ਮਥੁਰਾ 'ਚ ਗੰਦਾ ਪਾਣੀ ਪੀਣ ਕਾਰਨ 100 ਤੋਂ ਵੱਧ ਬੀਮਾਰ, 1 ਬੱਚੀ ਦੀ ਮੌਤ
Published : Jun 27, 2019, 7:29 pm IST
Updated : Jun 27, 2019, 7:29 pm IST
SHARE ARTICLE
Over 100 fall sick after drinking contaminated water in Mathura
Over 100 fall sick after drinking contaminated water in Mathura

ਬੀਮਾਰੀ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਇਕ ਪਿੰਡ ਵਿਚ ਕੁਝ ਦਿਨਾਂ ਤੋਂ ਦੂਸ਼ਿਤ ਪਾਣੀ ਪੀਣ ਕਾਰਨ 100 ਤੋਂ ਜ਼ਿਆਦਾ ਲੋਕ ਡਾਇਰੀਆ ਦਾ ਸ਼ਿਕਾਰ ਹੋ ਗਏ ਹਨ ਅਤੇ ਢੇਡ ਸਾਲ ਦੀ ਬੱਚੀ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆਇਆ ਅਤੇ ਹੁਣ ਪੀੜਤਾਂ ਦਾ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਇਲਾਜ ਕਰਵਾਇਟਾ ਜਾ ਰਿਹਾ ਹੈ।

Over 100 fall sick after drinking contaminated water in MathuraOver 100 fall sick after drinking contaminated water in Mathura

ਜ਼ਿਕਰਯੋਗ ਹੈ ਕਿ ਗੋਵਰਧਨ ਪਰਿਕਰਮਾ ਮਾਰਗ 'ਤੇ ਸਥਿਤ ਪਿੰਡ ਆਨਿਯੌਰ 'ਚ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਪੇਟ ਸਬੰਧੀ ਸ਼ਿਕਾਇਤਾਂ ਹੋ ਰਹੀਆਂ ਸਨ ਪਰ ਇਸ ਦੇ ਪਿਛੇ ਦੀ ਵਜ੍ਹਾ ਦਾ ਪਤਾ ਨਹੀਂ ਲੱਗ ਰਿਹਾ ਸੀ। ਇਸ ਦੌਰਾਨ ਕਈ ਲੋਕਾਂ ਦੇ ਬੀਮਾਰ ਹੋਣ ਕਾਰਨ ਸਿਹਤ ਵਿਭਾਗ ਨੂੰ ਇਸ ਬਾਬਤ ਸੂਚਤ ਕੀਤਾ ਗਿਆ।ਮੁੱਖ ਸਿਹਤ ਅਧਿਕਾਰੀ ਡਾ. ਸ਼ੇਰ ਸਿੰਘ ਨੇ ਦਸਿਆ ਕਿ, ''ਗੋਵਰਧਨ ਦੇ ਆਨਿਯੌਰ ਪਿੰਡ ਵਿਚ ਇਕੱਠੇ ਹੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਉਲਟੀਆਂ-ਦਸਤ, ਪੇਟ ਦਰਦ  ਅਤੇ ਬੁਖ਼ਾਰ ਹੋਣ ਦੀ ਜਾਣਕੀ ਮਿਲੀ ਸੀ। ਜਾਣਕਾਰੀ ਮਿਲਦੇ ਹੀ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਸਥਿਤੀ ਦਾ ਜਾਇਜ਼ਾ ਲੈਣ 'ਤੇ ਪਤਾ ਲਗਾ ਕਿ ਅਜਿਹਾ ਪੀਣ ਵਾਲੇ ਦੂਸ਼ਿਤ ਪਾਣੀ ਕਾਰਨ ਹੋ ਰਿਹਾ ਹੈ।''

Over 100 fall sick after drinking contaminated water in MathuraOver 100 fall sick after drinking contaminated water in Mathura

ਉਨ੍ਹਾਂ ਦਸਿਆ ਕਿ ਮਾਹਰ ਡਾਕਟਰਾਂ ਦੀ ਟੀਮ ਪਿੰਡ ਵਿਚ ਮੌਜੂਦ ਹੈ ਅਤੇ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਬੀਮਾਰੀ ਦੇ ਕਾਰਨਾਂ ਦਾ ਸਹੀ ਪਤਾ ਲਗਾਉਣ ਲਈ ਪਾਣੀ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਲਗਭਗ ਹਰ ਘਰ ਵਿਚ ਕੋਈ ਨਾ ਕੋਈ ਵਿਅਕਤੀ ਡਾਇਰੀਆ ਦਾ ਸ਼ਿਕਾਰ ਹੋਇਆ ਹੈ। ਗੋਵਰਧਨ ਦੇ ਉਪ ਜ਼ਿਲ੍ਹਾ ਅਧਿਕਾਰੀ ਨਾਗੇਂਦਰ ਪ੍ਰਤਾਪ ਨੇ ਦਸਿਆ, ''ਸਾਰੇ ਪਿੰਡ ਵਾਲਿਆਂ ਦੇ ਇਲਾਜ ਦੇ ਨਾਲ-ਨਾਲ ਪਿੰਡ ਵਿਚ ਸਫ਼ਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਜਲ ਨਿਗਮ ਨੂੰ ਪਾਣੀ ਦੀ ਟੈਂਕੀ ਦੀ ਸਫ਼ਾਈ ਲਈ ਵੀ ਹੁਕਮ ਦਿਤਾ ਗਿਆ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement