
ਭਾਜਪਾ ਨਾਲੋਂ ਨਾਤਾ ਤੋੜ ਨ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ‘ਚ ਸ਼ਾਮਲ ਹੁੰਦੇ ਸਮੇਂ...
ਅੰਮ੍ਰਿਤਸਰ : ਭਾਜਪਾ ਨਾਲੋਂ ਨਾਤਾ ਤੋੜ ਨ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ‘ਚ ਸ਼ਾਮਲ ਹੁੰਦੇ ਸਮੇਂ ਡਿਪਟੀ ਮੁੱਖ ਮੰਤਰੀ ਬਣਨ ਦਾ ਸੁਪਨਾ ਸਜਾਏ ਹੋਏ ਸਨ। ਹਾਲ ਹੀ ‘ਚ ਹੋਈਆਂ ਸੰਸਦੀ ਚੋਣਾਂ ਵਿਚ ਜਿਥੇ ਕਾਂਗਰਸ ਪਾਰਟੀ ਨੂੰ ਦੇਸ਼ ਭਰ ਵਿਚ ਕਰਾਰਾ ਸਿਆਸੀ ਝਟਕਾ ਲੱਗਾ ਹੈ, ਉਥੇ ਹੀ ਸਿੱਧੂ ਨੂੰ ਆਪਣੇ ਹੀ ਸੂਬੇ ਵਿਚ ਆਪਣੀ ਹੀ ਕਾਂਗਰਸ ਪਾਰਟੀ ਦੇ ਸੂਬੇ ਸੁਪਰੀਮੋ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਸਿੱਧੇ ਤੌਰ ‘ਤੇ ਕਰਾਰਾ ਸਿਆਸੀ ਝਟਕਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਅਤੇ ਵੱਡੇ-ਵੱਡੇ ਚਹੇਤੇ ਵੀ ਅੱਜ ਖੁਦ ਨੂੰ ਅਸਮੰਜਸ ਦੀ ਹਾਲਤ ਵਿਚ ਫਸੇ ਮਹਿਸੂਸ ਕਰ ਰਹੇ ਹਨ।
Captain Amarinder Singh & Navjot Singh Sidhu
ਨਗਰ ਸੁਧਾਰ ਟਰੱਸਟ ਅਤੇ ਨਿਗਮ ਵਿਚ ਸਿੱਧੂ ਦੇ ਜਿਨ੍ਹਾਂ ਚਹੇਤਿਆਂ ਦੀ ਤੂਤੀ ਬੋਲਦੀ ਸੀ, ਉਨ੍ਹਾਂ ਦੇ ਚਿਹਰਿਆਂ ਉਤੇ ਕਿਤੇ ਨਾ ਕਿਤੇ ਨਿਰਾਸ਼ਾ ਛਾਈ ਹੋਈ ਹੈ। ਸਿੱਧੂ ਦੇ ਪੱਖ ਵਿਚ ਖੁੱਲ੍ਹ ਕੇ ਬੋਲਣ ਦੀ ਬਜਾਏ ਸਾਧੀ ਚੁੱਪ, ਭਾਜਪਾ ਤੋਂ ਨਾਤਾ ਤੋੜਦੇ ਸਮੇਂ ਸਿੱਧੂ ਦੇ ਮੋਢੇ ਨਾਲ ਮੋਢਾ ਮਿਲਾਉਂਦੇ ਹੋਏ ਭਾਜਪਾ ਨੇਤਾ ਤੇ ਕਰਮਚਾਰੀ ਸਿੱਧੂ ਦੇ ਨਾਲ ਹੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਉਸ ਸਮੇਂ ਤੋਂ ਲੈ ਕੇ ਸਥਾਨਕ ਵਿਭਾਗ ਦਾ ਮੰਤਰਾਲਾ ਸਿੱਧੂ ਕੋਲ ਹੋਣ ਤੱਕ ਉਹ ਸਾਰੇ ਸਮੇਂ-ਸਮੇਂ ਸਿੱਧੂ ਨਾਲ ਡਟ ਕੇ ਖੜ੍ਹੇ ਦਿਖਾਈ ਦਿੰਦੇ ਰਹੇ ਹਨ ਪਰ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇਣ ਦਾ ਐਲਾਨ ਕੀਤਾ ਹੈ,
Navjot Singh Sidhu
ਉਦੋਂ ਤੋਂ ਜਿੱਥੇ ਸਿੱਧੂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਆਪਣੀ ਇੰਛਾ ਅਨੁਸਾਰ ਮੁਕਾਮ ਹਾਸਲ ਨਹੀਂ ਕਰ ਸਕੇ, ਉਥੇ ਹੀ ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਰਹੇ ਉਨ੍ਹਾਂ ਦੇ ਆਪਣੇ ਚਹੇਤੇ ਅੱਜ ਸਿੱਧੂ ਦੇ ਪੱਖ ਵਿਚ ਖੁੱਲ੍ਹ ਕੇ ਬੋਲਣ ਦੀ ਬਜਾਏ ਫਿਲਹਾਲ ਚੁੱਪ ਹੀ ਧਾਰਨ ਸਹੀ ਮੰਨ ਰਹੇ ਹਨ।