਗਈ ਅਤੇ ਉਸ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ। ਇਸ ਮਗਰੋਂ ਉਥੇ ਮੌਜੂਦ ਲੋਕਾਂ ਨੇ 108 ਨੰਬਰ 'ਤੇ ਐਂਬੂਲੈਂਸ ਸੇਵਾ ਲਈ ਕਾਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਕੀਲ ਨੂੰ ਬੈਂਚ 'ਤੇ ਲਿਟਾ ਦਿੱਤਾ। ਕਾਫ਼ੀ ਦੇਰ ਤਕ ਜਦੋਂ ਐਂਬੁਲੈਂਸ ਨਾ ਆਈ ਤਾਂ ਉਸ ਨੂੰ ਨਿੱਜੀ ਵਾਹਨ ਤੋਂ ਹਸਪਤਾਲ ਪਹੁੰਚਾਇਆ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement