
ਮਰੀਜ਼ਾਂ ਨੂੰ ਕੀਤਾ ਗਿਆ ਰੈਫਰ
ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿਚ ਬੀਤੇ ਦੋ ਦਿਨ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਸ਼ਹਿਰ ਵਿਚ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਕਈ ਇਲਾਕਿਆਂ ਵਿਚ ਬਾਰਿਸ਼ ਦੇ ਪਾਣੀ ਨਾਲ ਆਮ ਜਨਜੀਵਨ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਭਾਰੀ ਬਾਰਿਸ਼ ਨਾਲ ਪਟਨਾ ਸਿਟੀ ਦੇ ਅਗਮਕੁਆਂ ਸਥਿਤ ਨਾਲੰਦਾ ਮੈਡੀਕਲ ਕਾਲਜ ਹਸਪਤਾਲ ਝੀਲ ਵਿਚ ਤਬਦੀਲ ਹੋ ਗਿਆ ਹੈ। ਹਸਪਤਾਲ ਵਿਚ ਮੈਡੀਸੀਨ ਵਿਭਾਗ, ਐਮਰਜੈਂਸੀ, ਸ਼ਿਸ਼ੂ ਰੋਗ ਵਿਭਾਗ ਵਿਚ ਪਾਣੀ ਭਰ ਗਿਆ ਹੈ।
Patient
ਹਸਪਤਾਲ ਵਿਚ ਕਈ ਵਾਰਡਾਂ ਵਿਚ ਇਕ ਫੁੱਟ ਤੋਂ ਵੱਧ ਪਾਣੀ ਹੋ ਗਿਆ ਹੈ। ਜਿਸ ਨਲ ਭਰਤੀ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਪਰਵਾਰ ਦੇ ਨਾਲ ਸਿਹਤ ਕਰਮੀਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦਸਿਆ ਜਾ ਰਿਹਾ ਹੈ ਭਾਰੀ ਬਾਰਿਸ਼ ਕਾਰਨ ਹਸਪਤਾਲ ਦੇ ਆਈਸੀਯੂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਕਰਦੇ ਹੋਏ ਆਈਸੀਯੂ ਦੇ ਸਾਰੇ ਮਰੀਜ਼ਾਂ ਨੂੰ ਪਟਨਾ ਕਾਲਜ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਹੈ।
Patient
ਮੈਡੀਸੀਨ ਵਿਭਾਗ ਦੇ ਸਾਰੇ ਮਰੀਜ਼ਾਂ ਨੂੰ ਹਸਪਤਾਲ ਦੇ ਆਡਿਟੋਰਿਅਮ ਵਿਚ ਸ਼ਿਫਟ ਕੀਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹਸਪਤਾਲ ਵਿਚ ਪਾਣੀ ਇਕੱਠਾ ਹੋਣ ਕਰ ਕੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹਸਪਤਾਲ ਪ੍ਰਧਾਨ ਚੰਦਰ ਸ਼ੇਖਰ ਪ੍ਰਸਾਦ ਨੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ ਹੈ।
ਉਹਨਾਂ ਕਿਹਾ ਹੈ ਕਿ ਡਾਕਟਰ ਸਿਵਿਲ ਡ੍ਰੈਸ ਵਿਚ ਮਰੀਜ਼ਾਂ ਦੀ ਸੇਵਾ ਵਿਚ ਜੁਟੀ ਹੋਈ ਹੈ। ਦਸ ਦਈਏ ਕਿ ਬਾਰਿਸ਼ ਪੈਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਮਰੀਜ਼ਾਂ ਦੀ ਸੁਰੱਖਿਆ ਲਈ ਉਹਨਾਂ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕੀਤਾ ਜਾ ਰਿਹਾ ਹੈ। ਇੱਥੇ ਉਹਨਾਂ ਦਾ ਇਲਾਜ ਵੀ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।