ਤਾਲਿਬਾਨ ਨਾਲ RSS ਦੀ ਤੁਲਨਾ ਕਰਨ 'ਤੇ ਜਾਵੇਦ ਅਖ਼ਤਰ ਨੂੰ ਮਿਲਿਆ 'ਕਾਰਨ ਦੱਸੋ' ਨੋਟਿਸ 
Published : Sep 28, 2021, 11:49 am IST
Updated : Sep 28, 2021, 11:49 am IST
SHARE ARTICLE
 Javed Akhtar
Javed Akhtar

ਅਦਾਲਤ ਨੇ ਜਾਵੇਦ ਅਖਤਰ ਵਿਰੁੱਧ ਜਾਰੀ ਨੋਟਿਸ ਦਾ 12 ਨਵੰਬਰ ਤੱਕ ਜਵਾਬ ਮੰਗਿਆ ਹੈ।

 

ਨਵੀਂ ਦਿੱਲੀ - ਮਸ਼ਹੂਰ ਬਾਲੀਵੁੱਡ ਲੇਖਕ ਜਾਵੇਦ ਅਖ਼ਤਰ ਅਕਸਰ ਮੀਡੀਆ ਵਿਚ ਆਪਣੇ ਬਿਆਨਾਂ ਕਰ ਕੇ ਵਿਵਾਦਾਂ ਵਿਚ ਘਿਰ ਜਾਂਦੇ ਹਨ। ਹਾਲ ਹੀ ਵਿਚ ਜਾਵੇਦ ਅਖ਼ਤਰ ਨੇ ਕਥਿਤ ਤੌਰ 'ਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀ ਤੁਲਨਾ ਤਾਲਿਬਾਨ ਨਾਲ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਵਿਚ ਠਾਣੇ ਦੀ ਇਕ  ਅਦਾਲਤ ਵਿਚ ਜਾਵੇਦ ਅਖਤਰ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਦਾਲਤ ਨੇ ਸੋਮਵਾਰ ਨੂੰ ਜਾਵੇਦ ਅਖ਼ਤਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। 

Javed AkhtarJaved Akhtar

ਇਸ ਦੇ ਨਾਲ ਹੀ ਆਰਐਸਐਸ ਵਰਕਰ ਵਿਵੇਕ ਚਾਂਪਨੇਰਕਰ ਨੇ ਜਾਵੇਦ ਅਖਤਰ ਦੇ ਖਿਲਾਫ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਸੀਨੀਅਰ ਡਿਵੀਜ਼ਨ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ, ਉਨ੍ਹਾਂ ਤੋਂ ਮੁਆਵਜ਼ੇ ਵਜੋਂ ਇੱਕ ਰੁਪਏ ਦੀ ਮੰਗ ਕੀਤੀ ਹੈ। ਅਦਾਲਤ ਨੇ ਜਾਵੇਦ ਅਖਤਰ ਵਿਰੁੱਧ ਜਾਰੀ ਨੋਟਿਸ ਦਾ 12 ਨਵੰਬਰ ਤੱਕ ਜਵਾਬ ਮੰਗਿਆ ਹੈ।

RSSRSS

ਦਰਅਸਲ, ਮਾਮਲੇ ਨਾਲ ਜੁੜੇ ਵਕੀਲ ਸੰਤੋਸ਼ ਦੁਬੇ ਨੇ ਕਿਹਾ ਕਿ ਜੇ ਜਾਵੇਦ ਅਖਤਰ ਬਿਨ੍ਹਾਂ ਸ਼ਰਤ ਲਿਖਤੀ ਮੁਆਫੀ ਮੰਗਣ ਅਤੇ ਨੋਟਿਸ ਪ੍ਰਾਪਤ ਕਰਨ ਦੇ ਸੱਤ ਦਿਨਾਂ ਦੇ ਅੰਦਰ ਜਵਾਬ ਦੇਣ ਵਿਚ ਅਸਫਲ ਰਿਹਾ ਤਾਂ ਉਹ ਅਖ਼ਤਰ ਤੋਂ ਹਰਜਾਨੇ ਵਜੋਂ 100 ਕਰੋੜ ਰੁਪਏ ਦਾਇਰ ਕਰਨਗੇ ਤੇ ਉਹਨਾਂ ਵਿਰੁੱਧ ਇਕ ਅਪਰਾਧਿਕ ਮਾਮਲਾ ਦਰਜ ਕਰਵਾਉਣਗੇ। ਵਕੀਲ ਨੇ ਦਾਅਵਾ ਕੀਤਾ ਕਿ ਅਜਿਹੇ ਬਿਆਨ ਦੇ ਕੇ ਜਾਵੇਦ ਅਖਤਰ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਅਪਰਾਧ ਕੀਤਾ ਹੈ। 

Javed AkhtarJaved Akhtar

ਦਰਅਸਲ, ਇੱਕ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਜਾਵੇਦ ਅਖਤਰ ਨੇ ਆਰਐਸਐਸ ਦਾ ਨਾਮ ਲਏ ਬਿਨ੍ਹਾਂ ਕਿਹਾ ਸੀ, 'ਤਾਲਿਬਾਨ ਇੱਕ ਇਸਲਾਮਿਕ ਦੇਸ਼ ਚਾਹੁੰਦਾ ਹੈ ਅਤੇ ਇਹ ਲੋਕ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ'। ਇਸ ਤੋਂ ਪਹਿਲਾਂ ਜਦੋਂ ਜਾਵੇਦ ਅਖਤਰ ਨੇ ਆਰਐਸਐਸ ਬਾਰੇ ਟਿੱਪਣੀ ਕੀਤੀ ਸੀ ਤਾਂ ਇੱਕ ਵਕੀਲ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ।

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement