
ਹਾਦਸੇ ਵਿਚ ਇਕ ਲੜਕੀ ਗੰਭੀਰ ਜ਼ਖ਼ਮੀ
ਰਾਮਪੁਰ: ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਵਿਚ ਬੁਧਵਾਰ ਸਵੇਰੇ ਇਕ ਕਾਰ ਡੂੰਘੀ ਖੱਡ ਵਿਚ ਡਿਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਨੌਜਵਾਨ ਅਤੇ 2 ਲੜਕੀਆਂ ਸ਼ਾਮਲ ਹਨ। ਦੂਜੇ ਪਾਸੇ ਗੰਭੀਰ ਜ਼ਖਮੀ ਲੜਕੀ ਨੂੰ ਰਾਮਪੁਰ ਹਸਪਤਾਲ ਵਿਚ ਮੁੱਢਲੀ ਸਹਾਇਤਾ ਤੋਂ ਬਾਅਦ ਆਈ.ਜੀ.ਐਮ.ਸੀ. ਸ਼ਿਮਲਾ ਰੈਫ਼ਰ ਕਰ ਦਿਤਾ ਗਿਆ ਹੈ।
ਇਹੀ ਵੀ ਪੜ੍ਹੋ: ਬਰਨਾਲਾ: ਨਹਿਰ 'ਚੋਂ ਮਿਲੀ ਡਾਕਟਰ ਦੀ ਲਾਸ਼, ਮਚਿਆ ਹੜਕੰਪ
ਪੁਲਿਸ ਨੇ ਰਾਮਪੁਰ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ 5 ਨੌਜਵਾਨ ਅਤੇ ਔਰਤਾਂ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ। ਇਸੇ ਦੌਰਾਨ ਐਚਪੀ06ਬੀ-3901 ਨੰਬਰ ਦੀ ਆਲਟੋ ਕਾਰ ਕਰੀਬ ਅੱਠ ਵਜੇ ਸ਼ਾਲੂਨ ਕੈਂਚੀ ਵਿਖੇ ਬੇਕਾਬੂ ਹੋ ਕੇ ਸੜਕ ਤੋਂ ਕਰੀਬ 800 ਫੁੱਟ ਡੂੰਘੀ ਖੱਡ ਵਿਚ ਜਾ ਡਿਗੀ। ਇਸ ਕਾਰਨ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹੀ ਵੀ ਪੜ੍ਹੋ: ਪੰਜਾਬ 'ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਸ਼ਿਵਾਨੀ (22 ਸਾਲ) ਪੁੱਤਰੀ ਦਲੀਪ ਕੁਮਾਰ ਪਿੰਡ ਦਰਕਾਲੀ ਨੂੰ ਰਾਮਪੁਰ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾਂ ਦੀ ਪਛਾਣ ਅਵਿਨਾਸ਼ ਮਹਿਤਾ (22 ਸਾਲ) ਪੁੱਤਰ ਦਵਿੰਦਰ ਮਹਿਤਾ ਪਿੰਡ ਚੱਕਲੀ ਰਾਮਪੁਰ, ਸੁਮਨ (22) ਪੁੱਤਰ ਭਾਗ ਚੰਦ ਪਿੰਡ ਕੁੱਖੀ ਰਾਮਪੁਰ, ਹਿਮਾਨੀ (22) ਪੁੱਤਰੀ ਦਲੀਪ ਸਿੰਘ ਪਿੰਡ ਕੁੱਖੀ ਰਾਮਪੁਰ ਅਤੇ ਸੰਦੀਪ (40) ਪੁੱਤਰ ਚੇਤਰਾਮ ਪਿੰਡ ਕੁੱਖੀ ਰਾਮਪੁਰ ਵਜੋਂ ਹੋਈ ਹੈ।