
ਰਾਫੇਲ ਸੌਦੇ 'ਤੇ ਫਰਾਂਸ ਦੇ ਰਾਸ਼ਟਰਪਤੀ ਦਾ ਸਮਰਥਨ ਮਿਲਿਆ ਹੈ, ਫਰੈਂਚ ਰਾਸ਼ਟਰਪਤੀ ਏਮੈਨੂਅਲ ਮੈਕਰੋ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਦੇ ਵਿਚ ਸੱਚ ...
ਨਵੀਂ ਦਿੱਲੀ- ਰਾਫੇਲ ਸੌਦੇ 'ਤੇ ਫਰਾਂਸ ਦੇ ਰਾਸ਼ਟਰਪਤੀ ਦਾ ਸਮਰਥਨ ਮਿਲਿਆ ਹੈ, ਫਰੈਂਚ ਰਾਸ਼ਟਰਪਤੀ ਏਮੈਨੂਅਲ ਮੈਕਰੋ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਦੇ ਵਿਚ ਸੱਚ ਕਹਿ ਰਹੇ ਹਨ, ਇਹ ਸੌਦਾ ਦੋ ਦੇਸ਼ਾਂ ਦੀਆਂ ਸਰਕਾਰਾਂ ਦੇ ਵਿਚ ਹੋਇਆ ਸੀ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਵਿਚ ਮਜ਼ਬੂਤ ਸਾਂਝੇਦਾਰੀ ਹੈ, ਮੈਂ ਕਿਸੇ ਹੋਰ ਗੱਲ ਉਤੇ ਚਰਚਾ ਨਹੀਂ ਕਰਨਾ ਚਾਹੁੰਦਾ, ਦੱਸ ਦਈਏ ਕਿ ਰਾਫੇਲ ਕਰਾਰ ਦੇ ਮੁੱਦੇ ਉਤੇ ਭਾਰਤ ਵਿਚ ਵੱਡਾ ਵਿਵਾਦ ਪੈਦਾ ਹੋ ਚੁੱਕਿਆ ਹੈ ਇਹ ਵਿਵਾਦ ਫਰਾਂਸ ਦੀ ਮੀਡੀਆ ਵਿਚ ਆਈ ਉਸ ਖ਼ਬਰ ਤੋਂ ਬਾਅਦ ਪੈਦਾ ਹੋਇਆ ਜਿਸ ਵਿਚ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਕਿਹਾ ਕਿ ਰਾਫੇਲ ਕਰਾਰ ਵਿਚ ਭਾਰਤੀ ਕੰਪਨੀ ਦਾ ਸੰਗ੍ਰਹਿ ਨਵੀਂ ਦਿੱਲੀ ਦੇ ਇਸ਼ਾਰੇ ਉਤੇ ਕੀਤਾ ਗਿਆ ਸੀ।
P.M. Modi & French President Emmanuel Macron
ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰੋ ਨੇ ਕਿਹਾ ਸੀ ਕਿ ਰਾਫੇਲ ਕਰਾਰ ਸਰਕਾਰ ਤੋਂ ਸਰਕਾਰ ਦੇ ਵਿਚ ਨਿਸ਼ਚਿਤ ਕੀਤਾ ਹੋਇਆ ਸੀ ਅਤੇ ਭਾਰਤ ਅਤੇ ਫਰਾਂਸ ਦੇ ਵਿਚ 36 ਲੜਾਕੂ ਜਹਾਜ਼ਾਂ ਨੂੰ ਲੈ ਕੇ ਜਦੋਂ ਅਰਬਾਂ ਡਾਲਰ ਦਾ ਇਹ ਕਰਾਰ ਹੋਇਆ, ਉਸ ਸਮੇਂ ਦੌਰਾਨ ਉਹ ਸੱਤਾ ਵਿਚ ਨਹੀਂ ਸੀ। ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਵਿਚ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਏਮੈਨੂਅਲ ਮੈਕਰੋ ਤੋਂ ਪੁੱਛਿਆ ਗਿਆ ਸੀ ਕਿ ‘ਕੀ ਭਾਰਤ ਸਰਕਾਰ ਨੇ ਕਿਸੇ ਸਮੇਂ ਫਰਾਂਸ ਸਰਕਾਰ ਜਾਂ ਫਰਾਂਸ ਦੀ ਦਿਗਜ ਐਰੋਸਪੇਸ ਕੰਪਨੀ ਦਸਾਲਟ ਨੂੰ ਕਿਹਾ ਸੀ
Rafale deal
ਕਿ ਉਹਨਾਂ ਨੂੰ ਰਾਫੇਲ ਕਰਾਰ ਦੇ ਲਈ ਭਾਰਤੀ ਸਾਂਝੇਦਾਰੀ ਦੇ ਤੌਰ ਤੇ ਰਿਲਾਇਸ ਨੂੰ ਚੁਣਨਾ ਹੈ। ਮੈਕਰੋ ਨੇ ਮੰਗਲਵਾਰ ਨੂੰ ਕਿਹਾ ਸੀ ‘ਮੈਂ ਬਹੁਤ ਸਾਫ-ਸਾਫ ਕਹੂੰਗਾ, ਇਹ ਸਰਕਾਰ ਤੋਂ ਸਰਕਾਰ ਦੇ ਵਿਚ ਹੋਈ ਗੱਲਬਾਤ ਸੀ ਅਤੇ ਮੈਂ ਸਿਰਫ਼ ਉਸ ਗੱਲ ਦੇ ਵੱਲ ਇਸ਼ਾਰਾ ਕਰਨਾ ਚਾਹੁੰਦਾ ਹਾਂ ਜੋ ਪਿਛਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਪੱਸ਼ਟ ਤੌਰ ਤੇ ਕਹੀ’, ਮੈਕਰੋ ਨੇ ਰਾਫੇਲ ਕਰਾਰ ਉਤੇ ਵਿਵਾਦ ਪੈਦਾ ਹੋਣ ਦੇ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਕਿਹਾ ਸੀ, 'ਮੈਂ ਹੋਰ ਕੋਈ ਟਿੱਪਣੀ ਨਹੀਂ ਕਰਨੀ, ਮੈਂ ਉਸ ਸਮੇਂ ਅਹੁਦੇ ਉਤੇ ਨਹੀਂ ਸੀ ਅਤੇ ਮੈਂ ਜਾਣਦਾ ਹਾਂ ਕਿ ਸਾਡੇ ਨਿਯਮ ਬਹੁਤ ਸਪੱਸ਼ਟ ਹਨ'।
Rafael
ਸਾਬਕਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ‘ਮੀਡੀਆਪਾਰਟ’ ਨਾਮ ਦੀ ਇਕ ਫਰਾਂਸੀਸੀ ਸੂਚਨਾ ਵੈੱਬਸਾਈਟ ਦੌਰਾਨ ਕਿਹਾ ਸੀ ਕਿ ਭਾਰਤ ਸਰਕਾਰ ਨੇ 58,000 ਕਰੋੜ ਰੁਪਏ ਦੇ ਰਾਫੇਲ ਕਰਾਰ ਵਿਚ ਫਰਾਂਸੀਸੀ ਕੰਪਨੀ ਦਸਾਲਟ ਦੇ ਭਾਰਤੀ ਸਾਂਝੇਦਾਰੀ ਦੇ ਤੌਰ ਉਤੇ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇਸ ਡਿਫੈਂਸ ਦੇ ਨਾਮ ਦਾ ਪ੍ਰਸਤਾਵ ਦਿੱਤਾ ਸੀ ਅਤੇ ਇਸ ਵਿਚ ਫਰਾਂਸ ਦੇ ਕੋਲ ਕੋਈ ਵਿਕਲਪ ਨਹੀਂ ਸੀ।
ਮੀਡੀਆ ਰਿਪੋਰਟ ਵਿਚ ਔਲਾਂਦ ਵੱਲੋਂ ਕਿਹਾ ਗਿਆ ਸੀ ਭਾਰਤ ਸਰਕਾਰ ਨੇ ਇਸ ਸੇਵਾ ਸਮੂਹ ਦਾ ਪ੍ਰਸਤਾਵ ਦਿੱਤਾ ਸੀ ਅਤੇ ਦਸਾਲਟ ਨੇ ਅਨਿਲ ਅੰਬਾਨੀ ਸਮੂਹ ਦੇ ਨਾਲ ਗੱਲਬਾਤ ਕੀਤੀ। ਸਾਡੇ ਕੋਲ ਕੋਈ ਰਾਸਤਾ ਨਹੀਂ ਸੀ, ਅਸੀਂ ਉਹੀ ਵਾਰਤਾਕਾਰ ਲਿਆ ਜੋ ਸਾਨੂੰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਅਪਰੈਲ 2015 ਨੂੰ ਪੈਰਿਸ ਵਿਚ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਔਲਾਂਦ ਨਾਲ ਗੱਲਬਾਤ ਦੇ ਬਾਅਦ 36 ਰਾਫੇਲ ਜਹਾਜ਼ਾਂ ਦੀ ਖ਼ਰੀਦ ਦਾ ਐਲਾਨ ਕੀਤਾ ਸੀ, ਕਰਾਰ ਉਤੇ ਆਖਰੀ ਮੋਹਰ 23 ਸਤੰਬਰ 2016 ਨੂੰ ਲੱਗੀ ਸੀ।