ਵਰੁਣ ਗਾਂਧੀ ਨੇ ਯੋਗੀ ਨੂੰ ਲਿਖੀ ਚਿੱਠੀ, ਗੰਨੇ ਦਾ ਮੁੱਲ 400/- ਪ੍ਰਤੀ ਕੁਇੰਟਲ ਕਰਨ ਦੀ ਕੀਤੀ ਮੰਗ
Published : Sep 28, 2021, 9:37 am IST
Updated : Sep 28, 2021, 9:37 am IST
SHARE ARTICLE
 Varun Gandhi writes another letter to Yogi on sugarcane prices
Varun Gandhi writes another letter to Yogi on sugarcane prices

ਵਰੁਣ ਗਾਂਧੀ ਨੇ 12 ਸਤੰਬਰ ਨੂੰ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗੰਨੇ ਦਾ ਮੁੱਲ ਵਧਾਉਣ ਦੀ ਮੰਗ ਕੀਤੀ ਸੀ।

 

ਲਖਨਊ : ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸਾਂਸਦ ਵਰੁਣ ਗਾਂਧੀ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਗੰਨੇ ਦਾ ਮੁੱਲ ਵਧਾ ਕੇ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵਰੁਣ ਗਾਂਧੀ ਨੇ 12 ਸਤੰਬਰ ਨੂੰ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗੰਨੇ ਦਾ ਮੁੱਲ ਵਧਾਉਣ ਦੀ ਮੰਗ ਕੀਤੀ ਸੀ।

Varun GandhiVarun Gandhi

ਸਾਂਸਦ ਨੇ ਗੰਨੇ ਦੇ ਮੁੱਲ ਵਿਚ ਪ੍ਰਤੀ ਕੁਇੰਟਲ 25 ਰੁਪਏ ਦਾ ਵਾਧਾ ਕਰਨ ’ਤੇ ਮੁੱਖ ਨੂੰ ਇਹ ਸਲਾਹ ਦਿਤੀ ਕਿ ਸੂਬਾ ਸਰਕਾਰ ਅਪਣੇ ਵਲੋਂ ਐਲਾਨੇ ਗਏ ਗੰਨੇ ਦੇ ਮੁੱਲ ’ਤੇ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣ ’ਤੇ ਵੀ ਵਿਚਾਰ ਕਰ ਸਕਦੀ ਹੈ। ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿਚ ਵਰੁਣ ਗਾਂਧੀ ਨੇ ਕਿਹਾ,‘‘ਤੁਹਾਡੀ ਸਰਕਾਰ ਨੇ ਗੰਨੇ ਦੇ ਮੁੱਲ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਸ ਵਾਧੇ ਲਈ ਧਨਵਾਦ ਤੇ ਬੇਨਤੀ ਕਰਨਾ ਚਾਹੁੰਦਾ ਹਾਂਕਿ ਗੰਨਾ ਕਿਸਾਨ ਤੁਹਾਡੇ ਤੋਂ ਹੋਰ ਜ਼ਿਆਦਾ ਵਾਧੇ ਦੀ ਆਸ ਕਰ ਰਹੇ ਹਨ।’’

ਉਨ੍ਹਾਂ ਕਿਹਾ,‘‘ਉਤਰ ਪ੍ਰਦੇਸ਼ ਵਿਚ ਗੰਨਾ ਇਕ ਪ੍ਰਮੁਖ ਫ਼ਸਲ ਹੈ ਜਿਸ ਦੀ ਖੇਤੀ ਵਿਚ ਕਰੀਬ 50 ਲੱਖ ਕਿਸਾਨ ਪ੍ਰਵਾਰ ਲੱਗੇ ਹੋਏ ਹਨ। ਲੱਖਾਂ ਮਜ਼ਦੂਰਾਂ ਨੂੰ ਵੀ ਇਸ ਨਾਲ ਰੁਜ਼ਗਾਰ ਮਿਲਦਾ ਹੈ। ਗੰਨਾ ਕਿਸਾਨਾਂ ਦੀ ਦੁਰਦਸ਼ਾ, ਗੰਨੇ ਦੀ ਵਧਦੀ ਲਾਗਤ ਅਤੇ ਮਹਿੰਗਾਈ ਦਰ ਨੂੰ ਦੇਖਦੇ ਹੋਏ ਇਸ ਸਾਲ ਗੰਨੇ ਦਾ ਮੁੱਲ ਘੱਟੋ ਘੱਟ 400 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਜਾਣਾ ਚਾਹੀਦਾ ਹੈ।’’  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sangrur ਵਾਲਿਆਂ ਨੇ Khaira ਦਾ ਉਹ ਹਾਲ ਕਰਨਾ, ਮੁੜ ਕੇ ਕਦੇ Sangrur ਵੱਲ ਮੂੰਹ ਨਹੀਂ ਕਰਨਗੇ'- Narinder Bharaj...

08 May 2024 1:07 PM

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM

'ਗੁਰੂਆਂ ਦੀ ਧਰਤੀ ਪੰਜਾਬ 'ਚ 10 ਹਜ਼ਾਰ ਤੋਂ ਵੱਧ ਡੇਰੇ, ਲੀਡਰ ਲੈਣ ਜਾਂਦੇ ਅਸ਼ੀਰਵਾਦ'

08 May 2024 12:10 PM

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM
Advertisement