ਅਮਰੀਕਾ ਪਾਬੰਦੀ ਦੇ ਜਵਾਬ 'ਚ ਸਾਈਬਰ ਹਮਲੇ ਕਰ ਸਕਦੈ ਇਰਾਨ : ਸੁਰੱਖਿਆ ਮਾਹਰ
Published : Aug 9, 2018, 2:55 pm IST
Updated : Aug 9, 2018, 2:55 pm IST
SHARE ARTICLE
Iran President
Iran President

ਸਾਈਬਰ ਸੁਰੱਖਿਆ ਅਤੇ ਖ਼ੁਫ਼ੀਆ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਹਫ਼ਤੇ ਫਿਰ ਤੋਂ ਪਾਬੰਦੀਆਂ ਲਗਾਏ ਜਾਣ ਦੇ ਵਿਰੋਧ ...

ਵਾਸ਼ਿੰਗਟਨ : ਸਾਈਬਰ ਸੁਰੱਖਿਆ ਅਤੇ ਖ਼ੁਫ਼ੀਆ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਹਫ਼ਤੇ ਫਿਰ ਤੋਂ ਪਾਬੰਦੀਆਂ ਲਗਾਏ ਜਾਣ ਦੇ ਵਿਰੋਧ ਵਿਚ ਇਰਾਨ ਸਾਈਬਰ ਹਮਲੇ ਕਰ ਸਕਦਾ ਹੈ। ਟਰੰਪ ਵਲੋਂ 2015 ਦੇ ਪਰਮਾਣੂ ਕਰਾਰ ਨਾਲ ਤੋਂ ਕਦਮ ਵਾਪਸ ਖਿੱਚੇ ਜਾਣ ਤੋਂ ਬਾਅਦ ਮਈ ਤੋਂ ਹੀ ਇਰਾਨ ਵਲੋਂ ਸਾਈਬਰ ਹਮਲੇ ਕੀਤੇ ਜਾਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ। ਮਾਹਿਰਾਂ ਨੇ ਕਿਹਾ ਕਿ ਖ਼ਤਰਾ ਮੰਗਲਵਾਰ ਨੂੰ ਹੋਰ ਵਧ ਗਿਆ, ਜਦੋਂ ਅਮਰੀਕਾ ਨੇ ਤਹਿਰਾਨ ਦੇ ਵਿਰੁਧ ਆਰਥਿਕ ਪਾਬੰਦੀਆਂ ਫਿਰ ਤੋਂ ਲਾਗੂ ਕਰ ਦਿਤੀਆਂ। 

Cyber AttackCyber Attackਇਰਾਨ ਨੇ ਅਪਣੀਆਂ ਸਾਈਬਰ ਸਮਰੱਥਾਵਾਂ ਦੀ ਵਰਤੋਂ ਹਮਲਾਵਰ ਉਦੇਸ਼ਾਂ ਲਈ ਕੀਤੇ ਜਾਣ ਤੋਂ ਇਨਕਾਰ ਕਰਦੇ ਹੋਏ ਅਮਰੀਕਾ 'ਤੇ ਇਰਾਨ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਰਿਕਾਰਡਡ ਫਿਊਚਰ ਨਾਮ ਦੀ ਇਕ ਸਾਈਬਰ ਸੁਰੱਖਿਆ ਕੰਪਨੀ ਨੇ ਹਾਲਾਂਕਿ ਕਿਹਾ ਕਿ ਉਸ ਨੇ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਇਰਾਨ ਦੀਆਂ ਧਮਕੀ ਭਰੀਆਂ ਗਤੀਵਿਧੀਆਂ ਨਾਲ ਜੁੜੀ ਗੱਲਬਾਤ ਵਿਚ ਵਾਧਾ ਦੇਖਿਆ ਹੈ। ਅਮਰੀਕਾ ਦੇ ਰਾਸ਼ਟਰੀ ਖ਼ੁਫ਼ੀਆ ਨਿਦੇਸ਼ਕ ਦਫ਼ਤਰ ਵਿਚ ਸਾਬਕਾ ਇਰਾਨ ਪ੍ਰਬੰਧਕ ਨਾਰਮ ਰੂਲ ਨੇ ਕਿਹਾ ਕਿ ਇਨ੍ਹਾਂ ਨੂੰ ਲਗਦਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਰਾਨ ਸਾਈਬਰ ਸਪੇਸ ਵਿਚ ਵਿਰੋਧ ਦਰਜ ਕਰਵਾਏਗਾ। 

Iran PresidentIran Presidentਦਸ ਦਈਏ ਕਿ ਪਿਛਲੇ ਮਹੀਨੇ ਅਮਰੀਕਾ ਨੇ ਚੀਨ, ਰੂਸ ਅਤੇ ਇਰਾਨ ਦੀ ਪਛਾਣ ਅਜਿਹੇ ਦੇਸ਼ਾਂ ਦੇ ਤੌਰ 'ਤੇ ਕੀਤੀ ਸੀ ਜੋ ਉਸ ਦੀਆਂ ਸੰਵੇਦਨਸ਼ੀਲ ਆਰਥਿਕ ਸੂਚਨਾਵਾਂ, ਵਪਾਰ ਨਾਲ ਜੁੜੀਆਂ ਗੁਪਤ ਜਾਣਕਾਰੀਆਂ ਅਤੇ ਤਕਨੀਕ ਨੂੰ ਹਾਸਲ ਕਰਨ ਦੇ ਮਾਮਲੇ ਵਿਚ ਹਮਲਾਵਰ ਅਤੇ ਸਮਰੱਕ ਹਨ। ਰਾਸ਼ਟਰੀ ਖ਼ੁਫ਼ੀਆ ਅਤੇ ਸੁਰੱਖਿਆ ਕੇਂਦਰ ਨੇ ਜਾਰੀ ਅਪਣੀ ਸਾਲਾਨਾ ਰਿਪੋਰਟ  ਸਾਈਬਰ ਜਗਤ ਵਿਚ ਵਿਦੇਸ਼ੀ ਆਰਥਿਕ ਜਾਸੂਸੀ ਵਿਚ ਕਿਹਾ ਕਿ ਅਮਰੀਕਾ ਨਾਲ ਕਰੀਬੀ ਰਿਸ਼ਤੇ ਰੱਖਣ ਵਾਲੇ ਦੇਸ਼ਾਂ ਨੇ ਵੀ ਅਮਰੀਕੀ ਤਕਨੀਕ ਹਾਸਲ ਕਰਨ ਲਈ ਸਾਈਬਰ ਜਾਸੁਸੀ ਕਰਵਾਈ ਹੈ। 

TrumpTrumpਰਿਪੋਰਟ ਮੁਤਾਬਕ ਸਾਈਬਰ ਸੁਰੱਖਿਆ ਵਿਚ ਤਰੱਕੀ ਕਰਨ ਤੋਂ ਬਾਅਦ ਵੀ ਸਾਈਬਰ ਜਾਸੂਸੀ ਘੱਟ ਲਾਗਤ ਹੋਣ ਦੇ ਕਾਰਨ ਖ਼ਤਰਾ ਬਣੀ ਹੋਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਸ਼ੱਕ ਹੈ ਕਿ ਚੀਨ, ਰੂਸ ਅਤੇ ਇਰਾਨ ਅਮਰੀਕਾ ਦੀਆਂ ਸੰਵੇਦਨਸ਼ੀਲ ਸੂਚਨਾਵਾਂ ਅਤੇ ਤਕਨੀਕਾਂ, ਖ਼ਾਸ ਕਰਕੇ ਸਾਈਬਰ ਜਗਤ ਵਿਚ, ਨੂੰ ਇਕੱਠਾ ਕਰਨ ਦੇ ਮਾਮਲੇ ਵਿਚ ਹਮਲਾਵਰ ਅਤੇ ਸਮਰੱਥ ਬਣੇ ਰਹੇ ਰਹਾਂਗੇ। ਰਿਪੋਰਟ ਵਿਚ ਇਰਾਨ ਦੇ ਬਾਰੇ ਵਿਚ ਕਿਹਾ ਗਿਆ ਸੀ ਕਿ ਉਹ ਆਰਥਿਕ ਅਤੇ ਉਦਯੋਗਿਕ ਜਾਸੂਸੀ ਦੇ ਉਦੇਸ਼ਾਂ ਲਈ ਅਮਰੀਕੀ ਨੈੱਟਵਰਕਾਂ ਵਿਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕਰਦਾ ਰਹੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement