ਮੈਡਾਗਾਸਕਰ ਵਿਚ ਮਚੀ ਭਾਜੜ, 16 ਦੀ ਮੌਤ
Published : Jun 27, 2019, 7:44 pm IST
Updated : Jun 27, 2019, 7:44 pm IST
SHARE ARTICLE
Stampede in Madagascar Crowd Kills 16
Stampede in Madagascar Crowd Kills 16

59ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਵਾਪਰੀ ਘਟਨਾ, ਮ੍ਰਿਤਕਾਂ ਵਿਚ ਤਿੰਨ ਬੱਚੇ ਵੀ ਸ਼ਾਮਲ

ਐਂਟਾਨਾਨੈਰਿਵੋ : ਮੈਡਾਗਾਸਕਰ ਦੇ ਆਜ਼ਾਦੀ ਦਿਹਾੜੇ ਮੌਕੇ ਕਰਵਾਈ ਗਈ ਇਕ ਰੈਲੀ ਵਿਚ ਭਾਜੜ ਪੈ ਜਾਣ ਕਾਰਨ ਲਗਭਗ 16 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਮੈਡਾਗਾਸਕਰ ਦੀ ਰਾਜਧਾਨੀ ਐਂਟਾਨਾਨੈਰਿਵੋ ਵਿਚ 59ਵੇਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਮਹਾਮਾਸੀਨਾ ਸਟੇਡੀਅਮ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਸੀ ਕਿ ਅਚਾਨਕ ਉਥੇ ਭਾਜੜ ਪੈ ਗਈ ਅਤੇ 16 ਵਿਅਕਤੀ ਮਾਰੇ ਗਏ।

Stampede in Madagascar Crowd Kills 16Stampede in Madagascar Crowd Kills 16

ਮੌਕੇ 'ਤੇ ਪੁੱਜੀ ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਮੈਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਰਾਜੋਲਿਨਾ ਨੇ ਹਸਪਤਾਲ ਵਿਚ ਜਾ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਦੇ ਇਲਾਜ ਵਿਚ ਕੋਈ ਢਿੱਲ ਨਾ ਵਰਤਣ ਦੇ ਨਿਰਦੇਸ਼ ਦਿਤੇ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਚ ਸਮਰੱਥਾ ਤੋਂ ਜ਼ਿਆਦਾ ਲੋਕਾਂ ਦੇ ਆਉਣ ਕਾਰਨ ਇਹ ਘਟਨਾ ਵਾਪਰੀ। ਇਸ ਸਟੇਡੀਅਮ ਵਿਚ ਲਗਭਗ 22000 ਲੋਕਾਂ ਦੇ ਆਉਣ ਦੀ ਸਮਰਥਾ ਹੈ ਪਰ ਇਸ ਗਿਣਤੀ ਤੋਂ ਲਗਭਗ ਦੁਗਣੇ ਲੋਕ ਆ ਗਏ ਅਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਇੰਨੇ ਲੋਕਾਂ ਨੂੰ ਸਾਂਭਣਾ ਮੁਸ਼ਕਲ ਹੋ ਗਿਆ। 

Stampede in Madagascar Crowd Kills 16Stampede in Madagascar Crowd Kills 16

ਮੌਕੇ 'ਤੇ ਮੌਜੂਦ ਕੁੱਝ ਲੋਕਾਂ ਨੇ ਦਸਿਆ ਕਿ ਇਸ ਸਮਾਗਮ ਦੌਰਾਨ ਕਰਵਾਈ ਪਰੇਡ ਦੇ ਖ਼ਤਮ ਹੋਣ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਸਟੇਡੀਅਮ ਦੀ ਇਕ ਗੇਟ ਖੋਲ੍ਹ ਦਿਤਾ ਸੀ ਤਾਕਿ ਲੋਕ ਬਾਹਰ ਜਾ ਸਕਣ ਪਰ ਕੁੱਝ ਦੇਰ ਬਾਅਦ ਹੀ ਇਸ ਗੇਟ ਨੂੰ ਬੰਦ ਕਰ ਦਿਤਾ ਗਿਆ ਜਿਸ ਕਾਰਨ ਸਟੇਡੀਅਮ ਦੇ ਅੰਦਰ ਲੋਕ ਬੇਕਾਬੂ ਹੋ ਗਏ ਅਤੇ ਭਾਜੜ ਪੈ ਗਈ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਫੁੱਟਬਾਲ ਦੇ ਇਕ ਮੈਚ ਦੌਰਾਨ ਇਸੇ ਸਟੇਡੀਅਮ ਨੂੰ ਭਾਜੜ ਪੈ ਗਈ ਸੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement