ਅਧਿਕਾਰੀ ਨੇ ਦਸਿਆ ਕਿ ਫੈਯਾਜ਼ ਵਿਰੁਧ ਆਰਮਜ਼ ਐਕਟ ਤਹਿਤ ਵੀ ਦੋਸ਼ ਆਇਦ ਕੀਤੇ ਗਏ ਹਨ।
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਠਾਣੇ ਜਾਅਲੀ ਕਰੰਸੀ ਮਾਮਲੇ ਵਿਚ ਨਾਮਜ਼ਦ ਅਤਿਵਾਦੀ ਸਮੇਤ ਚਾਰ ਲੋਕਾਂ ਵਿਰੁਧ ਪੂਰਕ ਚਾਰਜਸ਼ੀਟ ਦਾਇਰ ਕੀਤੀ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਚਾਰਜਸ਼ੀਟ ਬੁਧਵਾਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵਿਚ ਭਾਰਤੀ ਦੰਡ ਸੰਹਿਤਾ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਦਿਤੀ ਸ਼ਰਧਾਂਜਲੀ, ਕਿਹਾ, ਉਹ ਸਾਡੇ ਖ਼ਿਆਲਾਂ ’ਚ ਹਮੇਸ਼ਾ ਅਮਰ ਰਹਿਣਗੇ
ਫੈਡਰਲ ਏਜੰਸੀ ਦੇ ਬੁਲਾਰੇ ਨੇ ਦਸਿਆ ਕਿ ਨਾਮਜ਼ਦ ਅਤਿਵਾਦੀ - ਅੰਕਲ ਉਰਫ਼ "ਜਾਵੇਦ ਪਟੇਲ" ਉਰਫ਼ "ਜਾਵੇਦ ਚਿਕਨਾ" ਤੋਂ ਇਲਾਵਾ, ਚਾਰਜਸ਼ੀਟ ਵਿਚ ਸ਼ਾਮਲ ਲੋਕਾਂ ਦੀ ਪਛਾਣ ਰਿਆਜ਼ ਸ਼ਿਕਿਲਕਰ, ਮੁਹੰਮਦ ਫੈਯਾਜ਼ ਸ਼ਿਕਿਲਕਰ ਅਤੇ ਨਾਸਿਰ ਚੌਧਰੀ ਵਜੋਂ ਕੀਤੀ ਗਈ ਹੈ। ਉਸ ਨੇ ਦਸਿਆ ਕਿ ਇਹ ਸਾਰੇ ਮੁੰਬਈ ਦੇ ਵਸਨੀਕ ਹਨ।
ਇਹ ਵੀ ਪੜ੍ਹੋ: ਬਾਬਰ ਆਜ਼ਮ ਦੀ ਭਗਵੇ ਸਕਾਰਫ ਵਾਲੀ ਵੀਡੀਓ ਵਾਇਰਲ, ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਪਹੁੰਚੇ ਸੀ ਭਾਰਤ
ਅਧਿਕਾਰੀ ਨੇ ਦਸਿਆ ਕਿ ਫੈਯਾਜ਼ ਵਿਰੁਧ ਆਰਮਜ਼ ਐਕਟ ਤਹਿਤ ਵੀ ਦੋਸ਼ ਆਇਦ ਕੀਤੇ ਗਏ ਹਨ। ਠਾਣੇ ਪੁਲਿਸ ਨੇ ਪਿਛਲੇ ਸਾਲ ਅਪ੍ਰੈਲ 'ਚ ਇਸ ਮਾਮਲੇ 'ਚ ਤਿੰਨ ਦੋਸ਼ੀਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ, ਜੋ ਅਸਲ 'ਚ ਰਿਆਜ਼ ਸ਼ਿਕਿਲਕਰ ਤੋਂ 2,000 ਰੁਪਏ ਦੇ 149 ਉੱਚ-ਗੁਣਵੱਤਾ ਵਾਲੇ ਨਕਲੀ ਭਾਰਤੀ ਨੋਟ ਜ਼ਬਤ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ। ਅਧਿਕਾਰੀ ਨੇ ਦਸਿਆ ਕਿ ਜਾਂਚ ਤੋਂ ਬਾਅਦ ਫੈਯਾਜ਼ ਨੂੰ ਮਈ 'ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵਿਰੁਧ ਕੇਸ ਸਾਡੀ ਸਰਕਾਰ ਵੇਲੇ ਦਰਜ ਨਹੀਂ ਹੋਇਆ, ਇਹ ਕੋਈ ਸਿਆਸੀ ਰੰਜਿਸ਼ ਨਹੀਂ: ਮਾਲਵਿੰਦਰ ਸਿੰਘ ਕੰਗ
ਚਾਰਜਸ਼ੀਟ ਦਾ ਹਵਾਲਾ ਦਿੰਦੇ ਹੋਏ ਬੁਲਾਰੇ ਨੇ ਕਿਹਾ, “ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਫੈਯਾਜ਼ ਵਟਸਐਪ ਰਾਹੀਂ ਨਾਮਜ਼ਦ ਅਤਿਵਾਦੀ ‘ਅੰਕਲ’ ਦੇ ਸੰਪਰਕ ਵਿਚ ਸੀ ਅਤੇ ਉਸ ਨੇ ਭਾਰਤ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਸ਼ ਰਚੀ ਸੀ। ਉਸ ਨੇ ਅਪਣੇ ਸਾਥੀ ‘ਭਰਾ’ ਰਾਹੀਂ ‘ਅੰਕਲ’ ਵਲੋਂ ਭੇਜੇ ਪੈਸੇ ਵੀ ਪ੍ਰਾਪਤ ਕੀਤੇ”।