DGCA ਨੇ ਇੰਡੀਗੋ ਏਅਰਲਾਈਨ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ
Published : Jul 28, 2023, 7:02 pm IST
Updated : Jul 28, 2023, 7:02 pm IST
SHARE ARTICLE
DGCA imposes Rs 30 lakh fine on IndiGo
DGCA imposes Rs 30 lakh fine on IndiGo

ਛੇ ਮਹੀਨਿਆਂ ਅੰਦਰ ਚਾਰ ‘ਟੇਲ ਸਟ੍ਰਾਈਕ’ ਘਟਨਾਵਾਂ ਦੇ ਚਲਦਿਆਂ ਹੋਈ ਕਾਰਵਾਈ

 

ਮੁੰਬਈ:  ਹਵਾਬਾਜ਼ੀ ਰੈਗੂਲੇਟਰੀ ਡੀ.ਜੀ.ਸੀ.ਏ. ਨੇ ਸੰਚਾਲਨ, ਸਿਖਲਾਈ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਕੁੱਝ ਪ੍ਰਣਾਲੀਗਤ ਕਮੀਆਂ ਲਈ ਏਅਰਲਾਈਨ ਇੰਡੀਗੋ ' ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇੰਡੀਗੋ ਦੇ ਏ321 ਸ਼੍ਰੇਣੀ ਦੇ ਜਹਾਜ਼ਾਂ 'ਤੇ ਇਸ ਸਾਲ ਛੇ ਮਹੀਨਿਆਂ ਦੇ ਅੰਦਰ 'ਟੇਲ ਸਟ੍ਰਾਈਕ' ਦੀਆਂ ਚਾਰ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰਲਾਈਨ ਦਾ ਵਿਸ਼ੇਸ਼ ਆਡਿਟ ਕਰਵਾਇਆ।

ਇਹ ਵੀ ਪੜ੍ਹੋ: ਜ਼ਖ਼ਮੀ ਹੋਣ ਦੇ ਬਾਵਜੂਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕਾਂਸਟੇਬਲ ਗੁਰਜੀਤ ਸਿੰਘ ਨੂੰ ASI ਵਜੋਂ ਮਿਲੀ ਤਰੱਕੀ

ਟੇਕ ਆਫ ਜਾਂ ਲੈਂਡਿੰਗ ਦੇ ਸਮੇਂ ਜਦੋਂ ਜਹਾਜ਼ ਦੀ ‘ਟੇਲ’ ਰਨਵੇ ਨੂੰ ਛੂਹਣ ਲੱਗਦੀ ਹੈ, ਤਾਂ ਇਸ ਨੂੰ 'ਟੇਲ ਸਟ੍ਰਾਈਕ' ਕਿਹਾ ਜਾਂਦਾ ਹੈ। ਸ਼ੁਕਰਵਾਰ ਨੂੰ ਇਕ ਪ੍ਰੈਸ ਰਿਲੀਜ਼ ਵਿਚ, ਡੀ.ਜੀ.ਸੀ.ਏ. ਨੇ ਕਿਹਾ ਕਿ ਆਡਿਟ ਦੌਰਾਨ, ਉਸ ਨੇ ਇੰਡੀਗੋ ਦੇ ਸੰਚਾਲਨ, ਸਿਖਲਾਈ, ਇੰਜੀਨੀਅਰਿੰਗ ਅਤੇ ਐਫ.ਡੀ.ਐਮ. (ਫਲਾਈਟ ਡੇਟਾ ਮਾਨੀਟਰਿੰਗ) ਪ੍ਰੋਗਰਾਮ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪ੍ਰਧਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿਚ ਪਾਰਕਿੰਗ ਫੀਸ ਵਿਚ ਵਾਧੇ ਨੂੰ ਰੱਦ ਕਰਨ ਦੀ ਕੀਤੀ ਅਪੀਲ  

ਬਿਆਨ ਦੇ ਅਨੁਸਾਰ ਵਿਸ਼ੇਸ਼ ਆਡਿਟ ਵਿਚ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਸੰਚਾਲਨ/ਸਿਖਲਾਈ ਪ੍ਰਕਿਰਿਆਵਾਂ ਅਤੇ ਦਸਤਾਵੇਜ਼ਾਂ ਵਿਚ ਕੁੱਝ ਪ੍ਰਣਾਲੀਗਤ ਕਮੀਆਂ ਮਿਲੀਆਂ। ਇਸ ਸੰਦਰਭ ਵਿਚ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪਟਿਆਲਾ 'ਚ ਔਰਤ ਨਾਲ ਬਲਾਤਕਾਰ, ਆਟੋ ਚਾਲਕ ਨੇ ਸਿਰ ਦਰਦ ਦੀ ਦਵਾਈ ਦੇ ਬਹਾਨੇ ਦਿੱਤੀ ਨਸ਼ੀਲੀ ਗੋਲੀ

ਡੀ.ਜੀ.ਸੀ.ਏ. ਨੇ ਕਿਹਾ ਕਿ ਏਅਰਲਾਈਨ ਦੇ ਜਵਾਬ ਦਾ "ਕਈ ਪੱਧਰਾਂ 'ਤੇ ਮੁਲਾਂਕਣ ਕੀਤਾ ਗਿਆ ਸੀ ਅਤੇ ਉਹ ਤਸੱਲੀਬਖਸ਼ ਨਹੀਂ ਸੀ।" ਪ੍ਰੈਸ ਰਿਲੀਜ਼ ਅਨੁਸਾਰ, "ਡੀ.ਜੀ.ਸੀ.ਏ. ਨੇ ਇੰਡੀਗੋ ਏਅਰਲਾਈਨ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਇਸ ਨੂੰ ਡੀ.ਜੀ.ਸੀ.ਏ ਨਿਯਮਾਂ ਅਤੇ ਓ.ਏ.ਐਮ. ਨਿਯਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿਤਾ ਹੈ।"

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement