ਫਿਲਹਾਲ ਨਹੀਂ ਹੋਵੇਗੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਰਿਹਾਈ 
Published : Jul 28, 2018, 4:03 pm IST
Updated : Jul 28, 2018, 4:03 pm IST
SHARE ARTICLE
Manu Sharma
Manu Sharma

ਜੈਸਿਕਾ ਲਾਲ, ਨੈਨਾ ਸਾਹਨੀ ਦੀ ਹੱਤਿਆ ਦੇ ਦੋਸ਼ੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਜੇਲ੍ਹ ਤੋਂ ਰਿਹਾਈ ਅਜੇ ਨਹੀਂ ਹੋਵੇਗੀ। ਬੀਤੇ ਦਿਨ ਉਮਰ ਕੈਦ ਦੀ ਸਜ਼ਾ ਕੱਟ ਰਹੇ...

ਨਵੀਂ ਦਿੱਲੀ : ਜੈਸਿਕਾ ਲਾਲ, ਨੈਨਾ ਸਾਹਨੀ ਦੀ ਹੱਤਿਆ ਦੇ ਦੋਸ਼ੀ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਜੇਲ੍ਹ ਤੋਂ ਰਿਹਾਈ ਅਜੇ ਨਹੀਂ ਹੋਵੇਗੀ। ਬੀਤੇ ਦਿਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਿਹਾੜ ਜੇਲ੍ਹ ਦੇ 154 ਕੈਦੀਆਂ ਦੀ ਸਜ਼ਾ ਮੁਆਫ਼ ਕਰਨ 'ਤੇ ਸੈਂਟੇਸ ਰਿਵਿਊ ਬੋਰਡ (ਐਸਆਰਬੀ) ਦੀ ਮੀਟਿੰਗ ਹੋਈ। ਇਸ ਵਿਚ 25 ਕੈਦੀਆਂ ਦੀ ਸਜ਼ਾ ਮੁਆਫ਼ ਕਰਨ 'ਤੇ ਸਹਿਮਤੀ ਬਣੀ ਹੈ। ਇਨ੍ਹਾਂ ਵਿਚ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦਾ ਨਾਮ ਨਹੀਂ ਹੈ। 

Manu Sharma and Jesika lalManu Sharma and Jesika lalਤਿਹਾੜ ਜੇਲ੍ਹ ਅਤੇ ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਲ ਵਿਚ ਚਾਰ ਵਾਰ ਐਸਆਰਬੀ ਦੀ ਮੀਟਿੰਗ ਹੋਣੀ ਚਾਹੀਦੀ ਹੈ। ਇਸ ਸਾਲ ਦੀ ਇਹ ਪਹਿਲੀ ਮੀਟਿੰਗ ਸੀ। ਹਰ ਵਾਰ ਇਹ ਕਿਸੇ ਨਾ ਕਿਸੇ ਕਾਰਨ ਕਰ ਕੇ ਮੁਲਤਵੀ ਕਰ ਦਿਤੀ ਜਾਂਦੀ ਸੀ। ਸਾਲ ਦੀ ਪਹਿਲੀ ਮੀਟਿੰਗ ਵਿਚ ਵੀਰਵਾਰ ਨੂੰ ਤਿਹਾੜ ਜੇਲ੍ਹ ਵਿਚ ਬੰਦ ਅਜਿਹੇ ਉਮਰ ਕੈਦ ਦੀ ਸਜ਼ਾ ਪਾਏ 154 ਕੈਦੀਆਂ ਦੀ ਸੂਚੀ ਬਣਾਈ ਗਈ ਸੀ, ਜਿਨ੍ਹਾਂ ਦੀ ਸਜ਼ਾ 14 ਸਾਲ ਜਾਂ ਇਸ ਤੋਂ ਜ਼ਿਆਦਾ ਹੋ ਚੁੱਕੀ ਹੈ। 

Manu Sharma Manu Sharmaਇਨ੍ਹਾਂ ਕੈਦੀਆਂ ਦਾ ਜੇਲ੍ਹ ਵਿਚ ਰਹਿੰਦੇ ਹੋਏ ਆਚਰਣ ਅਤੇ ਵਿਵਹਾਰ ਠੀਕ ਰਹਿੰਦਾ ਹੈ ਤਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਦੂਜੇ ਅਧਿਕਾਰੀਆਂ ਦੀ ਸਹਿਮਤੀ ਨਾਲ ਸਜ਼ਾ ਮੁਆਫ਼ ਕਰਨ 'ਤੇ ਐਸਆਰਬੀ ਵਿਚ ਵਿਚਾਰ ਕੀਤਾ ਜਾਂਦਾ ਹੈ। ਕਈ ਵਾਰ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਸਜ਼ਾ ਮੁਆਫ਼ੀ ਵਾਲੀ ਸੂਚੀ ਵਿਚ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੇ ਨਾਮ ਵੀ ਦਿਤੇ ਜਾ ਰਹੇ ਹਨ। ਹਰ ਵਾਰ ਇਨ੍ਹਾਂ ਦੇ ਨਾਵਾਂ 'ਤੇ ਵਿਚਾਰ ਅਗਲੀ ਮੀਟਿੰਗ ਤਕ ਲਈ ਟਾਲ ਦਿਤਾ ਜਾਂਦਾ ਹੈ।

Manu SharmaManu Sharmaਦਸਿਆ ਜਾਂਦਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਇਆ। ਇਨ੍ਹਾਂ ਦੇ ਨਾਵਾਂ 'ਤੇ ਐਸਆਰਬੀ ਵਿਚ ਕੋਈ ਵਿਚਾਰ ਨਹੀਂ ਹੋਇਆ। ਐਸਆਰਬੀ ਦੀ ਅਗਲੀ ਮੀਟਿੰਗ 22 ਅਗਸਤ ਨੂੰ ਹੋਵੇਗੀ। ਉਮੀਦ ਹੈ ਕਿ ਉਸ ਵਿਚ ਮਨੂ ਸ਼ਰਮਾ ਅਤੇ ਸੁਸ਼ੀਲ ਸ਼ਰਮਾ ਦੀ ਰਿਹਾਈ 'ਤੇ ਕੋਈ ਆਮ ਸਹਿਮਤੀ ਬਣ ਜਾਵੇ। ਦਸ ਦਈਏ ਕਿ 29 ਅਪ੍ਰੈਲ 1999 ਦੀ ਰਾਤ ਦਿੱਲੀ ਦੇ ਟੈਮਰਿੰਡ ਕੋਰਟ ਰੈਸਟੋਰੈਂਟ ਵਿਚ ਮਸ਼ਹੂਰ ਮਾਡਲ ਜੈਸਿਕਾ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਕਿਉਂਕਿ ਉਸ ਨੇ ਉਨ੍ਹਾਂ ਨੂੰ ਸ਼ਰਾਬ ਪਰੋਸਣ ਤੋਂ ਮਨ੍ਹਾਂ ਕਰ ਦਿਤਾ ਸੀ। ਉਸ ਦਾ ਕਾਤਲ ਮਨੂ ਸ਼ਰਮਾ ਸੀ ਜੋ ਹਰਿਆਣਾ ਦੇ ਕੱਦਾਵਰ ਕਾਂਗਰਸੀ ਨੇਤਾ ਵਿਨੋਦ ਸ਼ਰਮਾ ਦਾ ਬੇਟਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement